ਸ਼ੇਰਪੁਰ (ਸਿੰਗਲਾ) : ਸ਼ੇਰਪੁਰ-ਕਾਤਰੋਂ ਰੋਡ ’ਤੇ ਸਥਿਤ ਪਨਸਪ ਦੇ ਗੋਦਾਮ ’ਚ ਬੀਤੀ ਰਾਤ ਵੱਡੀ ਪੱਧਰ ’ਤੇ ਕਣਕ ਦੇ ਗੱਟਿਆਂ ਦੀ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਕਰੀਬ 15 ਵਿਅਕਤੀ ਰਾਤ ਨੂੰ ਪਨਸਪ ਦੇ ਗੋਦਾਮ ’ਚ ਦਾਖਲ ਹੋ ਗਏ। ਇਨ੍ਹਾਂ ਵਿਅਕਤੀਆਂ ਨੇ ਲੁੱਟ ਕਰਨ ਲਈ ਗੋਦਾਮ ਦੇ 2 ਚੌਕੀਦਾਰਾਂ ਦੀ ਕੁੱਟਮਾਰ ਕਰਨ ਉਪਰੰਤ ਉਨ੍ਹਾਂ ਨੂੰ ਬੰਨ੍ਹ ਦਿੱਤਾ, ਸੀ. ਸੀ. ਟੀ. ਵੀ. ਕੈਮਰੇ ਤੋੜੇ ਅਤੇ ਕਣਕ ਦੇ 256 ਦੇ ਕਰੀਬ ਗੱਟੇ ਚੋਰੀ ਕਰਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਅਹਿਮ ਖ਼ਬਰ, ਹੁਣ ਉਠੀ...
ਇਸ ਤੋਂ ਬਾਅਦ ਜ਼ਖਮੀ ਹੋਏ ਚੌਕੀਦਾਰਾਂ ਨੂੰ ਇਥੇ ਕਮਿਊਨਿਟੀ ਹੈਲਥ ਸੈਂਟਰ ਸ਼ੇਰਪੁਰ ’ਚ ਦਾਖਲ ਕਰਵਾਇਆ ਗਿਆ, ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਉਪਰੰਤ ਸੰਗਰੂਰ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਇਥੇ ਸੀ. ਐੱਚ. ਸੀ. ’ਚ ਜ਼ੇਰੇ ਇਲਾਜ ਚੌਕੀਦਾਰ ਬਲਜੀਤ ਖਾਨ ਪੁੱਤਰ ਸ਼ੇਰ ਖਾਨ ਤੇ ਅਮਨਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਸ਼ੇਰਪੁਰ ਨੇ ਦੱਸਿਆ ਕਿ ਰਾਤ ਕਰੀਬ 3 ਵਜੇ ਜਦੋਂ ਉਹ ਕਸਬਾ ਸ਼ੇਰਪੁਰ ਗੋਦਾਮ ਪਨਸਪ ਵਿਖੇ ਡਿਊਟੀ ਕਰ ਰਹੇ ਸੀ ਤਾਂ 15 ਦੇ ਕਰੀਬ ਅਣਪਛਾਤੇ ਵਿਅਕਤੀਆਂ ਦੇ ਮੂੰਹ ਬੰਨ੍ਹੇ ਹੋਏ ਸਨ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਅਤੇ ਸਾਨੂੰ ਬੰਨ੍ਹ ਕੇ ਜਿੰਦੇ ਤੋੜ ਕੇ ਗੋਦਾਮ ’ਚ ਦਾਖਲ ਹੋ ਗਏ।
ਇਹ ਵੀ ਪੜ੍ਹੋ : ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਫ਼ੈਸਲਾ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਸਖ਼ਤ ਫ਼ਰਮਾਨ
