ਪਟਿਆਲਾ : ਮਿਡਲ ਈਸਟ ਜੰਗ ਦਾ ਸੇਕ ਵਿਚ ਭਾਰਤ ਵਿਚ ਲਗਾਤਾਰ ਵੱਧ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਦੇ ਪੰਪਾਂ ’ਤੇ ਤੇਲ ਖ਼ਤਮ ਹੋਣ ਲੱਗਿਆ ਹੈ। ਹਾਲਾਤ ਨੂੰ ਦੇਖਦੇ ਹੋਏ ਪੈਟਰੋਲ ਪੰਪ ਵਾਲਿਆਂ ਨੇ ਪੈਟਰੋਲ ਪੰਪਾਂ ਤੋਂ ਡਰੰਮਾਂ ’ਚ ਖੁੱਲ੍ਹਾ ਤੇਲ ਨਾ ਦੇਣ ਦਾ ਐਲਾਨ ਕੀਤਾ ਹੈ। ਇਕ ਤੇਲ ਦੀ ਕਿੱਲਤ ਦਾ ਡਰ, ਦੂਜਾ ਲੌਕਡਾਊਨ ਦੀ ਫੈਲੀ ਅਫ਼ਵਾਹ ਨੇ ਲੋਕਾਂ ਨੂੰ ਧੁੜਕੂ ਲਗਾ ਦਿੱਤਾ ਹੈ। ਸੂਤਰਾਂ ਅਨੁਸਾਰ ਬੀਤੇ 24 ਘੰਟਿਆਂ ਦੌਰਾਨ ਮਾਝੇ, ਮਾਲਵੇ ਅਤੇ ਦੁਆਬੇ ਦੇ ਕਾਫ਼ੀ ਤੇਲ ਪੰਪਾਂ ’ਤੇ ਲੰਮੀਆਂ ਕਤਾਰਾਂ ਦੇਖੀਆਂ ਗਈਆਂ। ਇਥੋਂ ਤਕ ਕਿ ਜਲੰਧਰ ਲੁਧਿਆਣਾ ਦੇ ਕਈ ਪੰਪਾਂ 'ਤੇ ਤੇਲ ਤੱਕ ਮੁੱਕ ਗਿਆ। ਕਿਸਾਨ ਡਰੰਮ ਲੈ ਕੇ ਪੰਪਾਂ ’ਤੇ ਪਹੁੰਚ ਰਹੇ ਹਨ ਪਰ ਤੇਲ ਕੰਪਨੀਆਂ ਨੇ ਖੁੱਲ੍ਹਾ ਤੇਲ ਦੇਣਾ ਬੰਦ ਕਰ ਦਿੱਤਾ ਹੈ। ਪੰਪ ਮਾਲਕਾਂ ਵੱਲੋਂ ਹੁਣ ਹੱਥ ਘੁੱਟ ਕੇ ਤੇਲ ਦਿੱਤਾ ਜਾ ਰਿਹਾ ਹੈ। ਪਹਿਲੀ ਅਪ੍ਰੈਲ ਤੋਂ ਪੰਜਾਬ ’ਚ ਕਣਕ ਦੀ ਵਾਢੀ ਸ਼ੁਰੂ ਹੋ ਜਾਵੇਗੀ ਜਿਸ ਨਾਲ ਸੂਬੇ ਵਿਚ ਡੀਜ਼ਲ ਦੀ ਖਪਤ ਵੀ ਵਧ ਜਾਵੇਗੀ। ਪਿਛਲੇ ਦਿਨਾਂ ’ਚ ਪੰਪਾਂ ਨੂੰ ਉਧਾਰ ਤੇਲ ਦੇਣਾ ਬੰਦ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਪੁਰਾਣੇ ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਨੂੰ ਲੈ ਕੇ ਹੋ ਗਿਆ ਐਲਾਨ
ਸਰਕਾਰ ਦੇ ਦਖ਼ਲ ਮਗਰੋਂ ਕੰਪਨੀਆਂ ਨੇ ਤਿੰਨ ਦਿਨਾਂ ਦਾ ਉਧਾਰ ਤੇਲ ਦੇਣਾ ਸ਼ੁਰੂ ਕਰ ਦਿੱਤਾ ਹੈ। ਅੰਕੜਿਆਂ ਮੁਤਾਬਕ ਪੰਜਾਬ ’ਚ ਲਗਭਗ 4034 ਤੇਲ ਪੰਪ ਹਨ। ਸੂਬੇ ’ਚ ਪ੍ਰਤੀ ਮਹੀਨਾ ਤੇਲ ਦੀ ਔਸਤਨ 35 ਲੱਖ ਕਿਲੋਲਿਟਰ ਦੀ ਖਪਤ ਹੈ ਜੋ ਸੀਜ਼ਨ ਦੇ ਲਿਹਾਜ਼ ਨਾਲ ਘੱਟਦੀ-ਵੱਧਦੀ ਰਹਿੰਦੀ ਹੈ। ਪੰਪ ਮਾਲਕਾਂ ਦਾ ਕਹਿਣਾ ਹੈ ਕਿ ਲਾਕਡਾਊਨ ਦੀ ਅਫ਼ਵਾਹ ਕਾਰਨ ਸ਼ਹਿਰੀ ਤਬਕਾ ਬੀਤੀ ਦੇਰ ਰਾਤ ਤੱਕ ਪੰਪਾਂ ’ਤੇ ਲਾਈਨਾਂ ’ਚ ਖੜ੍ਹਾ ਰਿਹਾ। ਪੰਪਾਂ ’ਤੇ ਤੇਲ ਦੀ ਖਰੀਦ ਇਕਦਮ ਵਧ ਗਈ। ਜਲੰਧਰ, ਮੋਗਾ, ਲੁਧਿਆਣਾ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਤੋਂ ਇਲਾਵਾ ਪਟਿਆਲਾ ਦੇ ਤੇਲ ਪੰਪਾਂ ’ਤੇ ਬੀਤੀ ਦੇਰ ਰਾਤ ਤੱਕ ਕਤਾਰਾਂ ਲੱਗੀਆਂ ਰਹੀਆਂ। ਫ਼ਰੀਦਕੋਟ ਦੇ ਕਈ ਪੰਪਾਂ ’ਤੇ ਅੱਜ ਕਤਾਰਾਂ ਦੇਖਣ ਨੂੰ ਮਿਲੀਆਂ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦੇ ਵੱਡੇ ਆਗੂ ਲਾਲ ਸਿੰਘ ਦਾ ਦੇਹਾਂਤ
ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਮੁਤਾਬਕ ਤੇਲ ਕੰਪਨੀਆਂ ਦੇ ਆਦੇਸ਼ ਮਗਰੋਂ ਹੁਣ ਪੰਪ ਮਾਲਕਾਂ ਨੇ ਹੱਥ ਘੁੱਟ ਕੇ ਖੁੱਲ੍ਹਾ ਤੇਲ ਦੇਣਾ ਸ਼ੁਰੂ ਕਰ ਦਿੱਤਾ ਹੈ। ਪੇਂਡੂ ਖੇਤਰ ਦੇ ਕਾਫ਼ੀ ਪੰਪਾਂ ’ਤੇ ਤੇਲ ਖ਼ਤਮ ਹੋ ਚੁੱਕਾ ਹੈ। ਕਿਸਾਨ ਘਬਰਾਹਟ ’ਚ ਹੋਣ ਕਰ ਕੇ ਤੇਲ ਜਮ੍ਹਾਂ ਕਰਨ ਲੱਗ ਪਏ ਹਨ। ਇਥੋਂ ਤੱਕ ਕਿ ਕਈ ਪੰਪਾਂ ’ਤੇ ਲਿਖਤੀ ਸੂਚਨਾ ਲਗਾ ਦਿੱਤੀ ਗਈ ਹੈ ਕਿ ਡਰੰਮਾਂ ਜਾਂ ਬੋਤਲਾਂ ’ਚ ਤੇਲ ਨਹੀਂ ਮਿਲੇਗਾ।
ਇਹ ਵੀ ਪੜ੍ਹੋ : ਪੂਰੀ ਤਰ੍ਹਾਂ ਸੀਲ ਹੋ ਗਿਆ ਪੰਜਾਬ ਦਾ ਇਹ ਜ਼ਿਲ੍ਹਾ, 200 ਮੁਲਾਜ਼ਮਾਂ ਨੇ ਸਾਂਭੇ ਮੋਰਚੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ 48 ਘੰਟੇ ਅਹਿਮ! ਮੌਸਮ ਦੀ 1 ਅਪ੍ਰੈਲ ਤੱਕ ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ 'ਚ Alert
NEXT STORY