ਸ਼ੇਰਪੁਰ (ਅਨੀਸ਼) : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪਿੰਡ ਕਾਲਾਬੂਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਰਗਾੜੀ ਮੋਰਚੇ ਦੇ ਏਕਤਾ ਸਮਝੌਤੇ ਅਨੁਸਾਰ ਪਾਰਟੀ ਸੰਗਰੂਰ ਤੇ ਬਠਿੰਡਾ ਤੋਂ ਚੋਣ ਲੜੇਗੀ, ਜਿਸ ਦੀਆਂ ਬੂਥ ਲੈਵਲ ਤੱਕ ਤਿਆਰੀਆਂ ਚੱਲ ਰਹੀਆਂ ਹਨ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਆਮ ਆਦਮੀ ਪਾਰਟੀ ਦੇ ਬਾਗੀ ਧੜਿਆਂ ਨੂੰ ਭਾਜਪਾ, ਕਾਂਗਰਸ ਅਤੇ ਬਾਦਲਾਂ ਨੂੰ ਧੋਬੀ ਪਟਕਾ ਦੇਣ ਲਈ ਚੋਣ ਗੱਠਜੋੜ ਲਈ ਇਕ ਮੰਚ 'ਤੇ ਇਕੱਠੇ ਹੋਣ ਦਾ ਸੱਦਾ ਦਿੱਤਾ । ਉਨ੍ਹਾਂ ਕਿਹਾ ਕਿ ਅਕਾਲੀ ਦਲ, ਆਮ ਆਦਮੀ ਪਾਰਟੀ ਸਮੇਤ ਹੋਰ ਪਾਰਟੀਆਂ ਇਸ ਕਰਕੇ ਸਿਆਸੀ ਟੁੱਟ ਭੱਜ ਦਾ ਸ਼ਿਕਾਰ ਹੋ ਰਹੀਆਂ ਹਨ ਕਿਉਂਕਿ ਉਨ੍ਹਾਂ 'ਚੋਂ ਪੰਜਾਬ ਤੇ ਸਿੱਖੀ ਦੀ ਗੱਲ ਖ਼ਤਮ ਹੋ ਗਈ ਹੈ ।
ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ 'ਤੇ ਮਾਘੀ ਮੌਕੇ ਕੀਤੀ ਜਾਣ ਵਾਲੀ ਕਾਨਫੰਰਸ ਰੱਦ ਨਹੀਂ ਕਰਨਗੇ ਕਿਉਂਕਿ ਜਿਸ ਪਾਰਟੀ ਨੇ ਸਿੱਖ ਕੌਮ 'ਤੇ ਜ਼ਬਰ ਜੁਲਮ ਕੀਤੇ ਹਨ, ਅਜਿਹੀ ਪਾਰਟੀ ਦੇ ਆਗੂ ਨੂੰ ਇਤਿਹਾਸਕ ਕਾਨਫਰੰਸਾਂ ਨੂੰ ਰੱਦ ਕਰਨ ਜਾਂ ਸਲਾਹ ਦੇਣ ਦਾ ਕੋਈ ਹੱਕ ਨਹੀਂ ਹੈ।
'ਜ਼ੋਰਾ ਸਿੰਘ' ਦੇ ਬਿਆਨਾਂ 'ਤੇ ਕਾਂਗਰਸ ਦਾ ਪਲਟਵਾਰ
NEXT STORY