ਈਸੜੂ, (ਬੈਨੀਪਾਲ) : ਪਿੰਡ ਰੋਹਣੋਂ-ਖੁਰਦ ਵਿਖੇ ਅੱਜ ਸਵੇਰੇ 5 ਵਜੇ ਅਣਪਛਾਤੇ ਵਿਅਕਤੀ 25 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਰੋਹਣੋਂ-ਖੁਰਦ ਦੇ ਕਿਸਾਨ ਸੱਜਣ ਸਿੰਘ ਦੇ ਘਰ ਸਵੇਰੇ ਅਰਟਿਗਾ ਕਾਰ 'ਚ 4-5 ਅਣਪਛਾਤੇ ਵਿਅਕਤੀ ਆਏ। ਉਕਤ ਲੋਕ ਨਕਲੀ ਆਮਦਨ ਟੈਕਸ ਅਧਿਕਾਰੀ ਬਣ ਕੇ ਘਰ ਅੰਦਰ ਵੜ ਗਏ। ਕਿਸਾਨ ਨੂੰ ਛਾਪੇਮਾਰੀ ਦੀ ਗੱਲ ਕਹਿ ਉਸ 'ਤੇ ਪਿਸਤੌਲ ਤਾਣ ਦਿੱਤੀ ਅਤੇ ਘਰ 'ਚ ਪਏ 25 ਲੱਖ ਰੁਪਏ ਲੈ ਕੇ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੂੰ ਲੱਗਾ 10 ਲੱਖ ਦਾ ਜੁਰਮਾਨਾ, ਜਾਣੋ ਕੀ ਹੈ ਪੂਰਾ ਮਾਮਲਾ
ਲੁਟੇਰਿਆਂ ਨੇ ਇੰਨੀ ਵੱਡੀ ਲੁੱਟ ਨੂੰ ਸਿਰਫ 20 ਤੋਂ 25 ਮਿੰਟ 'ਚ ਅੰਜਾਮ ਦਿੱਤਾ। ਇਹ ਸਾਰੀ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਪੁਲਸ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਹਿਲੀ ਨਜ਼ਰ 'ਚ ਲੱਗ ਰਿਹਾ ਹੈ ਕਿ ਲੁੱਟ ਦੀ ਵਾਰਦਾਤ ਨੂੰ ਕਿਸੇ ਭੇਤੀ ਨੇ ਹੀ ਅੰਜਾਮ ਦਿੱਤਾ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ PGI 'ਚ ਦਾਖ਼ਲ
ਲੁਟੇਰਿਆਂ ਨੂੰ ਪਤਾ ਸੀ ਕਿ ਕਿਸਾਨ ਸੱਜਣ ਸਿੰਘ ਨੇ ਜ਼ਮੀਨ ਦਾ ਸੌਦਾ ਕਰਕੇ ਉਸ ਨੂੰ ਖ਼ਰੀਦਣਾ ਸੀ। ਜਿਸ ਦਾ ਬਿਆਨਾ ਦੇਣ ਲਈ 25 ਲੱਖ ਰੁਪਏ ਘਰ 'ਚ ਰੱਖੇ ਸਨ। ਫਿਲਹਾਲ ਡੀ. ਐੱਸ. ਪੀ. ਦੀ ਅਗਵਾਈ 'ਚ ਪੁਲਸ ਟੀਮ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਨਵਾਂਸ਼ਹਿਰ: ਪਿਓ ਵਰਗੇ ਸਹੁਰੇ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਨੂੰਹ ਨਾਲ ਕੀਤਾ ਜਬਰ-ਜ਼ਿਨਾਹ
NEXT STORY