ਚੰਡੀਗੜ੍ਹ (ਅਸ਼ੀਸ਼) : ਪਿਆਰ ਦੋ ਦੇਸ਼ਾਂ ਵਿਚਲੀਆਂ ਦੂਰੀਆਂ ਨੂੰ ਖ਼ਤਮ ਕਰ ਦਿੰਦਾ ਹੈ ਪਰ ਇਹੀ ਪਿਆਰ ਜੇਕਰ ਦੋ ਇਨਸਾਨਾਂ ਵਿਚ ਹੋਵੇ ਤਾਂ ਦੋਵੇਂ ਘਰਾਂ ਦੇ ਪਰਵਾਰਿਕ ਮੈਂਬਰ ਦੁਸ਼ਮਣ ਬਣਨ ਵਿਚ ਦੇਰ ਨਹੀਂ ਲਾਉਂਦੇ। ਅਜਿਹੀ ਹੀ ਕਹਾਣੀ ਹੈ ਅਫ਼ਗਾਨਿਸਤਾਨ ਦੀ ਕੁੜੀ ਮਾਲਿਆਲਿਆ ਅਤੇ ਚੰਡੀਗੜ੍ਹ ਦੇ ਨੀਰਜ ਮਲਿਕ ਦੀ। ਨੀਰਜ ਮਲਿਕ 2018 ਵਿਚ ਚੰਡੀਗੜ੍ਹ ਵਿਚ ਰੈਸਟੋਰੈਂਟ ਚਲਾਉਂਦਾ ਸੀ। ਇਸ ਦੌਰਾਨ ਉਸ ਦੀ ਮੁਲਾਕਾਤ ਮਾਲਿਆਲਏ ਨਾਲ ਹੋਈ। 24 ਜੂਨ 2020 ਵਿਚ ਦੋਵਾਂ ਨੇ ਵਿਆਹ ਵੀ ਕਰਵਾ ਲਿਆ। ਇਸ ਤੋਂ ਬਾਅਦ ਮਾਲਿਆਲਏ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਅਫਗਾਨਿਸਤਾਨ ਤੋਂ ਧਮਕੀਆਂ ਮਿਲਣੀ ਸ਼ੁਰੂ ਹੋ ਗਈਆਂ। ਮਾਪੇ ਹਿੰਦੂ ਮੁੰਡੇ ਨਾਲ ਵਿਆਹ ਕਰਨ ਤੋਂ ਨਾਰਾਜ਼ ਹਨ। ਕੁੜੀ ਦਾ ਕਹਿਣਾ ਹੈ ਕਿ ਉਹ ਮੁਸਲਮਾਨ ਹੈ ਅਤੇ ਮੁੰਡਾ ਹਿੰਦੂ ਹੋਣ ਕਾਰਨ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਰਿਸ਼ਤੇ ’ਤੇ ਇਤਰਾਜ਼ ਹੈ। ਉਸ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕਾਫਰ ਨਾਲ ਵਿਆਹ ਕਰਵਾ ਕੇ ਤੂੰ ਪਾਪ ਕੀਤਾ ਹੈ। ਉੱਥੇ ਹੀ ਕੁੜੀ ਦਾ ਕਹਿਣਾ ਹੈ ਕਿ ਅਫ਼ਗਾਨਿਸਤਾਨ ਵਿਚ ਜੇਕਰ ਕੋਈ ਮੁੰਡਾ ਵਿਦੇਸ਼ੀ ਕੁੜੀ ਨਾਲ ਵਿਆਹ ਕਰਵਾਉਂਦਾ ਹੈ ਤਾਂ ਜਸ਼ਨ ਮਨਾਇਆ ਜਾਂਦਾ ਹੈ। ਕੁੜੀ ਜੇਕਰ ਵਿਦੇਸ਼ੀ ਮੁੰਡੇ ਨਾਲ ਵਿਆਹ ਕਰਵਾਉਂਦੀ ਹੈ ਤਾਂ ਸੋਗ ਕਿਉਂ ਪੈ ਜਾਂਦਾ ਹੈ? ਉਸ ਦਾ ਕਹਿਣਾ ਹੈ ਕਿ ਉਹ ਧਰਮ ਅਤੇ ਜਾਤੀ ਵਿਚ ਭੇਦਭਾਵ ਨਹੀਂ ਕਰਦੀ ਪਰ ਉਸ ਦੇ ਮਾਪੇ ਹਿੰਦੂ ਮੁੰਡੇ ਨਾਲ ਵਿਆਹ ਕਰਨ ਤੋਂ ਨਾਰਾਜ਼ ਹਨ।
