ਹੈਲਥ ਡੈਸਕ- ਜੇ ਤੁਸੀਂ ਨਿਯਮਿਤ ਤੌਰ 'ਤੇ ਸਿਹਤਮੰਦ ਖੁਰਾਕ ਲੈਂਦੇ ਹੋ ਅਤੇ ਵਧੀਆ ਜੀਵਨਸ਼ੈਲੀ ਅਪਣਾਈ ਹੈ, ਫਿਰ ਵੀ ਅਕਸਰ ਚੱਕਰ ਆਉਂਦੇ ਹਨ, ਤਾਂ ਇਸ ਨੂੰ ਹਲਕੇ 'ਚ ਨਾ ਲਓ। ਮਾਹਿਰਾਂ ਮੁਤਾਬਕ ਇਹ ਲੱਛਣ ਕਈ ਵਾਰ ਕੁਝ ਗੰਭੀਰ ਬੀਮਾਰੀਆਂ ਦੇ ਸ਼ੁਰੂਆਤੀ ਸੰਕੇਤ ਹੋ ਸਕਦੇ ਹਨ। ਆਓ ਜਾਣਦੇ ਹਾਂ ਸਹੀ ਖੁਰਾਕ ਦੇ ਬਾਵਜੂਦ ਵੀ ਚੱਕਰ ਆਉਣ ਦੇ ਕਾਰਨ ਕੀ ਹੋ ਸਕਦੇ ਹਨ।
ਸੰਭਾਵਿਤ ਕਾਰਨ
ਲੋਅ ਬਲੱਡ ਪ੍ਰੈਸ਼ਰ: ਜਦੋਂ ਬਲੱਡ ਪ੍ਰੈਸ਼ਰ ਨਾਰਮਲ ਤੋਂ ਘੱਟ ਹੋ ਜਾਂਦਾ ਹੈ, ਤਾਂ ਦਿਮਾਗ ਤੱਕ ਖੂਨ ਦੀ ਪਹੁੰਚ ਘੱਟ ਹੁੰਦੀ ਹੈ, ਜਿਸ ਨਾਲ ਚੱਕਰ ਆਉਂਦੇ ਹਨ। ਲੰਬੇ ਸਮੇਂ ਤੱਕ ਇਹ ਹਾਲਤ ਰਹਿਣ 'ਤੇ ਥਕਾਵਟ, ਧੁੰਦਲਾ ਦਿਖਣਾ ਤੇ ਬੇਹੋਸ਼ੀ ਵੀ ਹੋ ਸਕਦੀ ਹੈ।
ਬਲੱਡ ਸ਼ੂਗਰ 'ਚ ਉਤਾਰ-ਚੜ੍ਹਾਅ: ਸ਼ੂਗਰ ਲੈਵਲ 'ਚ ਤੇਜ਼ ਬਦਲਾਅ ਨਾਲ ਅਚਾਨਕ ਚੱਕਰ ਆ ਸਕਦੇ ਹਨ। ਸ਼ੂਗਰ ਬਹੁਤ ਘੱਟ ਹੋਣ 'ਤੇ ਕਮਜ਼ੋਰੀ ਤੇ ਪਸੀਨਾ ਵੀ ਆਉਣਾ ਸ਼ੁਰੂ ਹੋ ਜਾਂਦਾ ਹੈ।
ਕੰਨ ਦੀਆਂ ਸਮੱਸਿਆਵਾਂ: ਸਰੀਰ ਦਾ ਸੰਤੁਲਨ ਕੰਨ ਦੇ ਅੰਦਰੂਨੀ ਹਿੱਸੇ 'ਤੇ ਨਿਰਭਰ ਕਰਦਾ ਹੈ। ਕੰਨ 'ਚ ਇਨਫੈਕਸ਼ਨ, ਜਾਂ ਈਅਰ ਬੈਲੈਂਸ ਸਿਸਟਮ ਦੀ ਗੜਬੜ ਨਾਲ ਵੀ ਚੱਕਰ ਆ ਸਕਦੇ ਹਨ।
ਹੀਮੋਗਲੋਬਿਨ ਦੀ ਘਾਟ: ਆਇਰਨ ਦੀ ਕਮੀ ਕਾਰਨ ਹੀਮੋਗਲੋਬਿਨ ਲੈਵਲ ਘਟਦਾ ਹੈ, ਜਿਸ ਨਾਲ ਸਰੀਰ ਅਤੇ ਦਿਮਾਗ ਨੂੰ ਆਕਸੀਜਨ ਘੱਟ ਮਿਲਦੀ ਹੈ ਅਤੇ ਚੱਕਰ ਆਉਣ ਲੱਗਦੇ ਹਨ।
ਦਿਲ ਦੀਆਂ ਬੀਮਾਰੀਆਂ: ਦਿਲ ਦੀ ਧੜਕਣ ਅਸਾਧਾਰਨ ਹੋਣਾ, ਬਲੋਕੇਜ ਜਾਂ ਪੰਪਿੰਗ ਸਮਰੱਥਾ ਘਟਣਾ ਵੀ ਦਿਮਾਗ ਤੱਕ ਖੂਨ ਦੀ ਪਹੁੰਚ ਘਟਾ ਸਕਦੀ ਹੈ, ਜਿਸ ਨਾਲ ਚੱਕਰ ਮਹਿਸੂਸ ਹੁੰਦੇ ਹਨ।
ਡਾਕਟਰ ਨੂੰ ਕਦੋਂ ਦਿਖਾਉਣਾ ਚਾਹੀਦਾ ਹੈ?
ਜੇ ਤੁਹਾਨੂੰ ਵਾਰ-ਵਾਰ ਚੱਕਰ ਆ ਰਹੇ ਹਨ, ਨਾਲ ਹੀ ਛਾਤੀ 'ਚ ਦਰਦ ਜਾਂ ਭਾਰੀਪਣ ਮਹਿਸੂਸ ਹੋ ਰਿਹਾ ਹੈ, ਸਾਹ ਲੈਣ 'ਚ ਪਰੇਸ਼ਾਨੀ ਆ ਰਹੀ ਹੈ ਜਾਂ ਠੰਡਾ ਪਸੀਨਾ ਆ ਰਿਹਾ ਹੈ, ਤਾਂ ਇਸ ਨੂੰ ਅਣਡਿੱਠਾ ਨਾ ਕਰੋ। ਇਸ ਤਰ੍ਹਾਂ ਦੀ ਹਾਲਤ 'ਚ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ, ਕਿਉਂਕਿ ਇਹ ਸਰੀਰ 'ਚ ਕਿਸੇ ਅੰਦਰੂਨੀ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿਨਾਂ 'ਚ ਦੂਰ ਹੋਵੇਗੀ ਗੈਸ ਤੇ ਬਦਹਜ਼ਮੀ ! ਬੱਸ ਸਵੇਰੇ ਉੱਠਦੇ ਸਾਰ ਕਰੋ ਇਸ ਚੀਜ਼ ਦਾ ਸੇਵਨ
NEXT STORY