ਨਵਾਂਸ਼ਹਿਰ (ਤ੍ਰਿਪਾਠੀ)- ਨਵਾਂਸ਼ਹਿਰ ਪੁਲਸ ਨੇ ਵਿਦੇਸ਼ 'ਚ ਬੈਠੇ ਗੈਂਗਸਟਰ ਗੌਰਵ ਉਰਫ਼ ਲੱਕੀ ਪਟਿਆਲ ਗੈਂਗ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਤਿੰਨ ਪਿਸਤੌਲ, 13 ਜ਼ਿੰਦਾ ਕਾਰਤੂਸ ਅਤੇ ਬਿਨਾਂ ਨੰਬਰ ਵਾਲਾ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਹੈ। ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦੇ ਐੱਸ. ਐੱਸ. ਪੀ. ਤੁਸ਼ਾਰ ਗੁਪਤਾ ਨੇ ਦੱਸਿਆ ਕਿ ਅਪਰਾਧਿਕ ਕਿਸਮ ਦੇ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਲਈ ਐੱਸ. ਪੀ (ਪੀ. ਬੀ. ਆਈ) ਸਰਬਜੀਤ ਸਿੰਘ ਵਾਹੀਆ, ਐੱਸ. ਪੀ (ਇਨਵੈਸਟੀਗੇਸ਼ਨ) ਹਰਿੰਦਰ ਸਿੰਘ ਮਾਨ ਅਤੇ ਡੀ. ਐੱਸ. ਪੀ. ਜਤਿੰਦਰ ਚੌਹਾਨ ਦੀ ਅਗਵਾਈ ਹੇਠ ਇਕ ਟੀਮ ਗਠਿਤ ਕੀਤੀ ਗਈ ਸੀ।
ਇਹ ਹੋਈ ਮੁਲਜ਼ਮਾਂ ਦੀ ਪਛਾਣ
ਹੋਰ ਜਾਣਕਾਰੀ ਦਿੰਦੇ ਐੱਸ. ਐੱਸ. ਪੀ. ਤੁਸ਼ਾਰ ਗੁਪਤਾ ਨੇ ਦੱਸਿਆ ਕਿ ਸੀ. ਆਈ. ਏ. ਸਟਾਫ਼ ਨਵਾਂਸ਼ਹਿਰ ਅਤੇ ਥਾਣਾ ਸਿਟੀ ਬੰਗਾ ਦੀ ਪੁਲਸ ਨੇ ਕਰਨ ਰਾਮ ਉਰਫ਼ ਅੱਲਾ ਪੁੱਤਰ ਬਲਵਿੰਦਰ ਰਾਮ (ਵਾਸੀ ਪਿੰਡ ਸੱਲ ਖੁਰਦ, ਥਾਣਾ ਸਦਰ ਬੰਗਾ), ਸਤਨਾਮ ਸਿੰਘ ਉਰਫ਼ ਸਾਬੀ ਪੁੱਤਰ ਕਿਸ਼ਨ ਸਿੰਘ (ਵਾਸੀ ਨਡਾਲੋਂ, ਥਾਣਾ ਮਹਿਤਿਆਣਾ, ਜ਼ਿਲ੍ਹਾ ਹੁਸ਼ਿਆਰਪੁਰ, ਹਾਲ ਵਾਸੀ ਰਾਮਪੁਰ, ਥਾਣਾ ਸਦਰ ਬੰਗਾ), ਤਰਲੋਚਨ ਸਿੰਘ ਉਰਫ਼ ਤੇਜੀ ਪੁੱਤਰ ਕੁਲਵਿੰਦਰ ਸਿੰਘ (ਵਾਸੀ ਪਿੰਡ ਲਾਦੀਆ, ਥਾਣਾ ਬਹਿਰਾਮ), ਕਰਨ ਕੁਮਾਰ ਪੁੱਤਰ ਕਸ਼ਮੀਰੀ ਲਾਲ (ਵਾਸੀ ਫਰਾਲਾ, ਥਾਣਾ ਬਹਿਰਾਮ) ਅਤੇ ਗੁਰਦੀਪ ਸਿੰਘ ਪੁੱਤਰ ਹਰਮੋਲਕ ਸਿੰਘ (ਵਾਸੀ ਗੜ੍ਹਪਧਾਣਾ, ਥਾਣਾ ਔੜ) ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਕੋਲੋਂ ਕੁੱਲ੍ਹ ਤਿੰਨ ਪਿਸਤੌਲ (ਜਿਨ੍ਹਾਂ 'ਚ ਇਕ ਵਿਦੇਸ਼ੀ ਜੁਗਾਨਾ ਪਿਸਤੌਲ ਸ਼ਾਮਲ ਹੈ), 13 ਜ਼ਿੰਦਾ ਕਾਰਤੂਸ ਅਤੇ ਬਿਨਾਂ ਨੰਬਰ ਵਾਲਾ ਮੋਟਰਸਾਈਕਲ ਬਰਾਮਦ ਕੀਤਾ ਗਿਆ।
ਇਹ ਵੀ ਪੜ੍ਹੋ: ਪੰਜਾਬ 'ਚ ਬਦਲਿਆ ਮੌਸਮ! ਕਈ ਇਲਾਕਿਆਂ 'ਚ ਪਿਆ ਮੀਂਹ ਤੇ ਕਈਆਂ 'ਚ ਪਏ ਗੜ੍ਹੇ
ਉਨ੍ਹਾਂ ਦੱਸਿਆ ਕਿ ਵਿਦੇਸ਼ ਵਿੱਚ ਬੈਠੇ ਗੈਂਗਸਟਰ ਗੌਰਵ ਪਟਿਆਲ ਉਰਫ਼ ਲੱਕੀ ਪਟਿਆਲ ਪੁੱਤਰ ਸੁਰਿੰਦਰ ਸਿੰਘ, ਵਾਸੀ ਨਿਊ ਕਲੋਨੀ, ਖੁੱਡਾ ਲਾਹੌਰਾ, ਥਾਣਾ ਸਾਰੰਗਪੁਰ, ਚੰਡੀਗੜ੍ਹ, ਹਾਲ ਵਾਸੀ ਅਮਰੀਕਾ ਨੇ ਉਕਤ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਜਲੰਧਰ ਅਤੇ ਚੰਡੀਗੜ੍ਹ 'ਚ ਦੋ ਟਾਰਗੇਟ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਬਰਾਮਦ ਕੀਤੇ ਗਏ ਹਥਿਆਰ ਉਕਤ ਮੁਲਜ਼ਮਾਂ ਨੂੰ ਤਰਨਤਾਰਨ ਤੋਂ ਮੁਹੱਈਆ ਕਰਵਾਏ ਗਏ ਸਨ।
ਇਹ ਵੀ ਪੜ੍ਹੋ: ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਤੁਰੰਤ ਕਰੋ ਇਹ ਕੰਮ, 8 ਅਕਤੂਬਰ ਨੂੰ ਹੋਵੇਗਾ...
ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਬੰਗਾ ਵਿਖੇ ਹੋਈ ਗੋਲ਼ੀਬਾਰੀ 'ਚ ਉਕਤ ਮੁਲਜ਼ਮ ਗੁਰਦੀਪ ਸਿੰਘ ਪੁੱਤਰ ਹਰਮਲੋਕ ਅਤੇ ਕਰਨ ਰਾਮ ਉਰਫ਼ ''ਅੱਲਾ'' ਸ਼ਾਮਲ ਸਨ, ਜਦਕਿ ਫਰਾਲਾ ਦੇ ਰਹਿਣ ਵਾਲੇ ਕਰਨ ਕੁਮਾਰ ਪੁੱਤਰ ਕਸ਼ਮੀਰੀ ਲਾਲ ਨੇ ਹਥਿਆਰ ਮੁਹੱਈਆ ਕਰਵਾਏ ਸਨ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁੱਖ ਸ਼ੂਟਰ ਕਰਨ ਰਾਮ ਉਰਫ਼ ''ਅੱਲਾ'' ਖ਼ਿਲਾਫ਼ ਪਹਿਲਾਂ ਹੀ ਅਸਲਾ ਐਕਟ, ਲੁੱਟ-ਖੋਹ ਅਤੇ ਐਨ.ਡੀ.ਪੀ.ਐਸ. ਸਮੇਤ ਕੁੱਲ 5 ਕੇਸ ਦਰਜ ਹਨ, ਜਦਕਿ ਕਰਨ ਕੁਮਾਰ ਪੁੱਤਰ ਕਸ਼ਮੀਰੀ ਲਾਲ ਖ਼ਿਲਾਫ਼ 2 ਕੇਸ ਦਰਜ ਹਨ।
ਉਨ੍ਹਾਂ ਦੱਸਿਆ ਕਿ ਕਰਨ ਕੁਮਾਰ ਨੇ ਮੱਖਣ ਕੰਗ ਕਤਲ ਕਾਂਡ ਦੇ ਸ਼ੂਟਰਾਂ ਦੀ ਮਦਦ ਕੀਤੀ ਸੀ। ਉਨ੍ਹਾਂ ਕਿਹਾ ਕਿ ਪੁਲਸ ਨੇ ਇਸ ਮਾਮਲੇ 'ਚ ਗੌਰਵ ਪਟਿਆਲ ਉਰਫ਼ ਲੱਕੀ ਪਟਿਆਲ ਅਤੇ ਬਲਜੀਤ ਸਿੰਘ ਉਰਫ਼ ''ਬੱਲ'' ਪੁੱਤਰ ਬੂਟਾ ਸਿੰਘ, ਵਾਸੀ ਭਰੋਲੀ, ਥਾਣਾ ਬਹਿਰਾਮ, ਜੋ ਕਿ ਇੰਗਲੈਂਡ/ਵਿਦੇਸ਼ ਵਿੱਚ ਹੈ, ਨੂੰ ਵੀ ਨਾਮਜ਼ਦ ਕੀਤਾ ਹੈ ਅਤੇ ਪੁਲਿਸ ਇਨ੍ਹਾਂ ਅਪਰਾਧਾਂ ਵਿੱਚ ''ਬੱਲ'' ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: CBI ਰੇਡ ਤੋਂ ਬਾਅਦ ਪੰਜਾਬ 'ਚ ਇਨ੍ਹਾਂ ਵੱਡੇ ਅਧਿਕਾਰੀਆਂ ਦੇ ਹੋ ਸਕਦੇ ਨੇ ਤਬਾਦਲੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਇਕ ਮਹੀਨੇ 'ਚ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਵੇ', ਪੰਜਾਬ 'ਚ CBI ਰੇਡ ਨੂੰ ਲੈ ਕੇ ਸੁਨੀਲ ਜਾਖੜ ਦਾ ਬਿਆਨ
NEXT STORY