ਨੰਗਲ, (ਗੁਰਭਾਗ)- ਬੇਰੋਜ਼ਗਾਰੀ ਤੋਂ ਅੱਕੇ ਲੋਕਾਂ ਨੂੰ ਕਰਜ਼ੇ ਦਿਵਾਉਣ ਦੇ ਬਹਾਨੇ/ਸਬਜ਼ਬਾਗ ਦਿਖਾ ਰਹੀ ਇਕ ਕਰਜ਼ਾ ਦੇਣ ਵਾਲੀ ਨਿੱਜੀ ਕੰਪਨੀ ਦੇ ਕਰਿੰਦਿਆਂ ਨੂੰ ਨੰਗਲ ਪੁਲਸ ਵੱਲੋਂ ਉਸ ਸਮੇਂ ਕਾਬੂ ਕੀਤਾ ਗਿਆ ਜਦੋਂ ਸਥਾਨਕ ਸਰਕਾਰੀ ਬਲਾਕ ਵਿਖੇ ਉਨ੍ਹਾਂ ਵੱਲੋਂ ਲੋਕਾਂ ਦੇ ਧਡ਼ਾਧਡ਼ ਫਾਰਮ ਭਰੇ ਜਾ ਰਹੇ ਸਨ। ਇੱਥੇ ਜ਼ਿਕਰਯੋਗ ਹੈ ਕਿ ਇਹ ਫਾਰਮ ਮੁਫਤ ਨਹੀਂ ਸਗੋਂ ਕਰਜ਼ੇ ਦੇ ਹਿਸਾਬ ਨਾਲ ਫਾਈਲ ਚਾਰਜ ਦੀ ਰਕਮ ਲੈ ਕੇ ਭਰੇ ਜਾ ਰਹੇ ਸਨ। 1 ਲੱਖ ਰੁਪਏ ਉੱਤੇ 200 ਰੁਪਏ, 2 ਲੱਖ ’ਤੇ 300 ਰੁਪਏ ਤੇ 15 ਲੱਖ ’ਤੇ 1600 ਰੁਪਏ ਲਏ ਜਾ ਰਹੇ ਸਨ। ਜਦੋਂ ਕਿ ਕਰਜ਼ਾ ਦੇਣ ਦੀਆਂ ਕੰਡੀਸ਼ਨਾਂ ਅਨੁਸਾਰ ਕੇਵਲ 0.3 ਫੀਸਦੀ ਵਿਆਜ ਲੈਣ ਦਾ ਜ਼ਿਕਰ ਇਸ ਫਾਰਮ ਵਿਚ ਕੀਤਾ ਗਿਆ ਸੀ ਅਤੇ ਆਪਣੇ ਵਰਗੇ ਚਾਰ ਹੋਰ ਜ਼ਰੂਰਤਮੰਦਾਂ ਨੂੰ ਜ਼ਰੂਰੀ ਤੌਰ ’ਤੇ ਇਹ ਫਾਰਮ ਭਰਵਾਉਣ ਲਈ ਕਿਹਾ ਗਿਆ ਹੈ। ਜਦੋਂ ਪੱਤਰਕਾਰਾਂ ਵੱਲੋਂ ਫਾਰਮ ’ਤੇ ਦੱਸੇ ਨੰਬਰਾਂ ਸਬੰਧੀ ਨੰਗਲ ਥਾਣਾ ਮੁਖੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁੱਛਗਿੱਛ ਲਈ ਇਨ੍ਹਾਂ ਨੂੰ ਥਾਣੇ ਲਿਅਾਂਦਾ ਗਿਆ ਸੀ, ਲੋਕਾਂ ਦੀ ਕੋਈ ਵੀ ਸ਼ਿਕਾਇਤ ਨਾ ਹੋਣ ਕਰ ਕੇ ਪਡ਼ਤਾਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ।
8886 ਅਧਿਆਪਕਾਂ ਨੂੰ ਰੈਗੂਲਰ ਕਰਨ ਦਾ ਮਾਮਲਾ ਲਟਕਿਆ
NEXT STORY