ਟਾਂਡਾ ਉੜਮੁੜ (ਪੰਡਿਤ)- 66 ਕੇ. ਵੀ. ਸਬ ਸਟੇਸ਼ਨ ਕੰਧਾਲਾ ਜੱਟਾਂ ਦੇ ਸਹਾਇਕ ਇੰਜੀਨੀਅਰ ਇੰਦਰਜੀਤ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ 23 ਦਸੰਬਰ ਨੂੰ ਕਲੋਏ ਯੂ. ਪੀ. ਐੱਸ. ਫੀਡਰ ਦੀ ਜ਼ਰੂਰੀ ਮੁਰੰਮਤ ਕਰਨ ਲਈ ਫੀਡਰ ਬੰਦ ਰਹੇਗਾ। ਇਸ ਦੌਰਾਨ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਇਸ ਇਲਾਕੇ ਵਿਚ ਬਿਜਲੀ ਸਪਲਾਈ ਬੰਦ ਰਹੇਗੀ। ਉਨ੍ਹਾਂ ਉਪਭੋਗਤਾਵਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ।
ਰੂਪਨਗਰ (ਵਿਜੇ)-132 ਕੇ. ਵੀ. ਗਰਿੱਡ ਸ/ਸ ਰੂਪਨਗਰ ਤੋਂ ਚਲਦੇ 11 ਕੇ. ਵੀ. ਯੂ. ਪੀ. ਐੱਸ.-2, ਯੂ. ਪੀ. ਐੱਸ.-1, ਝੱਲੀਆਂ, ਸੰਗਤਪੁਰਾ ਅਤੇ ਬਿਰਲਾ ਫੀਡਰਾਂ ਦੀ ਬਿਜਲੀ ਸਪਲਾਈ 23 ਦਸੰਬਰ ਨੂੰ ਲਾਇਨਾਂ ਦੀ ਜ਼ਰੂਰੀ ਮੈਟੀਨੈਸ ਕੀਤੇ ਜਾਣ ਕਾਰਨ ਪਿੰਡ ਖੈਰਾਬਾਦ, ਹਵੇਲੀ, ਸਨਸਿਟੀ-2, ਸੰਨ ਇਨਕਲੇਵ, ਟੌਪ ਇੰਨਕਲੇਵ, ਰੈਲੋਂ ਰੋਡ, ਕ੍ਰਿਸ਼ਨਾ ਇੰਨਕਲੇਵ, ਹੇਮਕੁੰਟ ਇੰਨਕਲੇਵ, ਸ਼ਾਮਪੁਰਾ, ਸੁਰਤਾਪੁਰ, ਪਪਰਾਲਾ, ਪੁਲਸ ਲਾਇਨ, ਬਾੜ੍ਹਾ ਸਲੌਰਾ, ਬੰਦੇ ਮਾਹਲਾਂ, ਝੱਲੀਆਂ, ਬਾਲਸੰਡਾ, ਪਥਰੇੜੀ ਜੱਟਾਂ, ਪਥਰੇੜੀ ਰਾਜਪੂਤਾਂ, ਗੋਬਿੰਦਪੁਰ, ਸ਼ਾਲਾਪੁਰ, ਪੱਥਰ ਮਾਜਰਾ, ਪਿੰਡਾਂ ਦੀ ਘਰੇਲੂ ਅਤੇ ਖੇਤੀਬਾੜੀ ਬਿਜਲੀ ਸਪਲਾਈ ਸਵੇਰੇ ਦੱਸ ਤੋ ਸ਼ਾਮ ਪੰਜ ਵਜੇ ਤੱਕ ਬੰਦ ਹੇਗੀ। ਇਹ ਜਾਣਕਾਰੀ ਇੰਜ. ਪ੍ਰਭਾਤ ਸ਼ਰਮਾ ਵੱਲੋਂ ਦਿੱਤੀ ਗਈ।
ਨੂਰਪੁਰਬੇਦੀ (ਭੰਡਾਰੀ)-ਐੱਸ. ਡੀ. ਓ. ਪੰਜਾਬ ਰਾਜ ਪਾਵਰਕਾਮ ਲਿਮਟਿਡ ਉਪ ਸੰਚਾਲਨ ਮੰਡਲ ਦਫਤਰ ਸਿੰਘਪੁਰ (ਨੂਰਪੁਰਬੇਦੀ) ਇੰਜ. ਅਖਿਲੇਸ਼ ਕੁਮਾਰ ਦੇ ਹਵਾਲੇ ਨਾਲ ਜਾਰੀ ਕੀਤੇ ਗਏ ਇਕ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਪਾਵਰਕਾਮ ਦੇ ਜੇ. ਈ. ਰੋਹਿਤ ਕੁਮਾਰ ਨੇ ਦੱਸਿਆ ਕਿ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕੀਤੇ ਜਾਣ ਦੇ ਚੱਲਦਿਆਂ ਹਾਸਲ ਪਰਮਿਟ ਤਹਿਤ ਪਿੰਡ ਬੜਵਾ ਦੇ 11 ਕੇ. ਵੀ. ਫੀਡਰ ਅਧੀਨ ਪੈਂਦੇ ਚੈਹਿੜ ਮਜਾਰਾ, ਬੜਵਾ, ਲਾਲਪੁਰ, ਮੀਰਪੁਰ, ਭਟੌਲੀ, ਸਸਕੌਰ, ਖੇੜੀ, ਰੌਲੀ, ਝਿੰਜੜੀ, ਮਾਜਰਾ, ਬਸੀ, ਚਨੌਲੀ, ਮੂਸਾਪੁਰ, ਲਖਣੋਂ, ਕੁੰਭੇਵਾਲ, ਸ਼ਾਹਪੁਰ ਬੇਲਾ ਤੇ ਸੇਖਪੁਰ ਆਦਿ ਦਰਜਨ ਪਿੰਡਾਂ ਦੀ 23 ਦਸੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮੀਂ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ। ਚੱਲਦੇ ਕੰਮ ਕਾਰਨ ਬਿਜਲੀ ਬੰਦ ਰਹਿਣ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ।
ਮੁੱਲਾਂਪੁਰ ਦਾਖਾ (ਕਾਲੀਆ)- ਗਰਿੱਡ ਅੱਡਾ ਦਾਖਾ 11 ਕੇ. ਵੀ. ਤੋਂ ਚਲਦੇ ਹਵੇਲੀ ਫੀਡਰ ਦੀ ਜ਼ਰੂਰੀ ਮੁਰੰਮਤ ਨੂੰ ਲੈ ਕੇ 23 ਦਸੰਬਰ ਨੂੰ ਹਵੇਲੀ ਫੀਡਰ ਦੀ ਸਪਲਾਈ 10 ਤੋਂ 5 ਵਜੇ ਤੱਕ ਬੰਦ ਰਹੇਗੀ, ਜਿਸ ਨਾਲ ਹਰਨੇਕ ਨਗਰ ਅਤੇ ਨਾਲ ਲੱਗਦੇ ਇਲਾਕਿਆਂ ਦੀ ਬਿਜਲੀ ਸਪਲਾਈ ਸਵੇਰੇ10 ਤੋਂ ਸ਼ਾਮੀਂ 5 ਵਜੇ ਤੱਕ ਬੰਦ ਰਹੇਗੀ।
ਮਾਹਿਲਪੁਰ (ਜਸਵੀਰ)- ਸਹਾਇਕ ਕਾਰਜਕਾਰੀ ਇੰਜੀਨੀਅਰ ਸੰਚਾਲਨ ਉੱਪ-ਮੰਡਲ ਪੀ.ਐਸ.ਪੀ.ਸੀ.ਐਲ. ਮਾਹਿਲਪੁਰ ਵਲੋਂ ਦਿੱਤੀ ਗਈ ਸੂਚਨਾਂ ਅਨੁਸਾਰ ਮਿਤੀ 23.12.2025 ਨੂੰ 220 ਸਬ ਸਟੇਸ਼ਨ ਮਾਹਿਲਪੁਰ ਦੀ ਜ਼ਰੂਰੀ ਮੁਰੰਮਤ ਕਰਨ ਕਰ ਕੇ 11 ਕੇ.ਵੀ. ਬਘੋਰਾ ਫੀਡਰ, 11 ਕੇ.ਵੀ. ਬੁੰਗਾ ਸਾਹਿਬ ਫੀਡਰ, 11 ਕੇ.ਵੀ. ਬਾਹੋਵਾਲ ਫੀਡਰ, 11 ਕੇ.ਵੀ. ਕਾਲੇਵਾਲ ਫੀਡਰ, 11 ਕੇ.ਵੀ. ਗੋਹਗੜੋਂ ਫੀਡਰ, 11 ਕੇ.ਵੀ. ਨੰਗਲ ਫੀਡਰ, 11 ਕੇ.ਵੀ. ਬਾੜੀਆਂ ਫੀਡਰ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 3.00 ਵਜੇ ਤੱਕ ਪ੍ਰਭਾਵਿਤ ਰਹੇਗੀ।
ਵੇਰਕਾ ਮਿਲਕ ਪਲਾਂਟ ਨੇੜੇ ਵਾਪਰੇ ਭਿਆਨਕ ਹਾਦਸੇ 'ਚ ਕੁੜੀ ਦੀ ਮੌਤ! Birthday ਮਨਾ ਕੇ ਪਰਤ ਰਹੇ ਸੀ ਦੋਸਤ
NEXT STORY