ਬਠਿੰਡਾ (ਸੁਖਵਿੰਦਰ) : ਇਕ ਵਿਅਕਤੀ ਨਾਲ ਲੱਖਾਂ ਦੀ ਠੱਗੀ ਮਾਰਨ ਦੇ ਦੋਸ਼ਾਂ 'ਚ ਸਿਵਲ ਲਾਈਨ ਪੁਲਸ ਨੇ 20 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਨਿਰਮ ਸਿੰਘ ਵਾਸੀ ਬਠਿੰਡਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੂੰ ਲਾਟਰੀ ਮੈਨੇਜਰ ਦੱਸਣ ਵਾਲੇ ਰਾਣਾ ਪ੍ਰਤਾਪ ਸਿੰਘ ਵਲੋਂ ਉਸਦੇ ਮੋਬਾਇਲ 'ਤੇ ਵਟਸਅੱਪ ਕਾਲ ਕੀਤੀ ਸੀ। ਮੁਲਜ਼ਮਾਂ ਨੇ ਕਿਹਾ ਕਿ ਉਸਦੀ 25 ਲੱਖ ਦੀ ਲਾਟਰੀ ਨਿਕਲੀ ਹੈ ਜਿਸ ਦਾ ਨੰਬਰ ਵੀ ਦੱਸ ਦਿੱਤਾ। ਉਸ ਵਲੋਂ ਵਾਰ-ਵਾਰ ਮਨਾ ਕੀਤਾ ਗਿਆ ਪ੍ਰੰਤੂ ਉਕਤ ਮੁਲਜ਼ਮਾਂ ਨੇ ਉਸ ਨੂੰ ਲਾਟਰੀ ਨੰਬਰ ਆਦਿ ਭੇਜ ਕੇ ਆਪਣੇ ਜਾਲ 'ਚ ਫਸਾ ਲਿਆ।
ਇਸ ਤੋਂ ਬਾਅਦ ਮੁਲਜ਼ਮ ਨੇ ਉਸ ਨੂੰ 15,200 ਰੁਪਏ ਕੰਪਨੀ ਦੇ ਲਾਟਰੀ ਖਾਤੇ ਵਿਚ ਜਮਾਂ ਕਰਵਾਉਣ ਲਈ ਕਿਹਾ। ਮੁਲਜ਼ਮਾਂ ਦੀਆ ਗੱਲਾਂ ਵਿਚ ਆ ਕੇ ਉਸ ਨੇ ਉਨ੍ਹਾਂ ਦੇ ਉਕਤ ਖਾਤੇ ਵਿਚ ਪੈਸੇ ਜਮਾਂ ਕਰਵਾ ਦਿੱਤੇ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਹੋਰਨਾ ਮੁਲਜ਼ਮਾਂ ਨਾਲ ਗੱਲਬਾਤ ਕਰਵਾਉਂਦੇ ਰਹੇ ਅਤੇ ਉਹ ਉਨ੍ਹਾਂ ਦੀਆ ਗੱਲਾਂ ਵਿਚ ਫਸ ਕੇ ਪੈਸੇ ਜਮਾਂ ਕਰਵਾਉਦਾ ਰਿਹਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਕੇ ਮੁਲਜ਼ਮਾਂ ਨੇ ਉਸ ਨਾਲ 32,30,300 ਰੁਪਏ ਦੀ ਠੱਗੀ ਮਾਰੀ ਹੈ। ਪੁਲਸ ਨੇ ਲਾਟਰੀ ਦੇ ਨਾਮ 'ਤੇ ਠੱਗੀ ਮਾਰਨ ਦੇ ਦੋਸ਼ਾਂ 'ਚ ਨਿਤੇਸ਼ ਕੁਮਾਰ, ਸੁਰਜੀਤ ਕੁਮਾਰ, ਕੰਚਨ ਕੁਮਾਰ, ਰਾਜਾ ਕੁਮਾਰ, ਰੋਹਿਤ ਕੁਮਾਰ, ਸਬੁਧ ਕੁਮਾਰ, ਚਿਤਰਨਜਨ ਕੁਮਾਰ, ਸ਼ਰਵਨ ਕੁਮਾਰ, ਰਾਜੀਵ ਰਾਜਨ, ਦਿਨੇਸ਼, ਸੰਗੀਤਾ ਦੇਵੀ, ਸੌਰਵ ਕੁਮਾਰ, ਸੁਮਿਤ ਕੁਮਾਰ, ਧਰਮਿੰਦਰ ਕੁਮਾਰ, ਮੁਕੇਸ਼ ਕੁਮਾਰ, ਮੁਹੰਮਦ ਆਸੀਫ਼, ਅਸਰ ਹੁਸੈਨ ਵਾਸੀ ਬਿਹਾਰ, ਕਿਆਨਤ ਟ੍ਰੇਡਿੰਗ ਕੰਪਨੀ ਦਿੱਲੀ, ਮੁਹੰਮਦ ਜਿਬਰਾਨ, ਮੁੰਨਾ ਅੰਸਾਰੀ ਯੂ.ਪੀ. ਖਿਲਾਫ਼ ਵੱਖ-ਵੱਖ ਧਾਰਾਵਾ ਤਹਿਤ ਮਾਮਲਾ ਦਰਜ ਕੀਤਾ ਹੈ।
ਦਿੱਲੀ ਪਹੁੰਚੇ ਦਿਲਜੀਤ ਦੋਸਾਂਝ ਨੇ ਨੈਸ਼ਨਲ ਮੀਡੀਆ ਨੂੰ ਦਿਖਾਇਆ ਸ਼ੀਸ਼ਾ, ਕਿਹਾ- ‘ਇਥੇ ਕੋਈ ਖ਼ੂਨ-ਖਰਾਬਾ ਨਹੀਂ ਹੋ ਰਿਹਾ’
NEXT STORY