ਜਲੰਧਰ (ਵੈੱਬ ਡੈਸਕ) : ਜਲੰਧਰ ਦੇ ਲੰਮਾ ਪਿੰਡ 'ਚ ਆਏ ਤੇਂਦੂਏ ਨੇ ਇਲਾਕੇ ਭਰ 'ਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਇਸ ਦੌਰਾਨ ਭਾਵੇਂ ਕਿ ਜੰਗਲਾਤ ਵਿਭਾਗ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਪਰ ਕਈ ਕੋਸ਼ਿਸ਼ਾਂ ਦੇ ਬਾਵਜੂਦ ਤੇਂਦੂਆ ਜਾਲ 'ਚ ਨਹੀਂ ਫਸਿਆ। ਜੰਗਲਾਤ ਵਿਭਾਗ ਦੇ ਜਾਲ 'ਚੋਂ ਨਿਕਲ ਕੇ ਭੱਜੇ ਤੇਂਦੂਏ ਨੇ ਮੌਕੇ 'ਤੇ ਮੌਜੂਦ 3 ਲੋਕਾਂ ਸਮੇਤ 1 ਜੰਗਲਾਤ ਵਿਭਾਗ ਦੇ ਅਧਿਕਾਰੀ ਨੂੰ ਵੀ ਜ਼ਖ਼ਮੀ ਕਰ ਦਿੱਤਾ। ਇਸ ਮੌਕੇ ਇਲਾਕੇ 'ਚ ਹਫੜਾ-ਦਫੜੀ ਦਾ ਮਾਹੌਲ ਹੈ। ਸਾਹਮਣੇ ਆਈਆਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਤੇਂਦੂਏ ਨੇ ਇਲਾਕੇ 'ਚ ਦਹਿਸ਼ਤ ਮਚਾਈ ਹੋਈ ਹੈ।






23 ਸਾਲਾ ਨੌਜਵਾਨ ਕੁੜੀ ਦਾ 65 ਸਾਲਾ ਬਜ਼ੁਰਗ ਬਾਬੇ ਨਾਲ ਵਿਆਹ
NEXT STORY