ਅੰਮ੍ਰਿਤਸਰ (ਸਫਰ) : ਆਲ ਇੰਡੀਆ ਨਸ਼ਾ ਵਿਰੋਧੀ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਧਰਮਪਾਲ ਪ੍ਰਭਾਕਰ ਨੇ ਮਹਾਨ ਦੇਸ਼ ਭਗਤ ਲਾਲਾ ਜਗਤ ਨਾਰਾਇਣ ਜੀ ਦੇ ਬਲੀਦਾਨ ਦਿਵਸ ਸਬੰਧੀ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਚਿੱਠੀ 'ਚ ਅੰਮ੍ਰਿਤਸਰ ਤੋਂ ਦਿੱਲੀ ਵਿਚਕਾਰ 'ਲਾਲਾ ਜਗਤ ਨਾਰਾਇਣ ਐਕਸਪ੍ਰੈੱਸ' ਚਲਾਉਣ ਦੀ ਮੰਗ ਕੀਤੀ ਹੈ। ਚਿੱਠੀ 'ਚ ਲਿਖਿਆ ਹੈ ਕਿ ਜਦੋਂ ਪੰਜਾਬ ਅੱਤਵਾਦ ਦੀ ਭੱਠੀ 'ਚ ਭੁੱਜ ਰਿਹਾ ਸੀ, ਲਾਲਾ ਜੀ ਨੇ ਕਲਮ ਨਾਲ ਆਪਣੀ ਆਵਾਜ਼ ਬੁਲੰਦ ਕਰ ਕੇ ਪੰਜਾਬ ਨੂੰ ਬਚਾਇਆ। ਆਪਣੀ ਕੁਰਬਾਨੀ ਦੇ ਕੇ ਅੱਤਵਾਦ ਦੇ ਸੰਤਾਪ ਨੂੰ ਮਿਟਾਉਣ ਦੀ ਨੀਂਹ ਰੱਖੀ।
ਇਹੀ ਵਜ੍ਹਾ ਹੈ ਕਿ ਪੰਜਾਬ 'ਚ ਲਾਲਾ ਜੀ ਦੇ 38ਵੇਂ ਬਲੀਦਾਨ ਦਿਵਸ 'ਤੇ ਰਾਜ ਭਰ 'ਚ ਲਾਲਾ ਜੀ ਦੇ ਨਾਂ 'ਤੇ ਅੰਮ੍ਰਿਤਸਰ ਅਤੇ ਦਿੱਲੀ ਵਿਚਾਲੇ ਐਕਸਪ੍ਰੈੱਸ ਟ੍ਰੇਨ ਚਲਾਉਣ ਦੀ ਮੰਗ ਉੱਠ ਰਹੀ ਹੈ। ਲਾਲਾ ਜੀ ਦੇ ਕੁਰਬਾਨੀ ਦਿਵਸ 'ਤੇ ਦੇਸ਼ ਦੇ ਕੋਨੇ-ਕੋਨੇ 'ਚ ਖੂਨਦਾਨ ਕੈਂਪ ਲਾਏ ਜਾ ਰਹੇ ਹਨ। ਅਜਿਹੇ 'ਚ 'ਪੰਜਾਬ ਕੇਸਰੀ ਪੱਤਰ ਸਮੂਹ' ਦਾ ਇਹ ਵਧੀਆ ਕਦਮ ਹੈ। ਪੰਜਾਬ ਨਹੀਂ ਸਗੋਂ ਪੂਰਾ ਦੇਸ਼ ਲਾਲਾ ਜੀ ਦੀ ਕੁਰਬਾਨੀ 'ਤੇ ਰੋਇਆ ਸੀ। ਅੱਜ ਲਾਲਾ ਜੀ ਕਾਰਨ ਪੰਜਾਬ 'ਚ ਅਮਨ-ਸ਼ਾਂਤੀ ਹੈ।
ਨੌਜਵਾਨ ਨੂੰ ਕੀਤਾ ਅਗਵਾ, ਫੋਨ ਕਰਕੇ ਦਿੱਤੀ ਧਮਕੀ ਤੇ ਮੰਗੇ 15 ਲੱਖ
NEXT STORY