ਮਾਨਸਾ— ਬਠਿੰਡਾ ਤੋਂ ਆਪਣੀ ਨੂੰਹ ਹਰਸਿਮਰਤ ਕੌਰ ਬਾਦਲ ਦੇ ਕਵਰਿੰਗ ਉਮੀਦਵਾਰ ਬਣ ਕੇ ਖੜ੍ਹੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਮਜ਼ਦਗੀ ਪੱਤਰ ਰੱਦ ਹੋ ਗਏ ਹਨ। ਦੱਸ ਦੇਈਏ ਕਿ ਬਾਦਲ ਨੇ ਬਠਿੰਡਾ ਤੋਂ ਹਰਸਿਮਰਤ ਬਾਦਲ ਦੇ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਭਰੀ ਸੀ। ਇਸ ਦੇ ਨਾਲ ਹੀ ਚਰਚਾ ਤਾਂ ਇਥੋਂ ਤੱਕ ਸੀ ਕਿ ਚੋਣ ਹਾਲਾਤ ਦੇਖਦੇ ਹੋਏ ਬਾਦਲ ਖੁਦ ਵੀ ਚੋਣ ਲੜ ਸਕਦੇ ਹਨ ਪਰ ਹੁਣ ਸਾਰੀਆਂ ਚਰਚਾਵਾਂ ਨੂੰ ਠੱਲ੍ਹ ਪੈ ਗਈ ਹੈ।
ਪ੍ਰਕਾਸ਼ ਸਿੰਘ ਬਾਦਲ ਤੋਂ ਇਲਾਵਾ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਬਿੱਟੂ ਦੀ ਪਤਨੀ ਅਨੁਪਮਾ, 'ਆਪ' ਦੇ ਉਮੀਦਵਾਰ ਡਾ. ਤੇਜਪਾਲ ਸਿੰਘ ਗਿੱਲ ਦੀ ਪਤਨੀ ਅਮਨਜੋਤ ਕੌਰ ਅਤੇ ਅਕਾਲੀ ਦਲ ਦੇ ਉਮੀਦਵਾਰ ਮਹੇਸ਼ ਇੰਦਰ ਸਿੰਘ ਗਰੇਵਾਲ ਦੇ ਪੁੱਤਰ ਹਿਤੇਸ਼ ਇੰਦਰ ਸਿੰਘ ਦੀਆਂ ਨਾਮਜ਼ਦਗੀਆਂ ਵੀ ਰੱਦ ਹੋ ਗਈਆਂ ਹਨ, ਇਹ ਸਾਰੇ ਕਵਰਿੰਗ ਉਮੀਦਵਾਰ ਵਜੋਂ ਖੜ੍ਹੇ ਸਨ। ਇਥੇ ਦੱਸ ਦੇਈਏ ਕਿ ਕੁਲ 74 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਹੋਈਆਂ ਹਨ, ਜੋ ਹੁਣ ਚੋਣ ਮੈਦਾਨ 'ਚੋਂ ਬਾਹਰ ਹੋ ਗਏ ਹਨ।
ਰੇਲਵੇ ਅਧਿਕਾਰੀ ਦਾ ਪਤੀ ਸ਼ਤਾਬਦੀ 'ਚ ਬਿਨਾਂ ਟਿਕਟ ਸਫਰ ਕਰਦਾ ਕਾਬੂ
NEXT STORY