ਜਲੰਧਰ (ਸੋਨੂੰ, ਵਰੁਣ)— ਮਹਾਨਗਰ ਜਲੰਧਰ ’ਚ ਲੁੱਟਖੋਹ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਜਲੰਧਰ ਦੇ ਵਿਕਾਸਪੁਰੀ ’ਚ ਲੁਟੇਰਿਆਂ ਨੇ ਕਰੀਬ 5 ਲੱਖ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਵਿਕਾਸਪੁਰੀ ਇਲਾਕੇ ’ਚ ਪਤੀ-ਪਤਨੀ ਕੈਸ਼ ਲੈ ਕੇ ਬੈਂਕ ਤੋਂ ਲੈ ਕੇ ਘਰ ਵਾਪਸ ਜਾ ਰਹੇ ਸਨ ਕਿ ਲੁਟੇਰਿਆਂ ਨੇ ਪਤੀ-ਪਤਨੀ ਨੂੰ ਨਿਸ਼ਾਨਾ ਬਣਾ ਲਿਆ। ਜਾਣਕਾਰੀ ਮੁਤਾਬਕ ਲੁਟੇਰਿਆਂ ਵੱਲੋਂ 5 ਲੱਖ ਦੀ ਨਕਦੀ ਲੁੱਟੀ ਗਈ ਹੈ। ਉਨ੍ਹਾਂ ਦੇ ਪਿੱਛੇ ਇਕ ਮੋਟਰਸਾਈਕਲ ’ਤੇ 2 ਲੁਟੇਰੇ ਆਏ ਅਤੇ ਉਨ੍ਹਾਂ ਦਾ ਬੈਗ ਲੈ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ: ਨਸ਼ੇ ਨੇ ਉਜਾੜਿਆ ਹੱਸਦਾ-ਵੱਸਦਾ ਘਰ, ਮੋਗਾ ਵਿਖੇ ਚਿੱਟੇ ਦੀ ਓਵਰਡੋਜ਼ ਕਾਰਨ ਸਾਬਕਾ ਪੁਲਸ ਮੁਲਾਜ਼ਮ ਦੀ ਮੌਤ
ਐਕਟਿਵਾ ਚਲਾ ਰਹੇ ਔਰਤ ਦੇ ਪਤੀ ਨੇ ਲੁਟੇਰਿਆਂ ਨੂੰ ਡੇਗਣ ਲਈ ਉਨ੍ਹਾਂ ਦੇ ਪਲਸਰ ਮੋਟਰਸਾਈਕਲ ’ਚ ਐਕਟਿਵਾ ਵੀ ਮਾਰੀ ਪਰ ਉਸ ਕੋਲੋਂ ਸੰਤੁਲਨ ਨਹੀਂ ਬਣਿਆ। ਐਕਟਿਵਾ ਸਮੇਤ ਡਿੱਗਣ ਨਾਲ ਦੋਵੇਂ ਬਜ਼ੁਰਗ ਪਤੀ-ਪਤਨੀ ਖ਼ੂਨ ਵਿਚ ਲਥਪਥ ਹੋ ਗਏ। ਲੁੱਟ ਦੀ ਇਸ ਸੂਚਨਾ ਤੋਂ ਬਾਅਦ ਥਾਣਾ ਨੰਬਰ 8 ਦੇ ਇੰਚਾਰਜ ਕੁਝ ਹੀ ਸਮੇਂ ਵਿਚ ਮੌਕੇ ’ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਜਾਂਚ ਲਈ ਏ. ਡੀ. ਸੀ. ਪੀ. ਹਰਪ੍ਰੀਤ ਸਿੰਘ ਬੈਨੀਪਾਲ ਅਤੇ ਸੀ. ਆਈ. ਏ. ਸਟਾਫ਼ ਦੀਆਂ ਟੀਮਾਂ ਵੀ ਮੌਕੇ ’ਤੇ ਪਹੁੰਚ ਗਈਆਂ ਸਨ।
