ਖਰੜ (ਅਮਰਦੀਪ, ਰਣਬੀਰ, ਸ਼ਸ਼ੀ) : ਲੋਕ ਸਭਾ ਚੋਣਾਂ ਦੀ ਤਰੀਕ ਐਲਾਨਣ ਤੋਂ ਬਾਅਦ ਪ੍ਰਸ਼ਾਸਨ ਨੇ ਸੜਕਾਂ ਕਿਨਾਰੇ ਸਿਆਸੀ ਪਾਰਟੀਆਂ ਦੇ ਲੱਗੇ ਬੈਨਰ, ਸਾਈਨ ਬੋਰਡ ਉਤਾਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਲੋਕਸਭਾ ਚੋਣਾਂ ਲਈ ਚੋਣ ਜ਼ਾਬਤਾ ਲਾਗੂ ਹੋਣ ਦੇ 24 ਘੰਟੇ ਅੰਦਰ ਸ਼ਹਿਰ 'ਚ ਲੱਗੇ ਗੈਰ-ਕਾਨੂੰਨੀ ਹੋਰਡਿੰਗ ਉਤਾਰ ਦਿੱਤੇ ਗਏ ਹਨ। ਖਰੜ ਸ਼ਹਿਰ 'ਚ ਨਗਰ ਕੌਂਸਲ ਖਰੜ ਦੇ ਕਾਰਜਸਾਧਕ ਅਫਸਰ ਰਾਜੇਸ਼ ਕੁਮਾਰ ਸ਼ਰਮਾ, ਐੱਸ. ਡੀ. ਓ. ਹਰਪ੍ਰੀਤ ਸਿੰਘ ਭਿਓਰਾ ਨੇ ਆਪਣੀ ਟੀਮ ਨਾਲ ਜਾ ਕੇ ਸ਼ਹਿਰ ਅੰਦਰ ਲੱਗੇ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੇ ਬੈਨਰ ਉਤਰਵਾਏ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਈ. ਓ. ਸ਼ਰਮਾ ਨੇ ਕਿਹਾ ਕਿ ਚੋਣ ਜ਼ਾਬਤੇ ਤੋਂ ਬਾਅਦ ਕੋਈ ਵੀ ਸਿਆਸੀ ਪਾਰਟੀ ਦਾ ਉਮੀਦਵਾਰ ਪਬਲਿਕ ਪ੍ਰਾਪਰਟੀ ਤੇ ਜਾਂ ਸਰਕਾਰੀ ਥਾਵਾਂ ਤੇ ਆਪਣੇ ਬੈਨਰ, ਸਾਈਨ ਬੋਰਡ ਨਹੀਂ ਲਗਾ ਸਕਦਾ ਜੇਕਰ ਕਿਸੇ ਵੀ ਉਮੀਦਵਾਰ ਨੇ ਆਪਣੇ ਬੈਨਰ, ਪੋਸਟਰ ਪਬਲਿਕ ਪ੍ਰਾਪਰਟੀ ਤੇ ਲਗਾਏ ਤਾਂ ਉਨ੍ਹ੍ਹਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਉਮੀਦਵਾਰ ਨੇ ਪ੍ਰਾਈਵੇਟ ਪ੍ਰਾਪਰਟੀ 'ਤੇ ਆਪਣੇ ਬੈਨਰ ਜਾਂ ਸਾਈਨ ਬੋਰਡ ਲਗਾਉਣੇ ਹਨ ਤਾਂ ਪਹਿਲਾਂ ਉਸ ਨੂੰ ਐੱਸ. ਡੀ. ਐੱਮ. ਦਫਤਰ ਤੋਂ ਆਗਿਆ ਲੈਣੀ ਪਵੇਗੀ, ਉਸ ਤੋਂ ਬਾਅਦ ਉਹ ਆਪਣੇ ਬੈਨਰ ਜਾਂ ਸਾਈਨ ਬੋਰਡ ਲਗਾ ਸਕਣਗੇ।
ਚੋਣ ਕਮਿਸ਼ਨ ਨੇ ਪਕੌੜਿਆਂ ਤੇ ਬਰਫੀ ਦੇ ਰੇਟ ਕੀਤੇ ਤੈਅ
NEXT STORY