ਅੰਮ੍ਰਿਤਸਰ, (ਇੰਦਰਜੀਤ)— ਇਕ ਪਾਸੇ ਕੋਰੋਨਾ ਵਾਇਰਸ ਤੀਜੀ ਸਟੇਜ 'ਤੇ ਪਹੁੰਚ ਰਿਹਾ ਹੈ ਤੇ ਦੂਜੇ ਪਾਸੇ ਸ਼ਹਿਰੀ ਖੇਤਰਾਂ 'ਚ ਵੱਧਦੀ ਭੀੜ ਨੇ ਲਾਕਡਾਊਨ ਸੁਰੱਖਿਆ ਚੱਕਰ ਨੂੰ ਤੋੜ ਦਿੱਤਾ ਹੈ। ਜਗ੍ਹਾ-ਜਗ੍ਹਾ ਲੋਕਾਂ ਦੇ ਝੁੰਡ ਵਿਵਸਥਾ ਨੂੰ ਠੇਂਗਾ ਵਿਖਾ ਰਹੇ ਹਨ। ਪ੍ਰਬੰਧਕੀ ਅਧਿਕਾਰੀ ਇਸ ਲਈ ਸਿੱਧੇ ਤੌਰ 'ਤੇ ਜ਼ਿੰਮੇਦਾਰ ਹਨ, ਉਥੇ ਹੀ ਦੂਜੇ ਪਾਸੇ ਪੁਲਸ ਤੰਤਰ ਵੀ ਇਸ ਭੀੜ ਦੇ ਸਾਹਮਣੇ ਬੇਵੱਸ ਹੋ ਗਿਆ ਹੈ। ਜੇਕਰ ਇਸ 'ਤੇ ਜਲਦੀ ਕਾਬੂ ਨਾ ਕੀਤਾ ਗਿਆ ਤਾਂ ਦਹਾਕਿਆਂ ਤੱਕ ਇਸ ਦੇ ਨਤੀਜੇ ਭੁਗਤਣੇ ਪੈਣਗੇ। ਸਮੇਂ ਦੀ ਲੋੜ ਮੁਤਾਬਿਕ ਵੱਧਦੀ ਹੋਈ ਸ਼ਹਿਰੀ ਭੀੜ ਨੂੰ ਰੋਕਣ ਲਈ ਸੈਨਾ ਅਤੇ ਅਰਧਸੈਨਿਕ ਬਲਾਂ ਦੀ ਨਿਯੁਕਤੀ ਕੀਤੀ ਜਾਵੇ, ਜੋ ਪੁਲਸ ਦੇ ਨਾਲ ਮਿਲ ਕੇ ਵਿਵਸਥਾ 'ਤੇ ਕਾਬੂ ਪਾਉਣ।
ਪ੍ਰਬੰਧਕੀ ਅਧਿਕਾਰੀਆਂ ਦੀ ਗੁੰਮਰਾਹਕੁੰਨ ਨੀਤੀ
ਸਰਕਾਰ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਨੂੰ ਸਿਰੇ ਚੜ੍ਹਾਉਣ ਦੇ ਨਾਂ 'ਤੇ ਪ੍ਰਬੰਧਕੀ ਵਿਵਸਥਾ ਵਿਚ ਅਧਿਕਾਰੀ ਮੀਟਿੰਗਾਂ ਕਰਨ, ਲਿਸਟਾਂ ਬਣਾਉਣ ਅਤੇ ਦਫਤਰੀ ਕੰਮਾਂ ਨੂੰ ਜ਼ਿਆਦਾ ਪਹਿਲ ਦਿੰਦੇ ਹਨ। ਇਸ ਵਿਚ ਦੋ ਫਾਇਦੇ ਹਨ-ਇਕ ਤਾਂ ਸਰਕਾਰ ਨੂੰ ਆਪਣੀ ਕਾਰਗੁਜ਼ਾਰੀ ਦੇ ਦਸਤਾਵੇਜ਼ੀ ਸਬੂਤ ਭੇਜੇ ਜਾਂਦੇ ਹਨ ਤੇ ਦੂਜੇ ਪਾਸੇ ਫੀਲਡ ਵਰਕ ਤੋਂ ਛੁਟਕਾਰਾ ਮਿਲਦਾ ਹੈ। ਜਦੋਂਕਿ ਇਸ ਸਮੇਂ ਜ਼ਰੂਰਤ ਫੀਲਡ ਵਰਕ ਦੀ ਹੈ। ਉਥੇ ਹੀ ਫੀਲਡ ਵਿਚ ਗਾਈਡੈਂਸ ਨਾ ਮਿਲਣ ਅਤੇ ਵਿਵਸਥਾ ਕਮਜ਼ੋਰ ਹੋਣ ਦੀ ਵਜ੍ਹਾ ਨਾਲ ਪਬਲਿਕ ਦੇ ਝੁੰਡ ਹੋਰ ਵਧ ਰਹੇ ਹਨ।
ਕਿਉਂ ਹੈ ਸੈਨਾ ਅਤੇ ਅਰਧ ਸੈਨਿਕ ਬਲ ਜ਼ਰੂਰੀ?
