ਸੰਗਰੂਰ ( ਕੋਹਲੀ ) - ਲਹਿਰਾਗਗਾ ’ਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਆਗੂਆਂ ਵਿਚਕਾਰ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾ ਲਹਿਰਾਗਗਾ ’ਚ ਅਕਾਲੀ ਦਲ ਦੇ ਵੱਡੇ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਕਾਂਗਰਸ ਦੀ ਰਾਜਿੰਦਰ ਕੌਰ ਭੱਠਲ ਦੇ ਕਰੀਬੀ ਸਨਮਿਕ ਸਿੰਘ ਹੈਨਰੀ ’ਤੇ ਇਲਾਕੇ ’ਚ ਆਪਣਾ ਦਬਦਬਾ ਬਣਾ ਕੇ ਰੱਖਣ ਦੇ ਦੋਸ਼ ਲਾਏ ਸਨ। ਇਸ ਦਾ ਪਤਾ ਲੱਗਣ ’ਤੇ ਰਾਜਿੰਦਰ ਕੌਰ ਭੱਠਲ ਨੇ ਵੀ ਪਰਮਿੰਦਰ ਢਿੱਡਸਾ ਦੇ ਮਾਸੀ ਦੇ ਮੁੰਡੇ ’ਤੇ ਕਤਲ ਅਤੇ ਬਦਸ਼ਾਮ ਬਣਨ ਦੇ ਦੋਸ਼ ਲਾਏ ਸਨ। ਦੋਵਾਂ ਧਿਰਾਂ ਵਲੋਂ ਇਕ ਦੂਜੇ ’ਤੇ ਇਲਜਾਮ ਲਾਉਣ ਤੋਂ ਬਾਅਦ ਤਿੱਖੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ।

ਇਸ ਮਾਮਲੇ ਦੇ ਸਬੰਧ ’ਚ ਬੀਬੀ ਰਾਜਿੰਦਰ ਕੌਰ ਭੱਠਲ ਦੇ ਕਰੀਬੀ ਸਨਮਿਕ ਸਿੰਘ ਹੈਨਰੀ ਨੇ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ’ਚ ਹੈਨਰੀ ਨੇ ਢੀਂਡਸਾ ਦੇ ਕਰੀਬੀ ਚੈਰੀ 'ਤੇ ਪਲਟਵਾਰ ਕੀਤੇ ਹਨ। ਹੈਨਰੀ ਨੇ ਕਿਹਾ ਕਿ ਮੈਂ ਇਥੇ ਸਰਗਰਮ ਕਾਂਗਰਸੀ ਵਰਕਰ ਦੇ ਤੌਰ ’ਤੇ ਕੰਮ ਕਰ ਰਿਹਾ ਹੈ। ਅਸੀਂ ਆਪਣੇ ਇਲਾਕੇ ’ਚ ਕਿਸੇ ਦੇ ਖਿਲਾਫ ਪੁਲਸ ’ਚ ਕੋਈ ਮਾਮਲਾ ਦਰਜ ਨਹੀਂ ਕਰਵਾਇਆ। ਉਸ ਨੇ ਕਿਹਾ ਕਿ ਪਰਮਿੰਦਰ ਢੀਂਡਸਾ ਦੀ ਮਾਸੀ ਦੇ ਮੁੰਡੇ ਦੇ ਬਦਮਾਸ਼ ਰਵਿ ਦਿਓਲ ਨਾਲ ਸਬੰਧ ਹਨ। ਉਸ ਨੇ ਕਿਹਾ ਕਿ ਰਵਿ ਮੇਰਾ ਬਹੁਤ ਚੰਗਾ ਦੋਸਤ ਅਤੇ ਵਧੀਆ ਕਲਾਕਾਰ ਸੀ, ਜਿਸ ਨੂੰ ਇਨ੍ਹਾਂ ਲੋਕਾਂ ਨੇ ਬਦਮਾਸ਼ ਬਣਾ ਦਿੱਤਾ। ਦੂਜੇ ਪਾਸੇ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਉਸ ਦੇ ਮਾਸੀ ਦੇ ਮੁੰਡੇ ’ਤੇ ਬਦਮਾਸ਼ ਰਵਿ ਦਿਓਲ ਨਾਲ ਸਬੰਧ ਹੋਣ ਦੇ ਜੋ ਦੋਸ਼ ਲਗਾਏ ਜਾ ਰਹੇ ਹਨ, ਉਹ ਸਾਰੇ ਬੇਬੁਨਿਆਦ ਹਨ।
ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਭੈਣ ਦਾ ਦਿਹਾਂਤ
NEXT STORY