ਲੁਧਿਆਣਾ (ਜ. ਬ.) - ਪੰਜਾਬ ਪੁਲਸ ’ਚ ਹੈੱਡ ਕਾਂਸਟੇਬਲ ਦੀ ਭਰਤੀ ਲਈ ਹੋਣ ਵਾਲੀ ਪ੍ਰੀਖਿਆ ਕੁਝ ਹੀ ਘੰਟੇ ਪਹਿਲਾਂ ਰੱਦ ਕਰ ਦਿੱਤੀ ਗਈ, ਜਿਸ ਨਾਲ ਕਈ ਪ੍ਰੀਖਿਆਵਾਂ ਨੂੰ ਵੱਡਾ ਝਟਕਾ ਲੱਗਾ ਹੈ। ਇਸ ਦਾ ਸਭ ਤੋਂ ਵੱਡਾ ਝਟਕਾ ਉਨ੍ਹਾਂ ਨੂੰ ਲੱਗਾ, ਜੋ ਗੁਆਂਢੀ ਸੂਬਿਆਂ ਤੋਂ ਰਾਤ ਭਰ ਸਫਰ ਕਰ ਕੇ ਸਵੇਰੇ ਟਰੇਡ ਸੈਂਟਰ ਪੁੱਜੇ। ਰਾਜਸਥਾਨ ਤੋਂ ਆਏ ਇਕ ਪ੍ਰੀਖਿਆਰਥੀ ਨੇ ਦੱਸਿਆ ਕਿ ਸਵੇਰੇ 9 ਵਜੇ ਪ੍ਰੀਖਿਆ ਹੋਣੀ ਸੀ ਪਰ ਵਿਭਾਗ ਵੱਲੋਂ ਦੇਰ ਰਾਤ ਈ-ਮੇਲ ਭੇਜ ਕੇ ਸੂਚਿਤ ਕੀਤਾ ਗਿਆ ਕਿ ਪ੍ਰੀਖਿਆ ਕੇਂਦਰ ਬਦਲ ਦਿੱਤਾ ਗਿਆ ਹੈ ਅਤੇ ਅਗਲੀ ਪ੍ਰੀਖਿਆ ਦੀ ਤਰੀਕ ਦਾ ਐਲਾਨ ਕੀਤਾ ਜਾਵੇਗਾ। ਉਸ ਨੇ ਕਿਹਾ ਕਿ ਵਿਭਾਗ ਨੂੰ ਪ੍ਰੀਖਿਆ ਰੱਦ ਹੋਣ ਦੀ ਸੂਚਨਾ ਪਹਿਲਾਂ ਦੇ ਦੇਣੀ ਚਾਹੀਦੀ ਸੀ ਤਾਂਕਿ ਉਸ ਵਰਗੇ ਹੋਰ ਪ੍ਰੀਖਿਆਰਥੀਆਂ, ਜੋ ਦੂਰੋਂ ਆਏ ਹਨ, ਪ੍ਰੇਸ਼ਾਨ ਹੋਣ ਤੋਂ ਬਚ ਜਾਂਦੇ।
ਪੜ੍ਹੋ ਇਹ ਵੀ ਖ਼ਬਰ - CM ਚੰਨੀ ਦੇ ਬੇਬਾਕ ਬੋਲ, ਕਿਹਾ ‘ਮੈਨੂੰ ਲੋਕਾਂ ਦਾ ਸਾਥ ਚਾਹੀਦਾ, ਸੁਰੱਖਿਆ ਲਈ ਗੰਨਮੈਨ ਨਹੀਂ’
ਉਸ ਨੇ ਦੱਸਿਆ ਕਿ ਕੇਂਦਰ ਦੇ ਬਾਹਰ ਵੀ ਨੋਟਿਸ ਲਾਇਆ ਹੋਇਆ ਸੀ ਕਿ ਪੰਜਾਬ ਪੁਲਸ ਹੈੱਡ ਕਾਂਸਟੇਬਲ ਭਰਤੀ ਲਈ 18 ਅਤੇ 19 ਸਤੰਬਰ ਨੂੰ ਹੋਣ ਵਾਲਾ ਇਨਵੈਸਟੀਗੇਸ਼ਨ ਟੈਸਟ ਤਕਨੀਕੀ ਕਾਰਨਾਂ ਕਰ ਕੇ ਰੱਦ ਕਰ ਦਿੱਤਾ ਗਿਆ ਹੈ। ਸੋਧੀ ਹੋਈ ਪ੍ਰੀਖਿਆ ਤਰੀਕ ਦੀ ਸੂਚਨਾ ਜਲਦ ਹੀ ਦਿੱਤੀ ਜਾਵੇਗੀ। ਇਕ ਹੋਰ ਪ੍ਰੀਖਿਆਰਥੀ ਨੇ ਦੱਸਿਆ ਕਿ ਉਸ ਨੂੰ ਦੂਰੋਂ ਲੁਧਿਆਣਾ ਪਹੁੰਚਣਾ ਸੀ। ਉਹ ਸ਼ੁੱਕਰਵਾਰ ਰਾਤ ਨੂੰ ਬੱਸ ’ਚ ਚੜ੍ਹਿਆ ਅਤੇ ਸਵੇਰੇ ਜਦੋਂ ਉਸ ਨੇ ਪੰਜਾਬ ਪੁਲਸ ਵੱਲੋਂ ਪ੍ਰੀਖਿਆ ਰੱਦ ਹੋਣ ਦੀ ਈ-ਮੇਲ ਪੜ੍ਹੀ ਤਾਂ ਹੈਰਾਨ ਹੋ ਗਿਆ। ਜਦੋਂ ਉਹ ਪ੍ਰੀਖਿਆ ਕੇਂਦਰ ਪੁੱਜਾ ਤਾਂ ਉਥੇ ਵੀ ਪ੍ਰੀਖਿਆ ਰੱਦ ਹੋਣ ਦਾ ਨੋਟਿਸ ਲੱਗਾ ਹੋਇਆ ਸੀ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਕੈਪਟਨ ਦੇ ਬੇਹੱਦ ਖਾਸ ਨੌਕਰਸ਼ਾਹਾਂ ਦੇ ਅਸਤੀਫੇ ਸ਼ੁਰੂ
ਇਕ ਹੋਰ ਪ੍ਰੀਖਿਆਰਥੀ ਨੇ ਦੱਸਿਆ ਕਿ ਕੇਂਦਰ ਤੱਕ ਪੁੱਜਣ ਲਈ ਪੂਰੀ ਰਾਤ ਜਾਗ ਕੇ ਸਫਰ ਕੀਤਾ। ਜੇਕਰ ਵਿਭਾਗ ਦੀ ਪ੍ਰੀਖਿਆ ਰੱਦ ਕਰਨ ਦੀ ਯੋਜਨਾ ਸੀ ਤਾਂ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਸੂਚਿਤ ਕਰਨਾ ਚਾਹੀਦਾ ਸੀ। ਉਸ ਨੇ ਕਿਹਾ ਕਿ ਇਸ ਤਰ੍ਹਾਂ ਦੇ ਮਹੱਤਵਪੂਰਨ ਫ਼ੈਸਲਿਆਂ ਨੂੰ ਸੰਖੇਪਿਤ ਕਰਨ ਦਾ ਇਕੋ ਇਕ ਤਰੀਕਾ ਈਮੇਲ ਨਹੀਂ ਹੋਣਾ ਚਾਹੀਦਾ ਸੀ। ਭਾਰਤੀ ਟੀਮ ਨੂੰ ਫੋਨ ਕਰਨੇ ਚਾਹੀਦੇ ਸਨ। ਈਮੇਲ ਹਰ ਕੋਈ ਵਾਰ-ਵਾਰ ਚੈੱਕ ਨਹੀਂ ਕਰਦਾ। ਪੁਲਸ ਵਿਭਾਗ ਦਾ ਕਹਿਣਾ ਹੈ ਕਿ ਤਕਨੀਕੀ ਕਾਰਨਾਂ ਕਰਕੇ ਪ੍ਰੀਖਿਆ ਰੱਦ ਕੀਤੀ ਗਈ ਹੈ। ਈਮੇਲ ਭੇਜ ਸਾਰੇ ਪ੍ਰੀਖਿਆਰਥੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਕੁਝ ਪ੍ਰੀਖਿਆਰਥੀਆਂ ਨੇ ਈ-ਮੇਲ ਨਹੀਂ ਪੜ੍ਹੀ ਅਤੇ ਉਹ ਕੇਂਦਰ ’ਤੇ ਪੁੱਜ ਗਏ। ਵਿਭਾਗ ਜਲਦ ਹੀ ਪ੍ਰੀਖਿਆ ਦੀ ਅਗਲੀ ਤਰੀਕ ਅਤੇ ਕੇਂਦਰ ਐਲਾਨੇਗਾ।
ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ
ਬਾਬਾ ਸੋਢਲ ਮੇਲਾ 2021 : ਜਾਣੋ 200 ਸਾਲ ਪੁਰਾਣੇ ਮੰਦਰ ਦਾ ਇਤਿਹਾਸ ਅਤੇ ਕਥਾ ਦੀ ਮਹਾਨਤਾ ਦੇ ਬਾਰੇ
NEXT STORY