ਕੋਟਕਪੂਰਾ (ਨਰਿੰਦਰ) : ਨੇੜਲੇ ਪਿੰਡ ਬੁਰਜ ਹਰੀਕਾ ’ਚ ਆਪਣੇ ਹੀ ਪਿੰਡ ਦੇ ਨੌਜਵਾਨ ਨਾਲ ਪ੍ਰੇਮ ਵਿਆਹ ਕਰਵਾਉਣ ਵਾਲੀ ਲੜਕੀ ਦਾ ਕਤਲ ਕਰਨ ਦੇ ਮਾਮਲੇ ਵਿਚ ਥਾਣਾ ਸਿਟੀ ਕੋਟਕਪੂਰਾ ਪੁਲਸ ਨੇ ਲੜਕੀ ਦੇ ਪਿਤਾ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਕਤਲ ਲਈ ਵਰਤਿਆ ਚਾਕੂ ਬਰਾਮਦ ਕਰ ਲਿਆ ਹੈ। ਮ੍ਰਿਤਕਾ ਮਹਿਕਦੀਪ ਕੌਰ ਦੇ ਪਤੀ ਜਗਦੀਪ ਸਿੰਘ (ਵਾਸੀ ਬੁਰਜ ਹਰੀਕਾ) ਦੇ ਬਿਆਨਾਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਨਵੇਂ ਰਾਸ਼ਨ ਕਾਰਡ ਬਣਾਉਣ ਤੇ ਮੌਜੂਦਾ ਕਾਰਡਾਂ ’ਚ ਮੈਂਬਰਾਂ ਦੇ ਨਾਂ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ
ਕਿਵੇਂ ਕੀਤਾ ਕਤਲ
ਜਗਦੀਪ ਅਨੁਸਾਰ ਉਨ੍ਹਾਂ ਨੇ ਪਰਿਵਾਰ ਦੀ ਮਰਜ਼ੀ ਤੋਂ ਬਿਨਾਂ 4 ਜੂਨ 2026 ਨੂੰ ਮਲੋਟ ਦੇ ਗੁਰਦੁਆਰਾ ਸਾਹਿਬ ’ਚ ਵਿਆਹ ਕਰਵਾਇਆ ਸੀ ਅਤੇ ਭਾਈ ਰੂਪਾ ਵਿਖੇ ਰਹਿ ਰਹੇ ਸਨ। 20 ਜੂਨ ਨੂੰ ਮਹਿਕਦੀਪ ਦੀ ਮਾਤਾ ਅਤੇ ਭਰਾ ਨੇ ਉਨ੍ਹਾਂ ਨੂੰ ਪਿੰਡ ਢਿੱਲਵਾਂ ਕਲਾਂ ਦੇ ਗੁਰਦੁਆਰਾ ਸਾਹਿਬ ਮਿਲਣ ਲਈ ਬੁਲਾਇਆ। ਜਦੋਂ ਉਹ ਚੌਰਸਤੇ ’ਤੇ ਪੁੱਜੇ ਤਾਂ ਸਹੁਰੇ ਵਕੀਲ ਸਿੰਘ ਨੇ ਮੋਟਰਸਾਈਕਲ ਰੋਕਣ ਦੀ ਕੋਸ਼ਿਸ਼ ਕੀਤੀ। ਜਗਦੀਪ ਨੇ ਮੋਟਰਸਾਈਕਲ ਭਜਾ ਲਿਆ ਪਰ ਹਾਈਵੇਅ ’ਤੇ ਮੋਟਰਸਾਈਕਲ ਬੰਦ ਹੋ ਗਿਆ। ਇਸ ਦੌਰਾਨ ਸਹੁਰਾ ਵਕੀਲ ਸਿੰਘ, ਤਾਇਆ ਸਹੁਰਾ ਗੁਰਪ੍ਰੀਤ ਸਿੰਘ, ਚਾਚਾ ਸਹੁਰਾ ਸੁਖਚੈਨ ਸਿੰਘ, ਭੂਆ ਦਾ ਲੜਕਾ ਦਿਲਬਾਗ ਸਿੰਘ ਅਤੇ ਸੁੱਖਾ ਸਿੰਘ ਉੱਥੇ ਪਹੁੰਚ ਗਏ। ਭੱਜਣ ਦੌਰਾਨ ਮਹਿਕਦੀਪ ਤਾਰਾਂ ’ਚ ਉਲਝ ਗਈ, ਜਿਸ ਨੂੰ ਸੁੱਖਾ ਸਿੰਘ ਨੇ ਫੜ ਲਿਆ ਅਤੇ ਪਿਤਾ ਵਕੀਲ ਸਿੰਘ ਨੇ ਉਸ ਦੇ ਪੇਟ ’ਚ ਚਾਕੂ ਨਾਲ 5-6 ਵਾਰ ਕਰ ਦਿੱਤੇ। ਡੀ. ਐੱਸ. ਪੀ. (ਡੀ) ਅਵਤਾਰ ਸਿੰਘ ਰਾਜਪਾਲ ਨੇ ਦੱਸਿਆ ਕਿ ਐੱਸ. ਐੱਚ. ਓ. ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਗੁਰਪ੍ਰੀਤ ਸਿੰਘ, ਸੁਖਚੈਨ ਸਿੰਘ, ਵਕੀਲ ਸਿੰਘ, ਸੁੱਖਾ ਸਿੰਘ (ਵਾਸੀਆਨ ਬੁਰਜ ਹਰੀਕਾ) ਅਤੇ ਦਿਲਬਾਗ ਸਿੰਘ (ਵਾਸੀ ਨਾਨਕਸਰ) ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਤੋਂ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ, ਤਾਂ ਜੋ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ।
ਇਹ ਵੀ ਪੜ੍ਹੋ : ਪੰਜਾਬ ਦੇ ਟੋਲ ਪਲਾਜ਼ਿਆਂ 'ਤੇ ਨਹੀਂ ਲੱਗਿਆ ਟੈਕਸ, ਬਿਨਾਂ ਪਰਚੀ ਕਟਾਏ ਲੰਘੇ ਵਾਹਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ : ਕੁੜੀ ਨੇ ਬਲੇਡ ਮਾਰ ਨਾਲ ਪੜ੍ਹਦੇ ਮੁੰਡੇ ਦਾ ਜੋ ਹਾਲ ਕੀਤਾ, ਖੜ੍ਹੇ ਹੋ ਗਏ ਰੌਂਗਟੇ, ਸਕੂਲ ਦੇ ਬਾਹਰ...
NEXT STORY