ਲੋਪੋਕੇ (ਸਤਨਾਮ) : ਅੱਜ ਸਬ ਡਿਵੀਜ਼ਨ ਲੋਪੋਕੇ 'ਚ ਇਕ ਨਿੱਜੀ ਸਕੂਲ ਦੀ ਵੈਨ ਦੇ ਪਲਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਾਰਨ ਕਈ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਜਾਣਕਾਰੀ ਮੁਤਾਬਕ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਸਕੂਲ ਦੀ ਵੈਨ ਬੱਚਿਆਂ ਨੂੰ ਡੇਰੇ ਡੇਰਿਆਂ ਤੋਂ ਸਕੂਲ ਲੈ ਕੇ ਆ ਰਹੀ ਸੀ। ਇਸੇ ਦੌਰਾਨ ਡੇਰਿਆਂ ਨੂੰ ਜਾਂਦੀ ਇਸ ਸੜਕ ਉੱਪਰ ਕੁਝ ਲੋਕਾਂ ਵਲੋਂ ਨਾਜਾਇਜ਼ ਤੌਰ ਤੇ ਮਿੱਟੀ ਸੁੱਟੀ ਗਈ ਸੀ ਅਤੇ ਸੜਕ ਦੇ ਰਸਤੇ ਨੂੰ ਆਪਣੀਆਂ ਆਪਣੀ ਜ਼ਮੀਨ 'ਚ ਮਿਲਾ ਗਿਆ ਸੀ, ਜਿਸ ਕਾਰਨ ਇਹ ਰਸਤਾ ਬਹੁਤ ਤੰਗ ਹੋ ਗਿਆ ਸੀ। ਇਸੇ ਕਾਰਨ ਇਹ ਵੈਨ ਨਾਲ ਲੱਗਦੇ ਝੋਨੇ ਦੇ ਖੇਤਾਂ 'ਚ ਪਲਟ ਗਈ, ਜਿਸ ਕਾਰਨ ਕਈ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ।
ਬੱਚਿਆਂ ਦੇ ਮਾਪਿਆਂ ਨੇ ਇਹ ਮੰਗ ਕੀਤੀ ਹੈ ਕਿ ਇਹ ਜੋ ਨਾਜਾਇਜ਼ ਕਬਜ਼ੇ ਹਨ, ਇਨ੍ਹਾਂ ਨੂੰ ਤੁਰੰਤ ਹਟਾਇਆ ਜਾਵੇ ਅਤੇ ਇਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ।
ਨਗਰ ਕੀਰਤਨ ਝਾਂਸਾ ਮਾਮਲੇ 'ਚ ਬਾਦਲ ਦੀ ਕੋਠੀ ਦਾ ਕੀਤਾ ਜਾਵੇਗਾ ਘਿਰਾਓ
NEXT STORY