ਇਹ ਵੀ ਪੜ੍ਹੋ : ਪਤਨੀ ਦੀ ਲਿਪਸਟਿਕ ਨਾਲ ਕੰਧ 'ਤੇ I Love You ਲਿਖ ਕੇ ਪਤੀ ਨੇ ਲਿਆ ਫ਼ਾਹਾ, ਜਾਣੋ ਕੀ ਹੈ ਪੂਰਾ ਮਾਮਲਾ (ਤਸਵੀਰਾਂ)
ਹਿੰਦੂ ਮੁੰਡੇ ਨਾਲ ਵਿਆਹ ਕਰਨ ’ਤੇ ਭੜਕ ਗਈ ਸੀ ਮਾਂ
ਕੁੜੀ ਨੇ ਦੱਸਿਆ ਕਿ ਫੋਨ ’ਤੇ ਜਦੋਂ ਆਪਣੀ ਮਾਂ ਨੂੰ ਹਿੰਦੂ ਮੁੰਡੇ ਸਬੰਧੀ ਮੈਂ ਜਾਣਕਾਰੀ ਦਿੱਤੀ ਤਾਂ ਉਹ ਉਨ੍ਹਾਂ ’ਤੇ ਭੜਕ ਗਈ ਸੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਫੋਨ ਤੋਂ ਲੈ ਕੇ ਸ਼ਹਿਰ ਵਿਚ ਆ ਕੇ ਵੀ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਗਈਆਂ। ਉਸ ਨੇ ਦੱਸਿਆ ਕਿ ਕਈ ਵਾਰ ਉਸ ਨੇ ਸਿੰਮ ਬਦਲਿਆ ਪਰ ਫਿਰ ਵੀ ਉਸ ਦੇ ਮਾਪਿਆਂ ਨੂੰ ਨਵਾਂ ਨੰਬਰ ਮਿਲ ਜਾਂਦਾ ਹੈ। ਭਾਰਤ ਵਿਚ ਰਹਿਣ ਲਈ ਅਫ਼ਗਾਨਿਸਤਾਨ ਅੰਬੈਸੀ ਵਿਚ ਨੰਬਰ ਦੇਣਾ ਪੈਂਦਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ 'ਨਾਈਟ ਕਰਫ਼ਿਊ' ਖ਼ਤਮ, ਰਾਕ ਗਾਰਡਨ ਤੇ ਬਰਡ ਪਾਰਕ ਖੋਲ੍ਹਣ ਦੇ ਹੁਕਮ ਜਾਰੀ
ਐੱਸ. ਐੱਸ. ਪੀ. ਕੋਲੋਂ ਗੁਹਾਰ ਲਾਉਣ ਤੋਂ ਬਾਅਦ ਮਿਲੀ ਪੁਲਸ ਸੁਰੱਖਿਆ
ਉਸ ਨੇ ਆਪਣੇ ਅਤੇ ਪਰਿਵਾਰ ਦੀ ਸੁਰੱਖਿਆ ਲਈ ਚੰਡੀਗੜ੍ਹ ਪੁਲਸ ਕੋਲ ਗੁਹਾਰ ਲਾਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਆ ਉਪਲੱਬਧ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਪਹਿਲਾਂ ਧਨਾਸ ਦੇ ਐੱਸ. ਐੱਚ. ਓ. ਨਾਲ ਮੁਲਾਕਾਤ ਕੀਤੀ ਸੀ। ਇਹ ਮਾਮਲਾ ਇੰਟਰਨੈਸ਼ਨਲ ਹੋਣ ਕਾਰਨ ਉਨ੍ਹਾਂ ਦੇ ਕਹਿਣ ’ਤੇ ਚੰਡੀਗੜ੍ਹ ਦੇ ਐੱਸ. ਐੱਸ. ਪੀ. ਨਾਲ ਮੁਲਾਕਾਤ ਕਰ ਕੇ ਸੁਰੱਖਿਆ ਦੀ ਗੁਹਾਰ ਲਾਈ। ਇਸ ਤੋਂ ਬਾਅਦ ਉਨ੍ਹਾਂ ਨੂੰ ਪੁਲਸ ਸੁਰੱਖਿਆ ਮਿਲ ਚੁੱਕੀ ਹੈ। ਕੁੜੀ ਦਾ ਕਹਿਣਾ ਹੈ ਕਿ ਪੁਲਸ ਕਦੋਂ ਤੱਕ ਸੁਰੱਖਿਆ ਦੇ ਸਕਦੀ ਹੈ। ਅਖ਼ੀਰਉਨ੍ਹਾਂ ਨੇ ਵੀ ਤਾਂ ਜੀਵਨ ਜਿਊਣਾ ਹੈ। ਉਸ ਨੇ ਦੱਸਿਆ ਕਿ ਉਹ ਅਫ਼ਗਾਨਿਸਤਾਨ ਜਾ ਕੇ ਆਪਣੇ ਪਰਿਵਾਰ ਨੂੰ ਮਿਲਣਾ ਚਾਹੁੰਦੀ ਹੈ ਪਰ ਖ਼ਤਰੇ ਨੂੰ ਦੇਖਦੇ ਹੋਏ ਹੁਣ ਜਾਣ ਤੋਂ ਡਰ ਲੱਗਦਾ ਹੈ ।
