ਲੁਧਿਆਣਾ (ਰਾਜ) : ਕਈ ਕੇਸਾਂ ’ਚ ਨਾਮਜ਼ਦ ਨੌਜਵਾਨ ਨੂੰ ਆਰਮ ਲਾਇਸੈਂਸ ਮਿਲਣ ਦਾ ਖੁਲਾਸਾ ਅਤੇ ਸਾਊਥ ਸਿਟੀ ਇਲਾਕੇ ’ਚ ਹਵਾਈ ਫਾਈਰਿੰਗ ਕਰਨ ਵਾਲੇ ਨੌਜਵਾਨ ਦੀ ‘ਜਗ ਬਾਣੀ’ ’ਚ ਮੁੱਖ ਤੌਰ ’ਤੇ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਹੁਣ ਲੁਧਿਆਣਾ ਕਮਿਸ਼ਨਰੇਟ ਪੁਲਸ ਵੱਡੇ ਐਕਸ਼ਨ ਦੀ ਤਿਆਰੀ ਵਿਚ ਹੈ। ਹਥਿਆਰਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਅਤੇ ਗੰਨ ਕਲਚਰ ਨੂੰ ਲਗਾਮ ਲਗਾਉਣ ਲਈ ਪੁਲਸ ਨੇ ਅਜਿਹੇ ਲੋਕਾਂ ਦੇ ਲਾਇਸੈਂਸ ਰੱਦ ਕਰਨ ਦੀ ਪ੍ਰੀਕ੍ਰਿਆ ਨੂੰ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਮੁਲਾਜ਼ਮਾਂ ਦੀ ਲੱਗੀ ਲਾਟਰੀ, ਤਨਖਾਹਾਂ ਵਿਚ ਭਾਰੀ ਵਾਧਾ
ਸਭ ਤੋਂ ਪਹਿਲਾਂ ਐਕਸ਼ਨ ਲੈਂਦੇ ਹੋਏ ਪੁਲਸ ਕਮਿਸ਼ਨਰ ਕੁਲਦੀਪ ਚਾਹਲ ਨੇ ਕਤਲ ਦੇ ਕੇਸ ’ਚ ਨਾਮਜ਼ਦ ਇਕ ਕਤਲ ਦੇ ਦੋਸ਼ੀ ਦਾ ਆਰਮ ਲਾਇਸੈਂਸ ਰੱਦ ਕੀਤਾ ਹੈ ਅਤੇ ਸਾਰੇ ਥਾਣਿਆਂ ਨੂੰ ਅਜਿਹੇ ਲੋਕਾਂ ਦੀ ਲਿਸਟ ਤਿਆਰ ਕਰਨ ਲਈ ਕਿਹਾ ਹੈ, ਜਿਨ੍ਹਾਂ ਖ਼ਿਲਾਫ ਕੇਸ ਦਰਜ ਹਨ ਅਤੇ ਉਨ੍ਹਾਂ ਦਾ ਆਰਮ ਲਾਇਸੈਂਸ ਬਣਿਆ ਹੋਇਆ ਹੈ। ਜਾਣਕਾਰੀ ਮੁਤਾਬਕ 2023 ’ਚ ਥਾਣਾ ਪੀ. ਏ. ਯੂ. ’ਚ ਮੁਲਜ਼ਮ ਸੂਰਜ ਕੁਮਾਰ ਖ਼ਿਲਾਫ ਕਤਲ ਦਾ ਕੇਸ ਦਰਜ ਹੋਇਆ ਸੀ। ਉਸ ’ਚ ਸੂਰਜ ਨੇ ਆਪਣੀ ਭੈਣ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਹਾਲਾਂਕਿ, ਉਸ ਨੇ ਵਾਰਦਾਤ ’ਚ ਨਾਜਾਇਜ਼ ਹਥਿਆਰਾਂ ਦੀ ਵਰਤੋਂ ਕੀਤੀ ਸੀ, ਜੋ ਕਿ ਪੁਲਸ ਨੇ ਰਿਕਵਰ ਕਰ ਲਿਆ ਸੀ ਪਰ ਕੇਸ ਦੀ ਜਾਂਚ ’ਚ ਸਾਹਮਣੇ ਆਇਆ ਸੀ ਕਿ ਮੁਲਜ਼ਮ ਸੂਰਜ ਕੁਮਾਰ ਨੇ ਆਰਮ ਲਾਇਸੈਂਸ ਬਣਾਇਆ ਹੋਇਆ ਸੀ।
ਇਹ ਵੀ ਪੜ੍ਹੋ : ਕਰਨਲ ਬਾਠ ਕੁੱਟਮਾਰ ਮਾਮਲੇ ਵਿਚ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ
ਉਸ ਦਾ ਲਾਇਸੈਂਸ ਨੰ. 7163/ਸੀ. ਪੀ./ਐੱਲ. ਡੀ. ਐੱਚ. ਐੱਚ./ਪੀ. ਏ. ਯੂ./ਦਸੰਬਰ 2021 ਹੈ, ਜੋ ਕਿ 2021 ਵਿਚ ਬਣਿਆ ਸੀ ਅਤੇ 2026 ਤੱਕ ਵੈਲਿਡ ਹੈ। ਸਬੰਧਤ ਥਾਣਿਆਂ ਨੇ ਇਸ ਦੀ ਰਿਪੋਰਟ ਬਣਾ ਕੇ ਪੁਲਸ ਕਮਿਸ਼ਨਰ ਨੂੰ ਭੇਜੀ ਸੀ, ਜਿਸ ਤੋਂ ਬਾਅਦ ਪੁਲਸ ਕਮਿਸ਼ਨਰ ਕੁਲਦੀਪ ਚਾਹਲ ਨੇ ਉਕਤ ਲਾਇਸੈਂਸ ਨੂੰ ਰੱਦ ਕਰ ਦਿੱਤਾ ਹੈ। ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਏ. ਸੀ. ਪੀ. (ਲਾਇਸੈਂਸਿੰਗ) ਰਾਜੇਸ਼ ਸ਼ਰਮਾ ਨੇ ਕਿਹਾ ਹੈ ਕਿ ਪੁਲਸ ਕਮਿਸ਼ਨਰ ਕੁਲਦੀਪ ਚਾਹਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅਜਿਹੇ ਲੋਕਾਂ ਦੀ ਲਿਸਟ ਤਿਆਰ ਕੀਤੀ ਜਾ ਰਹੀ ਹੈ। ਆਉਣ ਵਾਲੇ ਸਮੇਂ ’ਚ ਇਹ ਪ੍ਰੀਕ੍ਰਿਆ ਤੇਜ਼ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਨਾਕੇ 'ਤੇ ਖੜ੍ਹੇ ਪੰਜਾਬ ਪੁਲਸ ਦੇ ਮੁਲਾਜ਼ਮਾਂ 'ਤੇ ਅਚਾਨਕ ਚੱਲਣ ਲੱਗੀਆਂ ਗੋਲੀਆਂ, ਹੋ ਗਿਆ ਐਨਕਾਊਂਟਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
CM ਭਗਵੰਤ ਮਾਨ ਦੇ ਯਤਨ ਲਾਜਵਾਬ, ਦਿਨ ਰਾਤ ਮਾਨ ਸਰਕਾਰ ਬਣਾ ਰਹੀ ਰੰਗਲਾ ਪੰਜਾਬ
NEXT STORY