ਗੁਰਦਾਸਪੁਰ/ਪੇਸ਼ਾਵਰ (ਜ.ਬ)- ਘਰ ਤੋਂ ਭੱਜ ਕੇ ਪ੍ਰੇਮ ਵਿਆਹ ਕਰਨ ਵਾਲੀ ਇਕ ਈਸਾਈ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਇੱਜ਼ਤ ਦੀ ਖਾਤਰ ਆਪਣੀ ਕੁੜੀ ਦੀ ਹੱਤਿਆ ਕਰ ਦਿੱਤੀ। ਇਸ ਸਬੰਧ ’ਚ ਪੁਲਸ ਨੇ ਮ੍ਰਿਤਕਾਂ ਦੇ ਪਿਤਾ, ਮਾਂ ਅਤੇ ਭਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ
ਸੂਤਰਾਂ ਅਨੁਸਾਰ ਇਕ ਈਸਾਈ ਕੁੜੀ ਵਾਸੀ ਪੇਸ਼ਾਵਰ ਨੇ ਦਸੰਬਰ 2021 ਵਿਚ ਆਪਣੇ ਗੁਆਂਢੀ ਭਾਨੂ ਨਾਮ ਦੇ ਮੁੰਡੇ ਨਾਲ ਪ੍ਰੇਮ ਸਬੰਧਾਂ ਦੇ ਚੱਲਦੇ ਘਰ ਤੋਂ ਭੱਜ ਕੇ ਵਿਆਹ ਕਰਵਾ ਲਿਆ ਸੀ। ਇਸ ਗੱਲ ਨੂੰ ਲੈ ਕੇ ਲੜਕੀ ਦੇ ਪਰਿਵਾਰ ਵਾਲੇ ਆਪਣੀ ਲੜਕੀ ਤੋਂ ਖਫ਼ਾ ਚੱਲ ਰਹੇ ਸੀ। ਪਿਤਾ ਸ਼ਾਹ ਵਲੀ, ਭਰਾ ਨੌਮਨ ਮਸੀਹ ਅਤੇ ਮਾਂ ਜਾਨਿਬ ਨੇ ਯੋਜਨਾ ਬਣਾ ਕੇ ਆਪਣੀ ਲੜਕੀ ਨੂੰ ਇਹ ਕਹਿ ਕੇ ਘਰ ਬੁਲਾਇਆ ਕਿ ਅਸੀ ਉਸ ਨੂੰ ਮੁਆਫ਼ ਕਰ ਦਿੱਤਾ ਹੈ ਅਤੇ ਭਾਨੂੰ ਨੂੰ ਅਸੀ ਆਪਣਾ ਜਵਾਈ ਸਵੀਕਾਰ ਕਰਦੇ ਹਾਂ।
ਪੜ੍ਹੋ ਇਹ ਵੀ ਖ਼ਬਰ - ਇੰਜੀਨੀਅਰਿੰਗ ਦੀ ਨੌਕਰੀ ਛੱਡ ਇਸ ਨੌਜਵਾਨ ਨੇ ਸ਼ੁਰੂ ਕੀਤੀ ਬਾਗਬਾਨੀ, ਹੁਣ ਕਮਾ ਰਿਹਾ ਲੱਖਾਂ ਰੁਪਏ (ਤਸਵੀਰਾਂ)
ਆਪਣੇ ਪਰਿਵਾਰ ਦੀ ਗੱਲ ਸੁਣ ਕੁੜੀ ਆਪਣੇ ਪਤੀ ਨਾਲ ਜਦੋਂ ਘਰ ਵਾਪਸ ਆਈ ਤਾਂ ਬਣਾਈ ਯੋਜਨਾ ਅਨੁਸਾਰ ਉਨ੍ਹਾਂ ਨੇ ਆਪਣੀ ਕੁੜੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਪੁਲਸ ਨੇ ਮ੍ਰਿਤਕਾਂ ਦੇ ਪਤੀ ਭਾਨੂ ਦੀ ਸ਼ਿਕਾਇਤ ’ਤੇ ਕੁੜੀ ਦੇ ਪਿਤਾ, ਭਰਾ ਅਤੇ ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਪੜ੍ਹੋ ਇਹ ਵੀ ਖ਼ਬਰ - ਸ੍ਰੀ ਹਰਿਮੰਦਰ ਸਾਹਿਬ ਦੇ ਸੇਵਾਦਾਰਾਂ ਨੂੰ ਮਿਲੇ ਵਾਕੀ-ਟਾਕੀ, ਹੁਣ ਨਹੀਂ ਕਰ ਸਕਣਗੇ ਫੋਨ ਦੀ ਵਰਤੋਂ
ਕਾਂਗਰਸ ਦੇ ਸੀਨੀਅਰ ਆਗੂ ਨੂੰ ਗੈਂਗਸਟਰ ਨੇ ਫੋਨ ਕਰਕੇ ਦਿੱਤੀ ਜਾਨੋਂ ਮਾਰਨ ਦੀ ਧਮਕੀ
NEXT STORY