ਪਠਾਨਕੋਟ ਚੌਂਕ ਰੋਡ ’ਤੇ ਸਥਿਤ ਨਿੱਜੀ ਹਸਪਤਾਲ ਵਿਚ ਦਾਖ਼ਲ ਜ਼ਖ਼ਮੀ ਸੁਰੇਸ਼ ਭਾਰਦਵਾਜ ਨਿਵਾਸੀ ਨਿਊ ਵਿਕਾਸਪੁਰੀ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਕੈਨੇਡਾ ਵਿਚ ਰਹਿੰਦਾ ਹੈ। ਉਹ ਖ਼ੁਦ ਸੋਢਲ ਰੋਡ ’ਤੇ ਬਿਜਲੀ ਦੀ ਦੁਕਾਨ ਚਲਾਉਂਦੇ ਸਨ। ਕੁਝ ਸਮੇਂ ਤੋਂ ਉਨ੍ਹਾਂ ਦਾ ਬੇਟਾ ਉਨ੍ਹਾਂ ਨੂੰ ਬੁਲਾਉਣ ਲਈ ਪੈਸੇ ਜਮ੍ਹਾ ਕਰਵਾ ਰਿਹਾ ਸੀ, ਜਿਹੜੇ ਉਹ ਗੁੜ ਮੰਡੀ ਨੇੜੇ ਸਥਿਤ ਐੱਸ. ਬੀ. ਆਈ. (ਸਟੇਟ ਬੈਂਕ ਆਫ਼ ਇੰਡੀਆ) ਦੇ ਲਾਕਰ ਵਿਚ ਰੱਖ ਦਿੰਦੇ ਸਨ। ਵੀਰਵਾਰ ਦੁਪਹਿਰੇ ਉਹ ਆਪਣੀ ਪਤਨੀ ਸ਼ੋਭਾ ਨੂੰ ਨਾਲ ਲੈ ਕੇ ਲਾਕਰ ਵਿਚੋਂ 5 ਲੱਖ ਰੁਪਏ ਲੈਣ ਗਏ ਸਨ। ਉਨ੍ਹਾਂ ਆਪਣੇ ਬੇਟੇ ਕੋਲ ਕੈਨੇਡਾ ਜਾਣਾ ਸੀ, ਜਿਸ ਦੇ ਲਈ ਕੁਝ ਸਾਮਾਨ ਵੀ ਖ਼ਰੀਦਣਾ ਸੀ। ਪੈਸੇ ਲੈ ਕੇ ਕੇ ਉਨ੍ਹਾਂ ਬੈਗ ਵਿਚ ਪਾ ਲਏ ਅਤੇ ਪੈਸਿਆਂ ਵਾਲਾ ਬੈਗ ਆਪਣੀ ਪਤਨੀ ਸ਼ੋਭਾ ਨੂੰ ਫੜਾ ਦਿੱਤਾ। ਜਿਉਂ ਹੀ ਉਹ ਆਪਣੀ ਐਕਟਿਵਾ ’ਤੇ ਪ੍ਰੀਤ ਨਗਰ ਰੋਡ ’ਤੇ ਪੁੱਜੇ ਤਾਂ ਪਿੱਛਿਓਂ ਕਾਲੇ ਰੰਗ ਦੇ ਪਲਸਰ ’ਤੇ ਸਵਾਰ 2 ਨੌਜਵਾਨਾਂ ਨੇ ਉਨ੍ਹਾਂ ਦੀ ਐਕਟਿਵਾ ਵਿਚ ਟੱਕਰ ਮਾਰੀ। ਜਦੋਂ ਤੱਕ ਉਹ ਕੁਝ ਸਮਝ ਪਾਉਂਦੇ ਇਕ ਲੁਟੇਰੇ ਨੇ ਸ਼ੋਭਾ ਕੋਲੋਂ ਬੈਗ ਖੋਹ ਲਿਆ।
ਇਹ ਵੀ ਪੜ੍ਹੋ: CM ਭਗਵੰਤ ਮਾਨ ਪੰਜਾਬ ਕੈਬਨਿਟ ਵਿਸਤਾਰ ਨੂੰ ਲੰਬੇ ਸਮੇਂ ਤਕ ਲਟਕਾਉਣ ਦੇ ਪੱਖ ’ਚ ਨਹੀਂ
ਸੁਰੇਸ਼ ਨੇ ਦੱਸਿਆ ਕਿ ਉਹ ਸਮਝ ਚੁੱਕੇ ਸਨ ਕਿ ਇਹ ਲੁਟੇਰੇ ਹਨ। ਉਨ੍ਹਾਂ ਰੌਲਾ ਪਾਉਂਦਿਆਂ ਲੁਟੇਰਿਆਂ ਦੇ ਮੋਟਰਸਾਈਕਲ ਵਿਚ ਆਪਣੀ ਐਕਟਿਵਾ ਮਾਰ ਦਿੱਤੀ ਪਰ ਲੁਟੇਰਿਆਂ ਨੂੰ ਡੇਗਣ ਦੀ ਕੋਸ਼ਿਸ਼ ਵਿਚ ਉਹ ਖੁਦ ਡਿੱਗ ਗਏ। ਮੌਕਾ ਵੇਖ ਕੇ ਲੁਟੇਰੇ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ। ਕੁਝ ਲੋਕਾਂ ਨੇ ਲੁਟੇਰਿਆਂ ਦਾ ਪਿੱਛਾ ਵੀ ਕੀਤਾ ਪਰ ਅਸਫ਼ਲ ਰਹੇ। ਸੜਕ ’ਤੇ ਡਿੱਗਣ ਨਾਲ ਸੁਰੇਸ਼ ਅਤੇ ਉਨ੍ਹਾਂ ਦੀ ਪਤਨੀ ਸ਼ੋਭਾ ਖ਼ੂਨ ਵਿਚ ਲਥਪਥ ਹੋ ਗਈ। ਤੁਰੰਤ ਪੁਲਸ ਕੰਟਰੋਲ ਰੂਮ ਵਿਚ ਸੂਚਨਾ ਦਿੱਤੀ ਗਈ। ਸਭ ਤੋਂ ਪਹਿਲਾਂ ਪੀ. ਸੀ. ਆਰ. ਦੀ ਟੀਮ ਮੌਕੇ ’ਤੇ ਪੁੱਜੀ, ਜਿਸ ਤੋਂ ਬਾਅਦ ਥਾਣਾ ਨੰਬਰ 8 ਦੇ ਇੰਚਾਰਜ ਮੁਕੇਸ਼ ਕੁਮਾਰ, ਏ. ਡੀ. ਸੀ. ਪੀ. ਹਰਪ੍ਰੀਤ ਸਿੰਘ ਬੈਨੀਪਾਲ, ਥਾਣਾ ਨੰਬਰ 1 ਦੇ ਇੰਚਾਰਜ ਸੁਰਜੀਤ ਸਿੰਘ ਅਤੇ ਸੀ. ਆਈ. ਏ. ਸਟਾਫ਼-1 ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਦਾ ਦਬੁਰਜੀ ਬਣਿਆ ਸੂਬੇ ਦਾ ਪਹਿਲਾ ਕਲੀਨ ਐਂਡ ਗਰੀਨ ਪਿੰਡ, ਜਾਣੋ ਕੀ ਹੈ ਖ਼ਾਸੀਅਤ
ਸ਼ੋਭਾ ਤੇ ਸੁਰੇਸ਼ ਨੂੰ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਪੁਲਸ ਨੇ ਘਟਨਾ ਸਥਾਨ ’ਤੇ ਜਾ ਕੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਲੁਟੇਰੇ ਉਨ੍ਹਾਂ ਵਿਚ ਕੈਦ ਹੋ ਚੁੱਕੇ ਸਨ। ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਲੁਟੇਰੇ ਸੁਰੇਸ਼ ਦੀ ਐਕਟਿਵਾ ਦਾ ਬੈਂਕ ਤੋਂ ਪਿੱਛਾ ਕਰ ਰਹੇ ਸਨ। ਥਾਣਾ ਨੰਬਰ 8 ਦੇ ਇੰਚਾਰਜ ਮੁਕੇਸ਼ ਕੁਮਾਰ ਦਾ ਕਹਿਣਾ ਹੈ ਕਿ ਜਲਦ ਮਾਮਲਾ ਟਰੇਸ ਕਰ ਲਿਆ ਜਾਵੇਗਾ ਅਤੇ ਪੀੜਤਾਂ ਨੂੰ ਉਨ੍ਹਾਂ ਦੇ ਪੈਸੇ ਵਾਪਸ ਦੁਆਏ ਜਾਣਗੇ। ਸੁਰੇਸ਼ ਨੇ ਦੱਸਿਆ ਕਿ ਉਨ੍ਹਾਂ ਦੀ ਇਕ ਧੀ ਲੁਧਿਆਣਾ ਵਿਚ ਵਿਆਹੀ ਹੈ। ਉਨ੍ਹਾਂ ਆਪਣੇ ਬੇਟੇ ਕੋਲ ਜਾਣ ਲਈ ਬੜੀ ਮੁਸ਼ਕਿਲ ਨਾਲ ਇਹ ਰਕਮ ਜੋੜੀ ਸੀ। ਫਿਲਹਾਲ ਥਾਣਾ ਨੰਬਰ 8 ਵਿਚ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਜਲੰਧਰ ਰੂਰਲ ਨਾਲ ਲਿੰਕ ਰੱਖਦੇ ਹਨ ਲੁਟੇਰੇ
ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਜਲੰਧਰ ਰੂਰਲ ਇਲਾਕੇ ਵਿਚ ਰਹਿੰਦੇ ਹਨ। ਪੁਲਸ ਨੇ ਘਟਨਾ ਸਥਾਨ ਦੀ ਸੀ. ਸੀ. ਟੀ. ਵੀ. ਫੁਟੇਜ ਕਬਜ਼ੇ ਵਿਚ ਲੈ ਲਈ ਹੈ। ਜਿਉਂ ਹੀ ਪੁਲਸ ਨੂੰ ਪਤਾ ਲੱਗਾ ਕਿ ਲੁਟੇਰੇ ਪਲਸਰ ’ਤੇ ਸਵਾਰ ਸਨ, ਉਨ੍ਹਾਂ ਅਜਿਹੇ ਸਾਰੇ ਮੁਜਰਿਮਾਂ ਦੀ ਲਿਸਟ ਕੱਢੀ, ਜਿਸ ਤੋਂ ਬਾਅਦ ਪਤਾ ਲੱਗ ਗਿਆ ਕਿ ਲੁਟੇਰੇ ਕੌਣ ਹਨ। ਪੁਲਸ ਨੇ ਲੁਟੇਰਿਆਂ ਦੀ ਇਕ ਤਸਵੀਰ ਘਟਨਾ ਵਿਚ ਜ਼ਖ਼ਮੀ ਹੋਏ ਸੁਰੇਸ਼ ਨੂੰ ਵੀ ਦਿਖਾਈ। ਸੁਰੇਸ਼ ਨੇ ਲੁਟੇਰਿਆਂ ਦੀ ਪਛਾਣ ਕਰ ਲਈ ਹੈ। ਜਿਉਂ ਹੀ ਸੁਰੇਸ਼ ਨੇ ਹਾਂ ਕਹੀ ਤਾਂ ਥਾਣਾ ਨੰਬਰ 8 ਦੇ ਐੱਸ. ਐੱਚ. ਓ. ਮੁਕੇਸ਼ ਕੁਮਾਰ ਦੀ ਅਗਵਾਈ ਵਿਚ ਪੁਲਸ ਪਾਰਟੀ ਰੂਰਲ ਇਲਾਕੇ ਵਿਚ ਛਾਪਾ ਮਾਰਨ ਲਈ ਰਵਾਨਾ ਹੋ ਗਈ। ਇਹ ਵਾਰਦਾਤ ਪੇਸ਼ੇਵਰ ਲੁਟੇਰਿਆਂ ਵੱਲੋਂ ਕੀਤੀ ਗਈ। ਪੁਲਸ ਨੇ ਮੁਲਜ਼ਮਾਂ ਦੇ ਟਿਕਾਣਿਆਂ ’ਤੇ ਨਜ਼ਰ ਰੱਖੀ ਹੋਈ ਹੈ। ਪੁਲਸ ਦੀ ਮੰਨੀਏ ਤਾਂ ਸਵੇਰ ਤੱਕ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਠੇਕੇ 'ਤੇ ਕੰਮ ਕਰ ਰਹੇ ਮੁਲਾਜ਼ਮਾਂ ਲਈ ਪੰਜਾਬ ਸਰਕਾਰ ਨੇ ਲਿਆ ਅਹਿਮ ਫ਼ੈਸਲਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਰਾਜ ਸਭਾ ਮੈਂਬਰਾਂ ਅਤੇ ਚਿਪ ਵਾਲੇ ਮੀਟਰਾਂ ਦੇ ਮਾਮਲੇ 'ਤੇ ਸੁਣੋ ਵਿਧਾਇਕ ਕਾਕਾ ਬਰਾੜ ਦਾ ਜਵਾਬ (ਵੀਡੀਓ)
NEXT STORY