ਫਾਜ਼ਿਲਕਾ (ਨਾਗਪਾਲ) : ਕਿਸਮਤ ਕਦੋਂ ਮਿਹਰਬਾਨ ਹੋਵੇਗੀ, ਇਹ ਕਿਸੇ ਨੂੰ ਪਤਾ ਨਹੀਂ ਹੁੰਦਾ। ਇਸ ਤਰ੍ਹਾਂ ਹੀ ਵਿਜੈ ਕੁਮਾਰ ਨਾਂ ਦੇ ਵਿਅਕਤੀ ’ਤੇ ਕਿਸਮਤ ਮਿਹਰਬਾਨ ਹੋਈ ਹੈ। ਉਕਤ ਵਿਅਕਤੀ ਵੱਲੋਂ ਮਹਿਰੀਆ ਬਾਜ਼ਾਰ ’ਚ ਸਥਿਤ ਲਾਟਰੀ ਵਿਕਰੇਤਾ ਰੂਪਚੰਦ ਅਤੇ ਬੌਬੀ ਬਵੇਜਾ ਦੀ ਦੁਕਾਨ ਤੋਂ ਟਿਕਟ ਖ਼ਰੀਦੀ ਗਈ ਸੀ।
ਉਕਤ ਵਿਅਕਤੀ ਦਾ ਸਾਢੇ 4 ਲੱਖ ਰੁਪਏ ਦਾ ਦੂਜਾ ਇਨਾਮ ਨਿਕਲਿਆ। ਦੁਕਾਨ ਦੇ ਮਾਲਕ ਬੌਬੀ ਬਵੇਜਾ ਨੇ ਵੀ ਖੁਸ਼ੀ ਜ਼ਾਹਰ ਕੀਤੀ ਅਤੇ ਕਿਹਾ ਕਿ ਜਦੋਂ ਕੋਈ ਗਾਹਕ ਇੰਨਾ ਵੱਡਾ ਇਨਾਮ ਜਿੱਤਦਾ ਹੈ ਤਾਂ ਪੂਰੇ ਸ਼ਹਿਰ ਦਾ ਮਾਹੌਲ ਉਤਸ਼ਾਹ ਨਾਲ ਭਰ ਜਾਂਦਾ ਹੈ। ਉਸਨੇ ਕਿਹਾ ਕਿ ਇਸ ਡਰਾਅ ’ਚ 9 ਹਜ਼ਾਰ ਰੁਪਏ ਦੇ 50 ਇਨਾਮ ਵੀ ਨਿਕਲੇ ਹਨ। ਛੋਟੇ ਅਤੇ ਵੱਡੇ ਇਨਾਮ ਗਾਹਕਾਂ ਲਈ ਖੁਸ਼ੀ ਦਾ ਕਾਰਨ ਬਣਦੇ ਰਹਿੰਦੇ ਹਨ, ਪਰ ਜਦੋਂ ਕੋਈ ਲੱਖਾਂ ਦੀ ਰਕਮ ਜਿੱਤਦਾ ਹੈ ਤਾਂ ਇਸਦਾ ਪ੍ਰਭਾਵ ਪੂਰੇ ਇਲਾਕੇ ’ਤੇ ਦਿਖਾਈ ਦਿੰਦਾ ਹੈ।
MP ਲੈਂਡ ਫੰਡ 'ਚੋਂ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ: ਰਾਘਵ ਚੱਢਾ
NEXT STORY