ਚੰਡੀਗੜ੍ਹ (ਸ਼ੀਨਾ) : ਜਦੋਂ ਵੀ ਦੀਵਾਲੀ ਦਾ ਤਿਉਹਾਰ ਆਉਂਦਾ ਹੈ ਤਾਂ ਜ਼ਹਿਨ ’ਚ ਦੀਵਿਆਂ ਦੀ ਜਗਮਗ ਲੋਅ ਹੀ ਮਨ ਨੂੰ ਖ਼ੁਸ਼ ਕਰ ਜਾਂਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ‘ਵੋਕਲ ਫਾਰ ਲੋਕਲ’ ਦੇ ਦਿੱਤੇ ਸੁਨੇਹੇ ’ਤੇ ਲੋਕ ਹੁਣ ਅਮਲ ਕਰਦੇ ਨਜ਼ਰ ਆ ਰਹੇ ਹਨ। ਲੋਕ ਹੁਣ ਚੀਨ ਦੀਆਂ ਬਿਜਲਈ ਲੜੀਆਂ ਦੀ ਬਜਾਏ ਦੇਸ਼ ’ਚ ਹੀ ਤਿਆਰ ਰੰਗ-ਬਰੰਗੀਆਂ ਲਾਈਟਾਂ ਨੂੰ ਪਹਿਲ ਦੇ ਰਹੇ ਹਨ।
ਸੈਕਟਰ 18 ਦੀ ਬਿਜਲੀ ਮਾਰਕੀਟ 'ਚ ਲੋਕ ਇਲੈਕਟ੍ਰੋਨਿਕ ਲਾਈਟਾਂ, ਦੀਵੇ, ਐੱਲ.ਈ.ਡੀ. ਲਾਈਟ, ਬਲਬ ਵਾਲੇ ਲੈਂਪ, ਰੰਗ-ਬਰੰਗੀਆਂ ਮੋਮਬੱਤੀਆਂ ਤੇ ਰੰਗੋਲੀ, ਲਾਈਟ ਵਾਲੇ ਝੂਮਰ, ਕਸਟਮਜ਼ ਹੈਪੀ ਦੀਵਾਲੀ ਐੱਲ.ਈ.ਡੀ. ਲਾਈਟ ਤੇ ਹੋਰ ਚੀਜ਼ਾਂ ਖ਼ਰੀਦਦੇ ਨਜ਼ਰ ਆਏ।
ਸੈਕਟਰ 18 ਦੇ ਦੁਕਾਨਦਾਰ ਜਮਨਾ ਪ੍ਰਸਾਦ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਮੁਹਿੰਮ ''ਵੋਕਲ ਫਾਰ ਲੋਕਲ'' ਕਾਰਨ ਬਾਜ਼ਾਰਾਂ ’ਚ ਹੁਣ ਚੀਨੀ ਲਾਈਟਾਂ ਦੀ ਮੰਗ ਘਟ ਗਈ ਹੈ। ਹੁਣ ਚੀਨ ਦੇ ਸਿਰਫ਼ ਐੱਲ.ਈ.ਡੀ. ਬਲਬ ਵਿਕ ਰਹੇ ਹਨ ਜਦਕਿ ਰੰਗ-ਬਰੰਗੀਆਂ ਲਾਈਟਾਂ ਭਾਰਤ 'ਚ ਹੀ ਤਿਆਰ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ- ਅਹੁਦਾ ਸਕਿਓਰਿਟੀ ਗਾਰਡ ਦਾ ਤੇ ਕੰਮ ਟੈਕਨੀਸ਼ੀਅਨ ਵਾਲੇ ! CTU ਨੂੰ ਨੌਜਵਾਨ ਨੇ ਇੰਝ ਲਾਇਆ 50 ਲੱਖ ਦਾ ਚੂਨਾ
ਦੁਕਾਨਦਾਰ ਸੌਰਭ ਗੁਪਤਾ ਨੇ ਦੱਸਿਆ ਕਿ ਘਰ 'ਚ ਪਰਦੇ 'ਤੇ ਲਗਾਉਣ ਵਾਲੀ ਪੱਤੇ ਵਾਲੀ ਲਾਈਟ ਤੇ ਵਾਟਰ ਫਾਲ ਲਾਈਟ ਦੀ ਵੀ ਬਹੁਤ ਮੰਗ ਹੈ, ਜਿਸ ਦੇ ਇਕ ਦਿਨ ’ਚ 50 ਤੋਂ 60 ਪੀਸ ਵਿਕ ਰਹੇ ਹਨ।
