ਜਲੰਧਰ (ਪੁਨੀਤ)–ਚੋਣਾਂ ਦੇ ਮੱਦੇਨਜ਼ਰ ਐਕਸਾਈਜ਼ ਵਿਭਾਗ ਵੱਲੋਂ 30 ਮਈ ਸ਼ਾਮ 6 ਵਜੇ ਤੋਂ ਸ਼ਰਾਬ ਦੀ ਵਿਕਰੀ ’ਤੇ ਰੋਕ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਦੇ ਮੱਦੇਨਜ਼ਰ ਸ਼ਰਾਬ ਦੇ ਠੇਕਿਆਂ, ਬੀਅਰ ਬਾਰਾਂ, ਰੈਸਟੋਰੈਂਟਾਂ ਅਤੇ ਹੋਟਲਾਂ ਵਿਚ 48 ਘੰਟਿਆਂ ਤਕ ਸ਼ਰਾਬ ਦੀ ਵਿਕਰੀ ਨਹੀਂ ਹੋਵੇਗੀ। ਅਧਿਕਾਰੀ ਇਸ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਲਈ ਲਗਾਤਾਰ ਜਾਂਚ ਪ੍ਰਕਿਰਿਆ ਜਾਰੀ ਰੱਖਣਗੇ।
ਐਕਸਾਈਜ਼ ਅਧਿਕਾਰੀਆਂ ਨੇ ਦੱਸਿਆ ਕਿ ਚੋਣ ਕਮਿਸ਼ਨ ਦੇ ਹੁਕਮਾਂ ’ਤੇ ਪੰਜਾਬ ਐਕਸਾਈਜ਼ ਐਕਟ ਦੀ ਧਾਰਾ 54 ਮੁਤਾਬਕ 30 ਮਈ ਨੂੰ ਸ਼ਾਮ 6 ਵਜੇ ਤੋਂ ਠੇਕੇ ਬੰਦ ਕਰਵਾ ਦਿੱਤੇ ਜਾਣਗੇ ਅਤੇ 1 ਜੂਨ ਨੂੰ ਸ਼ਾਮ 6 ਵਜੇ ਤਕ (ਵੋਟਿੰਗ ਹੋਣ ਤਕ) ਸ਼ਰਾਬ ਦੀ ਵਿਕਰੀ ’ਤੇ ਪੂਰੀ ਤਰ੍ਹਾਂ ਰੋਕ ਰਹੇਗੀ। ਵਿਭਾਗ ਵੱਲੋਂ 48 ਘੰਟਿਆਂ ਲਈ ਡਰਾਈ ਡੇਅ ਐਲਾਨ ਕੀਤਾ ਗਿਆ ਹੈ। ਇਸੇ ਤਰ੍ਹਾਂ 4 ਜੂਨ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਵੀ ਇਹੀ ਨਿਯਮ ਲਾਗੂ ਰਹੇਗਾ ਅਤੇ ਪੂਰਾ ਦਿਨ ਸ਼ਰਾਬ ਨਹੀਂ ਮਿਲੇਗੀ। ਐਕਸਾਈਜ਼ ਅਧਿਕਾਰੀਆਂ ਨੇ ਦੱਸਿਆ ਕਿ ਸ਼ਰਾਬ ਦੀ ਵਿਕਰੀ ’ਤੇ ਰੋਕ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਅਧਿਕਾਰੀਆਂ ਨੂੰ ਲਗਾਤਾਰ ਚੈਕਿੰਗ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸੇ ਦੇ ਮੱਦੇਨਜ਼ਰ ਠੇਕਿਆਂ ਦੇ ਬਾਹਰ ਬੈਨਰ ਲਗਾ ਦਿੱਤੇ ਗਏ ਹਨ ਤਾਂ ਜੋ ਲੋਕ ਸ਼ਰਾਬ ਦੀ ਖ਼ਰੀਦਦਾਰੀ ਪਹਿਲਾਂ ਹੀ ਕਰ ਲੈਣ। ਵੇਖਣ ਵਿਚ ਆਇਆ ਹੈ ਕਿ ਠੇਕੇ ਬੰਦ ਹੋਣ ਸਬੰਧੀ ਹੁਕਮ ਜਾਰੀ ਹੋਣ ਕਾਰਨ ਠੇਕਿਆਂ ’ਤੇ ਰੁਟੀਨ ਤੋਂ ਜ਼ਿਆਦਾ ਭੀੜ ਵੇਖਣ ਨੂੰ ਮਿਲੀ।
ਇਹ ਵੀ ਪੜ੍ਹੋ- '24' ਦੇ ਦੰਗਲ 'ਚ PM ਮੋਦੀ ਦੀ ਹੁਸ਼ਿਆਰਪੁਰ 'ਚ ਆਖਰੀ ਰੈਲੀ, ਦਿਲੀ ਇੱਛਾ ਦੱਸਦਿਆਂ ਕਹੀਆਂ ਵੱਡੀਆਂ ਗੱਲਾਂ
ਕਿਸੇ ਵੀ ਕਾਰਨ ਠੇਕੇ ਖੋਲ੍ਹਣ ’ਤੇ ਰਹੇਗੀ ਰੋਕ : ਐਕਸਾਈਜ਼ ਅਧਿਕਾਰੀ
ਸ਼ਰਾਬ ਦੀ ਵਿਕਰੀ ’ਤੇ ਜੋ ਰੋਕ ਲਗਾਈ ਗਈ ਹੈ, ਉਸੇ ਤਹਿਤ ਸ਼ਰਾਬ ਦੇ ਠੇਕੇ ਖੋਲ੍ਹਣ ’ਤੇ ਪੂਰੀ ਤਰ੍ਹਾਂ ਰੋਕ ਰਹੇਗੀ। ਠੇਕੇਦਾਰ ਕਿਸੇ ਹੋਰ ਕਾਰਨਾਂ ਕਾਰਨ ਵੀ ਠੇਕੇ ਨਹੀਂ ਖੋਲ੍ਹ ਸਕਣਗੇ। ਜੇਕਰ ਕੋਈ ਠੇਕੇਦਾਰ ਸ਼ਰਾਬ ਦਾ ਠੇਕਾ ਖੋਲ੍ਹਦਾ ਹੈ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਐਕਸਾਈਜ਼ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਕੋਈ ਨਿਯਮ ਤੋੜਦਾ ਹੈ ਤਾਂ ਉਸਦਾ ਠੇਕਾ ਸੀਲ ਵੀ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- ਜਲੰਧਰ 'ਚ 5ਵੀਂ ਜਮਾਤ ਦੀ ਬੱਚੀ ਨਾਲ ਟੀਚਰ ਵੱਲੋਂ ਕੀਤੇ ਗਏ ਜਿਣਸੀ ਸ਼ੋਸ਼ਣ ਦੇ ਮਾਮਲੇ 'ਚ ਸਖ਼ਤ ਐਕਸ਼ਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਸਰ ਦੇ ਮਸ਼ਹੂਰ ਹੋਟਲ ਵਿਚ ਵੱਡੀ ਘਟਨਾ, 6 ਸਾਲਾ ਬੱਚੇ ਦੀ ਹੋਈ ਦਰਦਨਾਕ ਮੌਤ
NEXT STORY