ਸਕਾਲਰਸ਼ਿਪ ’ਤੇ ਪੜ੍ਹਾਈ ਲਈ ਭਾਰਤ ਆਈ ਸੀ
ਮਾਲਿਆਲਏ ਨੇ ਦੱਸਿਆ ਕਿ ਉਹ ਸਕਾਲਰਸ਼ਿਪ ’ਤੇ ਪੜ੍ਹਾਈ ਲਈ ਭਾਰਤ ਆਈ ਸੀ ਪਰ ਹੁਣ ਪੜ੍ਹਾਈ ਵੀ ਛੁੱਟ ਗਈ ਅਤੇ ਆਰਥਿਕ ਤੰਗੀ ਕਾਰਨ ਵੀ ਪਰੇਸ਼ਾਨ ਹੋ ਰਹੀ ਹੈ। ਮਾਲਿਆਲਏ ਦੇ ਪਤੀ ਨੀਰਜ ਮਲਿਕ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਇਹੋ ਜਿਹੀ ਨੂੰਹ ਮਿਲਣ ’ਤੇ ਖੁਸ਼ ਹਨ, ਜੋ ਕਿ ਨਿਡਰ ਹੈ। ਉਨ੍ਹਾਂ ਨੇ ਦੱਸਿਆ ਕਿ ਵਿਆਹ ਦਾ ਪ੍ਰਸਤਾਵ ਉਸ ਵੱਲੋਂ ਰੱਖਿਆ ਗਿਆ ਸੀ। ਉਹ ਕਹਿੰਦੇ ਹਨ ਕਿ ਪਿਆਰ ਵਿਚ ਜ਼ਿਆਦਾ ਤਾਕਤ ਹੁੰਦੀ ਹੈ। ਉਹ ਵੀ ਚਾਹੁੰਦੇ ਹਨ ਕਿ ਮਾਲਿਆਲਏ ਦੇ ਪਰਿਵਾਰਕ ਮੈਂਬਰਾਂ ਨਾਲ ਬੈਠ ਕੇ ਸਮੱਸਿਆ ਹੱਲ ਕੀਤੀ ਜਾਵੇ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਅਜੀਬੋ-ਗਰੀਬ ਮਾਮਲਾ ਆਇਆ ਸਾਹਮਣੇ, ਸੁਖਨਾ ਝੀਲ 'ਤੇ 'ਊਠਾਂ' ਦਾ ਕੱਟਿਆ ਚਲਾਨ
ਇੰਝ ਹੀ ਮਿਲਦੀਆਂ ਰਹੀਆਂ ਧਮਕੀਆਂ ਤਾਂ ਦੂਜੇ ਦੇਸ਼ ’ਚ ਸ਼ਿਫਟ ਹੋ ਜਾਵਾਂਗੇ : ਨੀਰਜ
ਨੀਰਜ ਨੇ ਦੱਸਿਆ ਕਿ ਜੇਕਰ ਧਮਕੀਆਂ ਮਿਲਣ ਦਾ ਸਿਲਸਿਲਾ ਬੰਦ ਨਾ ਹੋਇਆ ਤਾਂ ਉਹ ਆਪਣੇ ਪਿਆਰ ਕਾਰਨ ਕਿਸੇ ਦੂਜੇ ਦੇਸ਼ ਵਿਚ ਸ਼ਿਫਟ ਹੋ ਜਾਣਗੇ, ਜਿੱਥੇ ਉਨ੍ਹਾਂ ਨੂੰ ਕੋਈ ਪਛਾਣ ਨਾ ਸਕੇ ਅਤੇ ਨਾ ਹੀ ਪਰੇਸ਼ਾਨ ਕਰ ਸਕੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
15 ਤੋਂ 18 ਸਾਲ ਵਾਲਿਆਂ ਨੂੰ ਕੋਰੋਨਾ ਵੈਕਸੀਨ ਤੇ ਬੂਸਟਰ ਡੋਜ਼ ਕਵਰੇਜ ’ਚ ਜਲੰਧਰ ਰਿਹਾ ਪੰਜਾਬ ’ਚੋਂ ਮੋਹਰੀ
NEXT STORY