ਸਜਾਵਟੀ ਸਾਮਾਨ ਦੀ ਕਾਫ਼ੀ ਮੰਗ
ਦੀਵਾਲੀ ਦੇ ਹੋਰ ਸਜਾਵਟੀ ਸਾਮਾਨ ਜਿਵੇਂ ਕਿ ਲਟਕਣ, ਝੂਮਰ, ਰੰਗੋਲੀ ਤੇ ਰੰਗ ਦੀ ਬੋਤਲ ਵੀ ਲੋਕ ਬਹੁਤ ਖ਼ਰੀਦ ਰਹੇ ਹਨ। ਰੰਗੋਲੀ 50 ਰੁਪਏ ਤੋਂ ਸ਼ੁਰੂ ਹੈ। ਇਸ ਤੋਂ ਇਲਾਵਾ ਪੇਪਰ ਨਾਲ ਤਿਆਰ ਕੀਤੇ ਚਮਕੀਲੇ ਸ਼ੁਭ ਲਾਭ, ਹੈਪੀ ਦੀਵਾਲੀ, ਸ਼ੁਭ ਦੀਪਾਵਲੀ, ਡੋਲੇ,ਸਿਤਾਰੇ ਰੰਗੋਲੀ ਫਰੇਮ ਵੀ ਬੜੇ ਪਸੰਦ ਕੀਤੇ ਜਾ ਰਹੇ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਵਾਰ ਦੇਸ਼ ’ਚ ਤਿਆਰ ਮਾਲ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।
ਬੱਚਿਆਂ ਲਈ ਵੀ ਸੁਰੱਖਿਅਤ, ਨਹੀਂ ਲੱਗਦਾ ਕਰੰਟ
ਦੁਕਾਨਦਾਰ ਸੁਮੀਤ ਨੇ ਦੱਸਿਆ ਕਿ ਇਸ ਵਾਰ 20% ਤੋਂ 30% ਚੀਨੀ ਮਾਲ ਹੀ ਬਾਜ਼ਾਰਾਂ 'ਚ ਦੇਖਣ ਨੂੰ ਮਿਲ ਰਿਹਾ ਹੈ ਤੇ ਭਾਰਤੀ ਇਲੈਕਟ੍ਰਿਕ ਸਾਮਾਨ ਨੂੰ ਜ਼ਿਆਦਾ ਪਹਿਲ ਦਿਤੀ ਜਾ ਰਹੀ ਹੈ। ਲੋਕ ਭਾਰਤੀ ਦੀਵੇ ਤੇ ਮੋਮਬੱਤੀਆਂ ਖ਼ਰੀਦ ਰਹੇ ਹਨ। ਬਿਜਲਈ ਲੜੀ ’ਚ ਇਕ ਮੀਟਰ 'ਚ 120 ਲੈਂਪ ਲੱਗੇ ਹਨ ਤੇ ਇਸ ਦੀ ਕੀਮਤ 50 ਰੁਪਏ ਤੋਂ ਸ਼ੁਰੂ ਹੈ। ਇਹ ਲਾਈਟ ਘਰ 'ਚ ਲਾਉਣਾ ਬੱਚਿਆਂ ਲਈ ਵੀ ਸੁਰੱਖਿਅਤ ਹੈ ਤੇ ਕਰੰਟ ਲੱਗਣ ਦਾ ਖ਼ਤਰਾ ਨਹੀਂ ਹੈ।
ਇਹ ਵੀ ਪੜ੍ਹੋ- ਦਿੱਲੀ 'ਚ ਫਾਈਨਲ ਹੋਵੇਗੀ ਪੰਜਾਬ ਦੀਆਂ ਨਗਰ ਨਿਗਮ ਚੋਣਾਂ ਦੀ ਰਣਨੀਤੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦਿੱਲੀ 'ਚ ਫਾਈਨਲ ਹੋਵੇਗੀ ਪੰਜਾਬ ਦੀਆਂ ਨਗਰ ਨਿਗਮ ਚੋਣਾਂ ਦੀ ਰਣਨੀਤੀ
NEXT STORY