ਫੌਜ ਦੀ ਇਕ ਰਿਟਾਇਰ ਉੱਚ-ਅਧਿਕਾਰੀ ਦਾ ਕਹਿਣਾ ਹੈ ਕਿ ਸੈਨਾ ਅਤੇ ਅਰਧਸੈਨਿਕ ਬਲਾਂ ਨੂੰ ਸੰਕਟਕਾਲੀਨ ਹਾਲਾਤ ਵਿਚ ਜਨਤਾ ਨੂੰ ਕਵਰ ਕਰਨ, ਸੁਰੱਖਿਆ ਦੇਣ ਅਤੇ ਡਿਜ਼ਾਸਟਰ ਸਬੰਧੀ ਕਾਫੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਜੋ ਪੁਲਸ ਅਤੇ ਹੋਰ ਵਿਭਾਗਾਂ ਦੇ ਕੋਲ ਨਹੀਂ ਹੁੰਦੀ। ਦੂਜੇ ਪਾਸੇ ਵਿਵਸਥਾ ਵਿਚ ਭੀੜ ਦੇ ਮਾਧਿਅਮ ਨਾਲ ਪਾੜ ਲਗਾਉਣ ਵਾਲੇ ਲੋਕ ਕਿਸੇ ਨਾ ਕਿਸੇ ਤਰੀਕੇ ਨਾਲ ਪੁਲਸ ਦੇ ਹੇਠਲੇ ਤਬਕੇ ਦੇ ਵਾਕਫ਼ ਹੁੰਦੇ ਹਨ, ਉਥੇ ਹੀ ਬਾਹਰੀ ਸੁਰੱਖਿਆ ਬਲਾਂ ਦੇ ਕੋਲ ਅਜਿਹਾ ਕੋਈ ਧਰਮਸੰਕਟ ਨਹੀਂ ਹੁੰਦਾ।
ਆਊਟਡੋਰ ਵਰਕ ਤੋਂ ਘਬਰਾਉਂਦੇ ਹਨ ਪ੍ਰਬੰਧਕੀ ਅਧਿਕਾਰੀ
ਪ੍ਰਬੰਧਕੀ ਤੰਤਰ ਵੱਲੋਂ ਬਾਹਰ ਨਾ ਨਿਕਲਣ ਦੀ ਇਕ ਵੱਡੀ ਵਜ੍ਹਾ ਆਪਣੀ ਸੁਰੱਖਿਆ ਵੀ ਹੈ, ਜਿਸ ਦੇ ਕਾਰਣ ਬੁਕਵਰਕ ਨੂੰ ਜ਼ਿਆਦਾ ਪਹਿਲ ਦਿੱਤੀ ਜਾਂਦੀ ਹੈ ਅਤੇ ਫੀਲਡ ਨੂੰ ਨਕਾਰਿਆ ਜਾਂਦਾ ਹੈ। ਇਹੀ ਕਾਰਣ ਹੈ ਕਿ ਪ੍ਰਬੰਧਕੀ ਅਸਾਨੀ ਨਾ ਮਿਲਣ ਦੇ ਕਾਰਣ ਸਵੈ ਸੇਵੀ ਸੰਸਥਾਵਾਂ ਨੂੰ ਬਿਨਾਂ ਸਕਿਓਰਿਟੀ ਕਵਰਡ ਬਾਹਰ ਫੀਲਡ ਆਉਣਾ ਪੈਂਦਾ ਹੈ, ਜਦੋਂਕਿ ਅਜਿਹੇ ਸਮੇਂ ਵਿਚ ਪ੍ਰਬੰਧਕੀ ਅਧਿਕਾਰੀਆਂ ਵੱਲੋਂ ਸੰਸਥਾਵਾਂ ਜੋ ਰਾਸ਼ਨ ਵੰਡਦੀਆਂ ਹਨ, ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।
ਪੰਜਾਬ 'ਚ 14 ਅਪ੍ਰੈਲ ਤਕ ਜਾਰੀ ਰਹੇਗਾ ਕਰਫਿਊ
NEXT STORY