ਇਸ ਮੌਕੇ ਸੀ. ਐੱਚ. ਸੀ. ਸ਼ੇਰਪੁਰ ਵਿਖੇ ਹਾਜ਼ਰ ਯਾਦਵਿੰਦਰ ਸਿੰਘ ਫੀਲਡ ਅਫਸਰ ਧੂਰੀ, ਨਵਜੋਤ ਸਿੰਘ ਇੰਸਪੈਕਟਰ ਪਨਸਪ ਤੇ ਹੈਰੀ ਗੋਇਲ ਇੰਸਪੈਕਟਰ ਪਨਸਪ ਨੇ ਦੱਸਿਆ ਕਿ ਕਰੀਬ 15 ਅਣਪਛਾਤੇ ਵਿਅਕਤੀ ਗੋਦਾਮ ’ਚ ਦਾਖਲ ਹੋਏ ਅਤੇ ਚੌਕੀਦਾਰਾਂ ਦੀ ਕੁੱਟਮਾਰ ਕਰਕੇ ਗੋਦਾਮ ’ਚੋਂ ਕਣਕ ਦੇ 256 ਦੇ ਕਰੀਬ ਗੱਟੇ ਚੋਰੀ ਕਰਕੇ ਫਰਾਰ ਹੋ ਗਏ। ਲੁੱਟ ਦੀ ਇਸ ਘਟਨਾ ਦੀ ਜਾਣਕਾਰੀ ਸਥਾਨਕ ਪੁਲਸ ਨੂੰ ਦੇ ਦਿੱਤੀ ਗਈ ਹੈ। ਥਾਣਾ ਮੁਖੀ ਦੇ ਵੀ. ਆਈ. ਪੀ. ਡਿਊਟੀ ’ਤੇ ਹੋਣ ਕਾਰਨ ਹੌਲਦਾਰ ਲਖਵਿੰਦਰ ਸਿੰਘ ਤੇ ਮੁੱਖ ਮੁਨਸ਼ੀ ਸ਼ੇਰਪੁਰ ਨੇ ਇਸ ਸਬੰਧੀ ਦਰਖਾਸਤ ਮਿਲਣ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਪੁਲਸ ਵੱਲੋਂ ਮੌਕੇ ’ਤੇ ਪਹੁੰਚ ਜਾਂਚ ਪੜਤਾਲ ਕੀਤੀ ਜਾਵੇਗੀ। ਹਸਪਤਾਲ ’ਚ ਜ਼ੇਰੇ ਇਲਾਜ ਚੌਕੀਦਾਰਾਂ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਲੁਟੇਰਿਆਂ ਦੀ ਭਾਲ ਕੀਤੀ ਜਾਵੇਗੀ ਅਤੇ ਦੋਸ਼ੀ ਜਲਦ ਹੀ ਪੁਲਸ ਦੀ ਪਹੁੰਚ ’ਚ ਹੋਣਗੇ। ਇਸ ਮੌਕੇ ਯਾਦਵਿੰਦਰ ਸਿੰਘ ਫੀਲਡ ਅਫਸਰ ਧੂਰੀ, ਨਵਜੋਤ ਸਿੰਘ ਇੰਸਪੈਕਟਰ ਪਨਸਪ, ਚੌਕੀਦਾਰ ਬਲਜੀਤ ਖਾਨ, ਚੌਕੀਦਾਰ ਅਮਨਦੀਪ ਸਿੰਘ ਤੋਂ ਇਲਾਵਾ ਰਹਿਮਾਨ ਥਿੰਦ, ਸਲੀਮ ਖਾਨ ਮੌਜੂਦ ਸਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਸੱਦੀ ਕੈਬਨਿਟ ਮੀਟਿੰਗ, ਲਏ ਜਾ ਸਕਦੇ ਹਨ ਵੱਡੇ ਫ਼ੈਸਲੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਫਿਲੌਰ 'ਚ ਰੂਹ ਕੰਬਾਊ ਹਾਦਸਾ, ਬੱਸ ਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ, ਇਕ ਦੀ ਮੌਤ
NEXT STORY