ਲੁਧਿਆਣਾ (ਰਿਸ਼ੀ) : ਥਾਣਾ ਫੋਕਲ ਪੁਆਇੰਟ ਦੇ ਇਲਾਕੇ ਗਿਆਸਪੁਰਾ ਰੋਡ 'ਤੇ ਇਕ ਢਾਬੇ ਤੇ ਖਾਣਾ ਖਾ ਰਹੇ ਬੱਚਤ ਗੈਸ ਸਰਵਿਸ ਦੇ ਡਿਲਵਰੀ ਬੁਆਏ ਤੋਂ ਪੈਸੇ ਖੁੱਲ੍ਹੇ ਕਰਵਾਉਣ ਦੇ ਬਹਾਨੇ 2 ਮੋਟਰਸਾਈਕਲਾਂ ਤੇ ਆਏ 3 ਸਨੈਚਰ 28 ਹਜ਼ਾਰ ਰੁਪਏ ਲੈ ਉਡੇ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਸ਼ਿਕਾਇਤ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦੇ ਪ੍ਰਭੂ (30) ਨੇ ਦੱਸਿਆ ਕਿ ਘਰਾਂ ਵਿਚ ਸਲੰਡਰ ਦੇਣ ਤੋਂ ਬਾਅਦ ਦੁਪਹਿਰ ਲਗਭਗ 12 ਵਜੇ ਇਕ ਢਾਬੇ 'ਤੇ ਖਾਣਾ ਖਾਣ ਲਈ ਰੁਕ ਗਿਆ। ਇਸ ਦੌਰਾਨ 2 ਮੋਟਰਸਾਈਕਲਾਂ 'ਤੇ ਤਿੰਨ ਨੌਜਵਾਨ ਆਏ। ਇਕ ਨੇ ਮੂੰਹ ਤੇ ਰੁਮਾਲ ਬੰਨ੍ਹਿਆ ਹੋਇਆ ਸੀ। ਇਕ ਲੜਕਾ ਉਤਰ ਕੇ ਢਾਬੇ 'ਤੇ ਆਇਆ ਅਤੇ 2 ਹਜ਼ਾਰ ਰੁਪਏ ਖੁੱਲ੍ਹੇ ਮੰਗਣ ਲੱਗਾ। ਕੋਲ ਬੈਠੇ ਹੋਣ ਕਾਰਨ ਢਾਬਾ ਮਾਲਕ ਦੇ ਕਹਿਣ ਤੇ ਜਦੋਂ ਦੋ ਹਜ਼ਾਰ ਦੇ ਖੁੱਲ੍ਹੇ ਦੇਣ ਲਈ ਜੇਬ ਤੋਂ ਪੈਸੇ ਕੱਢੇ ਤਾਂ ਲੜਕਾ ਝਪਟ ਕੇ ਬਾਹਰ ਵੱਲ ਭੱਜ ਗਿਆ ਅਤੇ ਮੋਟਰਸਾਈਕਲ 'ਤੇ ਬੈਠ ਕੇ ਫਰਾਰ ਹੋ ਗਿਆ।
ਵਿਆਹੀ ਔਰਤ ਨੂੰ ਅਗਵਾ ਕਰਨ ਦੇ ਦੋਸ਼ 'ਚ ਇਕ ਖਿਲਾਫ਼ ਕੇਸ ਦਰਜ
NEXT STORY