ਚੰਡੀਗੜ੍ਹ : ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਅਤੇ ਸਹਿਜਧਾਰੀ ਸਿੱਖ ਪਾਰਟੀ ਦੇ ਕੌਮੀ ਪ੍ਰਧਾਨ ਡਾ. ਪਰਮਜੀਤ ਸਿੰਘ ਰਾਣੂੰ ਨੇ ਮੁੱਖ ਚੋਣ ਕਮਿਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸ਼ਕਾਇਤ ਕੀਤੀ ਹੈ। ਰਾਣੂੰ ਮੁਤਾਬਕ ਕੈਪਟਨ ਕਾਂਗਰਸੀ ਉਮੀਦਵਾਰਾ ਦੇ ਆਪ ਜਾ ਕੇ ਨਾਮਜ਼ਦਗੀ ਪਰਚੇ ਦਾਖਲ ਕਰਵਾ ਰਹੇ ਹਨ ਅਤੇ ਇਸ ਨਾਲ ਉਹ ਰੀਟਰਨਿੰਗ ਅਫਸਰ ਜੋ ਕਿ ਉਨ੍ਹਾਂ ਦੇ ਹੀ ਆਪਣੇ ਡਿਪਟੀ ਕਮਿਸ਼ਨਰ ਹਨ ਨੂੰ ਸਿੱਧੇ ਤੌਰ 'ਤੇ ਭਰਮਾਂਉਂਦੇ ਹਨ ਅਤੇ ਚੋਣ ਅਮਲੇ 'ਤੇ ਦਬਾਅ ਬਣਾ ਰਹੇ ਹਨ। ਇਸ ਦੇ ਨਾਲ ਹੀ ਉਹ ਆਪਣੇ ਮੰਤਰੀਆਂ ਅਤੇ ਵਿਧਾਇਕਾ ਨੂੰ ਸ਼ਰੇਆਮ ਧਮਕਾ ਰਹੇ ਹਨ ਅਤੇ ਮੰਤਰੀਆਂ ਤੇ ਵਿਧਾਇਕਾਂ ਤੋਂ ਮਹਿਕਮੇ ਖੋਹਣ ਦੀ ਚਿਤਾਵਨੀ ਦੇ ਰਹੇ ਹਨ।
ਰਾਣੂੰ ਮੁਤਾਬਕ ਇਹ ਸਾਰਾ ਕੁਝ ਚੋਣ ਜ਼ਾਬਤੇ ਦੀ ਉਲੰਘਣਾ ਹੈ ਅਤੇ ਕੈਪਟਨ ਵਲੋਂ ਜਿਨ੍ਹਾਂ ਉਮੀਦਵਾਰਾ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਹਨ, ਉਹ ਰੱਦ ਕੀਤੇ ਜਾਣ ਅਤੇ ਚੋਣਾਂ ਦੌਰਾਨ ਕੈਪਟਨ ਦੇ ਸੂਬੇ ਵਿਚ ਰੈਲੀਆਂ ਅਤੇ ਰੋਡ ਸ਼ੋਅ ਕਰਨ 'ਤੇ ਰੋਕ ਲਗਾਈ ਜਾਵੇ ਕਿਉਂਕਿ ਉਹ ਮੁੱਖ ਮੰਤਰੀ ਹਨ ਅਤੇ 'ਆਫਿਸ ਆਫ ਪਰਾਫਿਟ' ਦੇ ਆਹੁਦੇ ਦਾ ਅਨੰਦ ਮਾਣ ਰਹੇ ਹਨ। ਡਾ.ਰਾਣੂੰ ਨੇ ਕਿਹਾ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਤੇ ਕੈਪਟਨ ਸਾਹਿਬ ਨੂੰ ਮਨੀਸ਼ ਤਿਵਾੜੀ ਦੇ ਨਾਲ ਨਾਮਜ਼ਦਗੀ ਪੇਪਰ ਭਰਨ ਨਹੀਂ ਜਾਣਾ ਚਾਹੀਦਾ ।
ਟਿਕਟ ਨਾ ਮਿਲਣ 'ਤੇ ਬੋਲੇ ਸਵਰਨ ਸਲਾਰੀਆ, ਕਵਿਤਾ ਖੰਨਾ 'ਤੇ ਦਿੱਤਾ ਵੱਡਾ ਬਿਆਨ
NEXT STORY