ਜਲੰਧਰ (ਕੋਹਲੀ)—ਜਲੰਧਰ ਲਾਈਟ-ਸਾਊਂਡ ਐਂਡ ਡੀ.ਜੇ. ਐਸੋ. ਵਲੋਂ ਆਯੋਜਿਤ ਸਮਾਰੋਹ 'ਚ ਐਸੋ. ਦੀ ਡਾਇਰੀ ਰਿਲੀਜ਼ ਕੀਤੀ ਗਈ, ਜਿਸ ਦਾ ਵਿਮੋਚਨ ਮੁੱਖ ਮਹਿਮਾਨ ਸ਼੍ਰੀ ਵਿਜੇ ਚੋਪੜਾ ਜੀ ਵਲੋਂ ਕੀਤਾ ਗਿਆ।
ਉਨ੍ਹਾਂ ਨੇ ਸਾਰਿਆਂ ਨੂੰ ਸਮਾਰੋਹ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਲੋਕਾਂ ਨੂੰ ਨਵੀਆਂ ਚੀਜ਼ਾਂ ਦੇਖਣ ਦਾ ਮੌਕਾ ਮੁਹੱਈਆ ਕਰਵਾਉਣ ਅਤੇ ਨਵੀਂ ਟੈਕਨਾਲੋਜੀ ਦੇ ਬਾਰੇ 'ਚ ਦੱਸਣ ਲਈ ਇਕ ਡੀ.ਜੇ. ਐਕਸਪੋ ਲਗਾਈ ਜਾਣੀ ਚਾਹੀਦੀ ਹੈ। ਐਸੋ. ਵਲੋਂ ਸ਼੍ਰੀ ਵਿਜੇ ਚੋਪੜਾ ਨੂੰ ਸਨਮਾਨਿਤ ਕੀਤਾ ਗਿਆ। ਸਮਾਰੋਹ ਨੂੰ ਸਫਲ ਬਣਾਉਣ 'ਚ ਸਹਿਯੋਗ ਦੇਣ ਵਾਲਿਆਂ ਦਾ ਚੇਅਰਮੈਨ ਜਸਬੀਰ ਸਿੰਘ, ਸਤਬੀਰ ਸਿੰਘ, ਕੁਲਵਿੰਦਰ ਕੁਮਾਰ, ਕਾਂਤ ਨੇ ਧੰਨਵਾਦ ਕੀਤਾ। ਪ੍ਰਧਾਨ ਕੀਮਤੀ ਕੇਸਰ ਨੇ ਕਿਹਾ ਕਿ ਐਸੋ. ਦਾ ਮੁੱਖ ਉਦੇਸ਼ ਆਪਣੀ ਐਸੋ. ਦੇ ਮੈਂਬਰਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨਾ ਹੈ ਤਾਂਕਿ ਉਨ੍ਹਾਂ ਨੂੰ ਆਪਣੇ ਕਾਰੋਬਾਰ 'ਚ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉੱਪ ਪ੍ਰਧਾਨ ਯਸ਼ ਚੋਪੜਾ, ਪਵਨ ਕੁਮਾਰ, ਲੱਕੀ, ਰਵੀ ਬਮੋਤਰਾ ਨੇ ਸਾਰਿਆਂ ਦਾ ਸੁਆਗਤ ਕੀਤਾ।
ਇਸ ਦੌਰਾਨ ਵੱਖ-ਵੱਖ ਕੰਪਨੀਆਂ ਵਲੋਂ ਆਪੋ-ਆਪਣੇ ਉਤਪਾਦਾਂ ਦੀ ਲਗਾਈ ਗਈ ਪ੍ਰਦਰਸ਼ਨੀ ਦੀ ਲੋਕਾਂ ਵਲੋਂ ਖੂਬ ਸ਼ਲਾਘਾ ਕੀਤੀ ਗਈ। ਸਮਾਰੋਹ 'ਚ ਪੰਜਾਬ ਭਰ ਦੀਆਂ ਵੱਖ-ਵੱਖ ਐਸੋਸੀਏਸ਼ਨਾਂ ਦੇ ਅਹੁਦਾ ਅਧਿਕਾਰੀਆਂ ਨੇ ਭਾਗ ਲਿਆ। ਇਸ ਮੌਕੇ ਦਿਨੇਸ਼ ਢੱਲ, ਪ੍ਰਕਾਸ਼ ਚੰਦ ਕਾਲਾ, ਸ਼ਾਹੀ ਜੀ, ਸ਼੍ਰੀਕੰਠ ਜੱਜ, ਅਮਿਤ ਕੁਮਾਰ, ਸਤਨਾਮ ਸੰਨੀ, ਸੰਜੀਵ ਲਵਲੀ, ਸੁੱਚਾ ਸਿੰਘ, ਤਰੁਣ, ਪ੍ਰਵੀਨ ਕੋਹਲੀ, ਕੁਲਦੀਪ ਸ਼ਰਮਾ, ਰਣਜੀਤ ਰਾਣਾ, ਪ੍ਰੀਤਮ ਸਿੰਘ, ਵਿਜੇ ਸਹੋਤਾ, ਮਹਿੰਦਰ ਸਿੰਘ, ਜਸਪ੍ਰੀਤ, ਪਵਨ ਕੁਮਾਰ, ਪ੍ਰਤਾਪ ਸ਼ਰਮਾ, ਕਮਲਦੀਪ ਸਿੰਘ, ਪ੍ਰਦੀਪ ਕੁਮਾਰ, ਗੋਲਡੀ ਸਪਰਾ ਆਦਿ ਹਾਜ਼ਰ ਸਨ। ਸ਼੍ਰੀ ਵਿਜੇ ਚੋਪੜਾ ਜੀ ਵਲੋਂ ਸਾਰੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਸਾਰਿਆਂ ਲਈ ਭੋਜਨ ਦਾ ਵਿਸ਼ੇਸ਼ ਪ੍ਰਬੰਧ ਸੀ।
ਜਲੰਧਰ 'ਚ ਵਾਪਰਿਆ ਦਰਦਨਾਕ ਹਾਦਸਾ, ਔਰਤ ਦੀ ਮੌਕੇ 'ਤੇ ਮੌਤ
NEXT STORY