ਮੁੰਬਈ (ਏਜੰਸੀ)- ਅਦਾਕਾਰ ਅਕਸ਼ੈ ਓਬਰਾਏ ਨੇ ਉਤਰਾਖੰਡ ਦੇ ਖੂਬਸੂਰਤ ਸ਼ਹਿਰ ਦੇਹਰਾਦੂਨ ਵਿਚ ਆਪਣੀ ਆਉਣ ਵਾਲੀ ਰੋਮਾਂਟਿਕ ਕੋਰਟਰੂਮ ਥ੍ਰਿਲਰ 'ਲਵ ਲਾਟਰੀ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਫਿਲਮ ਲਵ ਲਾਟਰੀ ਦਾ ਨਿਰਦੇਸ਼ਨ ਅਰਵਿੰਦ ਪਾਂਡੇ ਕਰ ਰਹੇ ਹਨ ਅਤੇ ਇਸ ਨੂੰ ਕੁਲਦੀਪ ਭਾਰਗਵ 'ਤੁਸ਼ਾਰ' ਆਪਣੀ ਪ੍ਰੋਡਕਸ਼ਨ ਕੰਪਨੀ ਸਿਨੇਮਾ ਗੰਜ ਫਿਲਮਜ਼ ਦੇ ਬੈਨਰ ਹੇਠ ਬਣਾ ਰਹੇ ਹਨ। ਅਕਸ਼ੈ ਨੇ ਹਾਲ ਹੀ ਵਿਚ ਸੈੱਟ ਤੋਂ ਕੁੱਝ ਝਲਕੀਆਂ ਵੀ ਸਾਂਝੀਆਂ ਕੀਤੀਆਂ ਹਨ, ਜਿਸ ਨਾਲ ਪ੍ਰਸ਼ੰਸਕਾਂ ਨੂੰ ਸ਼ੂਟਿੰਗ ਦੇ ਸ਼ੁਰੂਆਤੀ ਦਿਨਾਂ ਅਤੇ ਖੂਬਸੂਰਤ ਲੋਕੇਸ਼ਸਨ ਦੀ ਝਲਕ ਦੇਖਣ ਨੂੰ ਮਿਲੀ।

ਲਵ ਲਾਟਰੀ ਕੋਰਟਰੂਮ ਡਰਾਮਾ ਹੈ, ਜਿਸ ਵਿਚ ਰੋਮਾਂਸ ਅਤੇ ਸਸਪੈਂਸ ਦਾ ਮਿਸ਼ਰਨ ਦੇਖਣ ਨੂੰ ਮਿਲੇਗਾ। ਇਸ ਫਿਲਮ ਵਿਚ ਅਕਸ਼ੈ ਓਬਰਾਏ ਨਾਲ ਹੈਲੀ ਦਾਰੂਵਾਲਾ ਵੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਫਿਲਮ ਵਿਚ ਕਬੀਰ ਦੁਹਾਨ ਸਿੰਘ ਅਤੇ ਵਿਜਯੰਤ ਕੋਹਲੀ ਵਰਗੇ ਕਲਾਕਾਰ ਵੀ ਅਹਿਮ ਭੂਮਿਕਾਵਾਂ ਵਿਚ ਨਜ਼ਰ ਆਉਣਗੇ।
ਇਸ ਦਿਨ ਹੋਵੇਗਾ ਫਿਲਮ ‘ਭਕਸ਼ਕ’ ਦਾ ਵਰਲਡ ਟੈਲੀਵਿਜ਼ਨ ਪ੍ਰੀਮੀਅਰ
NEXT STORY