ਨੰਗਲ (ਬਿਊਰੋ): ਨੰਗਲ ਦੇ ਭਾਖੜਾ ਰੋਡ ਸਥਿਤ ਕਾਲੋਨੀ ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਤੜਕਸਾਰ ਸੜਕ ਦੇ ਕਿਨਾਰੇ ਦਰਖ਼ਤ 'ਤੇ ਤੇਂਦੂਆ ਬੈਠਾ ਦਿਖਾਈ ਦਿੱਤਾ। ਸਵੇਰੇ-ਸਵੇਰੇ ਸੈਰ ਕਰਨ ਨਿਕਲੇ ਲੋਕਾਂ ਨੇ ਜਦੋਂ ਦਰਖ਼ਤ 'ਤੇ ਬੈਠਾ ਤੇਂਦੂਆ ਵੇਖਿਆ ਤਾਂ ਉਹ ਇਕਦਮ ਘਬਰਾ ਗਏ। ਉਨ੍ਹਾਂ ਨੇ ਸਮਾਜ ਸੇਵੀਆਂ ਨੂੰ ਆਪਸ ਵਿਚ ਫ਼ੋਨ ਕਰਨੇ ਸ਼ੁਰੂ ਕਰ ਦਿੱਤੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਸਰਕਾਰੀ ਬੱਸਾਂ ਨੂੰ ਲੈ ਕੇ ਸਰਕਾਰ ਦਾ ਵੱਡਾ ਫ਼ੈਸਲਾ, ਨਵੇਂ ਹੁਕਮ ਜਾਰੀ
ਜਦੋਂ ਇਹ ਜਾਣਕਾਰੀ ਜੰਗਲੀ ਜੀਵ ਵਿਭਾਗ ਨੂੰ ਦਿੱਤੀ ਗਈ ਤਾਂ ਵਿਭਾਗ ਦੀ ਟੀਮ ਤਾਂ ਕੁਝ ਦੇਰ ਵਿਚ ਹੀ ਮੌਕੇ 'ਤੇ ਪਹੁੰਚ ਗਈ, ਪਰ ਉਨ੍ਹਾਂ ਕੋਲ ਸਪੈਸ਼ਲ ਮੈਡੀਕੇਟਡ ਅਤੇ ਗੰਨ ਦਾ ਪ੍ਰਬੰਧ ਨਹੀਂ ਸੀ। ਟੀਮ ਨੂੰ ਇਹ ਸਭ ਮੋਹਾਲੀ ਤੋਂ ਮੰਗਵਾਉਣਾ ਪਿਆ ਤੇ ਵੈਟਨਰੀ ਡਾਕਟਰ ਤੇ ਕੋਲੋਂ ਡੋਜ਼ ਬਣਵਾਉਣ ਦੇ ਲਈ ਤੇਂਦੂਏ ਨੂੰ ਫੜਣ ਵਿਚ ਕਾਫ਼ੀ ਸਮਾਂ ਲੱਗ ਗਿਆ।
ਇਹ ਖ਼ਬਰ ਵੀ ਪੜ੍ਹੋ - 17 ਮਈ ਲਈ ਹੋ ਗਈ ਨਵੀਂ ਭਵਿੱਖਬਾਣੀ! ਪੜ੍ਹ ਲਓ ਪੂਰੀ ਖ਼ਬਰ
ਤਿੰਨ-ਚਾਰ ਘੰਟੇ ਦੀ ਮੁਸ਼ੱਕਤ ਹੋਣ ਤੋਂ ਬਾਅਦ ਤੇਂਦੂਏ ਦਾ ਰੈਸਕਿਊ ਕੀਤਾ ਗਿਆ ਅਤੇ ਉਸ ਨੂੰ ਪਿੰਜਰੇ ਵਿਚ ਕੈਦ ਕਰਕੇ ਜੰਗਲੀ ਜੀਵ ਵਿਭਾਗ ਰੈਸਕਿਊ ਹਸਪਤਾਲ ਵਿਚ ਪਹੁੰਚਾਇਆ ਗਿਆ। ਉੱਥੇ ਉਸ ਦੀ ਡਾਕਟਰੀ ਦੇਖਭਾਲ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਉਸ ਨੂੰ ਜੰਗਲ ਵਿਚ ਛੱਡ ਦਿੱਤਾ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬੀਓ ਸਾਵਧਾਨ! 9 ਜ਼ਿਲ੍ਹਿਆਂ ਲਈ ਵੱਡੀ ਚਿਤਾਵਨੀ ਜਾਰੀ, ਘਰੋਂ ਬਾਹਰ ਨਿਕਲੇ ਤਾਂ...
NEXT STORY