ਸੁਨਾਮ ਊਧਮ ਸਿੰਘ ਵਾਲਾ (ਬਾਂਸਲ) - ਛਾਜਲੀ ਰੋਡ ਵਿਖੇ ਅੱਜ ਸਵਾਰੀਆਂ ਨਾਲ ਭਰੀ ਹੋਈ ਇਕ ਬੱਸ ਪ੍ਰਾਈਵੇਟ ਬੱਸ ਲਹਿਰਾਗਾਗਾ ਤੋਂ ਸੁਨਾਮ ਵੱਲ ਨੂੰ ਆ ਰਹੀ ਸੀ, ਜਿਸ ਦੇ ਅਚਾਨਕ ਪਲਟ ਜਾਣ ਦੀ ਸੂਚਨਾ ਮਿਲੀ ਹੈ। ਬੱਸ ਪਲਟਣ ਕਾਰਨ ਉਸ ’ਚ ਸਵਾਕ ਕਈ ਸਵਾਰੀਆਂ ਜ਼ਖ਼ਮੀ ਹੋ ਗਈਆਂ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ।
ਪੜ੍ਹੋ ਇਹ ਵੀ ਖ਼ਬਰ - ਪ੍ਰੀਖਿਆਰਥੀਆਂ ਨੂੰ ਲੱਗਾ ਵੱਡਾ ਝਟਕਾ : ਪੰਜਾਬ ਪੁਲਸ ਹੈੱਡ ਕਾਂਸਟੇਬਲ ਦੀ ਭਰਤੀ ਪ੍ਰੀਖਿਆ ਹੋਈ ਰੱਦ
ਇਸ ਘਟਨਾ ਦੇ ਸਬੰਧ ’ਚ ਬੱਸ ਦੇ ਅੰਦਰ ਸਵਾਰ ਸਵਾਰੀਆਂ ਨੇ ਦੱਸਿਆ ਕਿ ਬੱਸ ਵਾਲੇ ਨੇ ਅਚਾਨਕ ਬਰੇਕ ਲੱਗਾ ਦਿੱਤੀ, ਜਿਸ ਤੋਂ ਬਾਅਦ ਬੱਸ ਅਚਾਨਕ ਪਲਟ ਗਈ, ਜਿਸ ਕਾਰਨ ਸਵਾਰੀਆਂ ਨੂੰ ਸੱਟਾ ਲੱਗ ਗਈਆਂ। ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੇ ਥਾਣਾ ਮੁਖੀ ਛਾਜਲੀ ਗਗਨਦੀਪ ਸਿੰਘ ਅਤੇ ਪੁਲਸ ਪਾਰਟੀ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਸ ਹਾਦਸੇ ’ਚ ਜ਼ਖ਼ਮੀ ਹੋਏ ਲੋਕਾਂ ਨੂੰ ਸਿਵਲ ਹਸਪਤਾਲ ਸੁਨਾਮ ਵਿਖੇ ਐਂਬੂਲੈਂਸ ਰਾਹੀਂ ਭੇਜਿਆ ਅਤੇ ਬਾਅਦ ’ਚ ਟ੍ਰੈਫਿਕ ਕਾਰਨ ਹੋਏ ਜਾਮ ਨੂੰ ਠੀਕ ਕਰਵਾਇਆ। ਇਸ ਮੌਕੇ ਅਕਾਲੀ ਦਲ ਦੇ ਲੀਡਰ ਸਰਦਾਰ ਗੁਰਪ੍ਰੀਤ ਸਿੰਘ ਲਖਮੀਰਵਾਲਾ ਵੀ ਮੌਕੇ ’ਤੇ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਉਹ ਇੱਥੇ ਪਹੁੰਚੇ ਅਤੇ ਜੋ ਵੀ ਮਦਦ ਹੋਵੇਗੀ, ਹਰ ਪ੍ਰਕਾਰ ਦੀ ਮਦਦ ਵੀ ਕਰਨਗੇ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਕੈਪਟਨ ਦੇ ਬੇਹੱਦ ਖਾਸ ਨੌਕਰਸ਼ਾਹਾਂ ਦੇ ਅਸਤੀਫੇ ਸ਼ੁਰੂ
ਗ਼ਲਤ ਬੱਸ ’ਚ ਬੈਠਣ ਦਾ ਪਤਾ ਲੱਗਣ ’ਤੇ ਕੁੜੀ ਨੇ ਚਲਦੀ ਬੱਸ ’ਚੋਂ ਮਾਰੀ ਛਾਲ, ਹੋਈ ਜ਼ਖ਼ਮੀ
NEXT STORY