ਬਠਿੰਡਾ (ਸੁਖਵਿੰਦਰ) : ਪੁਲਸ ਵੱਲੋਂ ਬੀਤੇ ਦਿਨੀਂ ਕਮਲਾ ਨਹਿਰੂ ਸਥਿਤ ਇਕ ਐੱਸ. ਬੀ. ਆਈ. ਦੇ ਕਸਟਮਰ ਕੇਅਰ ਸੈਂਟਰ ਤੋਂ ਨਕਦੀ ਲੁੱਟਣ ਵਾਲੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਲੁੱਟ-ਖੋਹ ਦਾ ਸਾਮਾਨ ਅਤੇ ਨਕਦੀ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਮੁਰਾਰੀ ਲਾਲ ਨੇ ਥਾਣਾ ਕੈਂਟ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਬੀਤੇ ਦਿਨੀਂ 19 ਅਗਸਤ ਨੂੰ ਤਿੰਨ ਵਿਅਕਤੀ ਕਮਲਾ ਨਹਿਰੂ ਕਾਲੋਨੀ ਸਥਿਤ ਉਸਦੇ ਜੈਦਕਾ ਈ-ਸਰਵਿਸ ਸੈਂਟਰ ’ਚ ਦਾਖ਼ਲ ਹੋ ਗਏ।
ਇਕ ਮੁੰਡੇ ਕੋਲ ਕਾਪਾ ਸੀ, ਜਿਸ ਨੇ ਮੈਨੂੰ ਡਰਾਇਆ ਅਤੇ ਕਾਊਂਟਰ ਦੇ ਦਰਾਜ ’ਚੋਂ ਕਰੀਬ 60 ਹਜ਼ਾਰ ਨਕਦੀ ਚੁੱਕ ਕੇ ਆਟੋ ਰਾਹੀਂ ਫ਼ਰਾਰ ਹੋ ਗਏ। ਇਸ ਤੋਂ ਬਾਅਦ ਪੁਲਸ ਵੱਲੋਂ ਡੀ. ਐੱਸ. ਪੀ.-2 ਸਰਵਜੀਤ ਸਿੰਘ ਬਰਾੜ ਅਗਵਾਈ ਵਿਚ ਸੀ. ਆਈ. ਏ.-2 ਅਤੇ ਥਾਣਾ ਕੈਂਟ ਪੁਲਸ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ।
ਪੁਲਸ ਵੱਲੋਂ ਮੁਲਜ਼ਮਾਂ ਦੀ ਭਾਲ ਸ਼ੁਰੂ ਕੀਤੀ ਗਈ। ਪੁਲਸ ਵੱਲੋਂ ਕੁੱਝ ਸਮੇਂ ਬਾਅਦ ਹੀ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਵੱਲੋਂ ਮੁਲਜ਼ਮ ਬਾਰੂ ਸਿੰਘ ਪੁੱਤਰ ਵੀਰ ਸਿੰਘ, ਰਾਕੇਸ਼ ਕੁਮਾਰ ਉਰਫ ਨੀਲਾ, ਗੁਰਦਿੱਤਾ ਸਿੰਘ ਵਾਸੀ ਹਰਰਾਏਪੁਰ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 20,000 ਹਜ਼ਾਰ ਨਕਦੀ, ਕਾਪਾ ਅਤੇ ਈ ਰਿਕਸ਼ਾ ਬਰਾਮਦ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਥਾਣਾ ਕੈਂਟ ਵਿਖੇ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਨ੍ਹਾਂ ਤੋਂ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
ਲਾਪਤਾ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਮਿਲੀ ਲਾਸ਼, ਪਰਿਵਾਰ ਨੂੰ ਕਤਲ ਦਾ ਸ਼ੱਕ
NEXT STORY