ਜਲੰਧਰ— ਭਾਰਤੀ ਵਿਗਿਆਨ ਕਾਂਗਰਸ ਦੇ 106ਵੇਂ ਸਲਾਨਾ ਸੰਮੇਲਨ ਦਾ ਆਯੋਜਨ 3 ਜਨਵਰੀ ਤੋਂ 7 ਜਨਵਰੀ ਤੱਕ ਪੰਜਾਬ ਦੇ ਜਲੰਧਰ ਵਿਖੇ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਹੋਵੇਗਾ। ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਜਨਵਰੀ ਨੂੰ ਕਰਨਗੇ। ਇਸ ਮੌਕੇ 'ਤੇ ਮੋਦੀ ਦੇਸ਼-ਵਿਦੇਸ਼ ਤੋਂ ਇਥੇ ਪੁੱਜੇ ਹਜ਼ਾਰਾਂ ਵਿਗਿਆਨੀਆਂ, ਖੋਜ ਕਰਤਾਵਾਂ ਅਤੇ ਵਿਦਿਆਰਥੀਆਂ ਨੂੰ ਵੀ ਸੰਬੋਧਨ ਕਰਨਗੇ।

ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ, ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਅਧੀਨ ਚੱਲ ਰਹੀ ਸੰਸਥਾ ਭਾਰਤੀ ਵਿਗਿਆਨ ਕਾਂਗਰਸ ਐਸੋਸੀਏਸ਼ਨ (ਆਈ. ਐੱਸ. ਸੀ. ਏ) ਵੱਲੋਂ ਐੱਲ. ਪੀ. ਯੂ. 'ਚ ਆਯੋਜਿਤ ਕੀਤੀ ਜਾ ਰਹੀ ਭਾਰਤੀ ਵਿਗਿਆਨ ਕਾਂਗਰਸ-2019 ਦਾ ਵਿਸ਼ਾ ਹੈ 'ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ 'ਚ ਭਾਰਤ ਦਾ ਭਵਿੱਖ'।
ਐਸੋਸੀਏਸ਼ਨ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਇਕ ਅਜਿਹਾ ਮੰਚ ਹੈ, ਜਿੱਥੇ ਵਿਸ਼ਵ ਭਰ ਤੋਂ ਵਿਗਿਆਨਕ ਇਸ ਖੇਤਰ 'ਚ ਹੋ ਰਹੀਆਂ ਨਵੀਆਂ ਖੋਜਾਂ ਅਤੇ ਮੰਥਨ ਕਰਦੇ ਹੋਏ ਭਵਿੱਖ ਦੀ ਰਣਨੀਤੀ ਤਿਆਰ ਕਰਦੇ ਹਨ। ਇਸ ਆਯੋਜਨ 'ਚ ਜਰਮਨੀ, ਹੰਗਰੀ, ਇੰਗਲੈਂਡ 'ਤੇ ਹੋਰਨਾਂ ਗੁਆਂਢੀ ਦੇਸ਼ਾਂ ਦੇ ਛੇ ਨੋਬਲ ਪੁਰਸਕਾਰ ਜੇਤੂ ਹਿੱਸਾ ਲੈ ਕੇ ਆਪਣੇ-ਆਪਣੇ ਖੋਜ ਪੱਤਰ ਪੇਸ਼ ਕਰਨਗੇ।

ਐੱਲ. ਪੀ. ਯੂ. ਦੇ ਵਾਈਸ ਚਾਂਸਲਰ ਅਸ਼ੋਕ ਮਿੱਤਲ ਨੇ ਦੱਸਿਆ ਕਿ ਨੋਬਲ ਪੁਰਸਕਾਰ ਜੇਤੂਆਂ ਤੋਂ ਇਲਾਵਾ ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਹਰਸ਼ਵਰਧਨ, ਕੇਂਦਰੀ ਕੱਪੜਾ ਮੰਤਰੀ, ਸਮਰਿਤੀ ਇਰਾਨੀ ਇਸ ਪ੍ਰੋਗਰਾਮ 'ਚ ਵਿਸ਼ੇਸ਼ ਰੂਪ 'ਚ ਹਿੱਸਾ ਲੈ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ 5 ਦਿਨ ਦੇ ਇਸ ਆਯੋਜਨ 'ਚ ਇਸਰੋ, ਯੂ. ਜੀ. ਸੀ, ਵਿਗਿਆਨ ਅਤੇ ਤਕਨਾਲੋਜੀ ਵਿਭਾਗ ਸਮੇਤ ਕਈ ਦੇਸ਼ਾਂ ਦੇ ਵਿਗਿਆਨਕ, 40 ਦੇਸ਼ਾਂ ਦੇ ਵਿਦਿਆਰਥੀ, 20 ਹਜ਼ਾਰ ਡੈਲੀਗੇਟ ਅਤੇ 3 ਹਜ਼ਾਰ ਪ੍ਰਸਿੱਧ ਵਿਗਿਆਨਕ ਪੁੱਜ ਰਹੇ ਹਨ। ਮਿੱਤਲ ਨੇ ਵਿਗਿਆਨ ਕਾਂਗਰਸ ਦੇ ਇਸ ਐਡੀਸ਼ਨ ਦੇ ਆਯੋਜਨ ਭਾਰਤੀ ਵਿਗਿਆਨ ਦੇ ਖੇਤਰ 'ਚ ਨਵੇਂ ਮਾਪਦੰਡ ਸਥਾਪਤ ਕੀਤੇ ਜਾਣ ਦੀ ਉਮੀਦ ਕਰਦੇ ਹੋਏ ਕਿਹਾ ਕਿ 5 ਦਿਨਾਂ ਦੇ ਪ੍ਰੋਗਰਾਮ ਦੌਰਾਨ ਇਕ ਦਿਨ ਬਾਲ ਵਿਗਿਆਨ ਕਾਂਗਰਸ ਅਤੇ ਇਕ ਦਿਨ ਮਹਿਲਾ ਵਿਗਿਆਨ ਕਾਂਗਰਸ ਦਾ ਆਯੋਜਨ ਕੀਤਾ ਜਾਵੇਗਾ, ਜਿਸ ਦੇ ਮਾਧਿਅਮ ਤੋਂ ਬੱਚਿਆਂ ਅਤੇ ਮਹਿਲਾਵਾਂ ਨੂੰ ਉਨ੍ਹਾਂ ਦੇ ਸੰਬੰਧਤ ਨਵੀਂ ਖੋਜ ਬਾਰੇ ਜਾਣਕਾਰੀ ਮਿਲੇਗੀ।
ਐਮਾਜ਼ੋਨ ਕੰਪਨੀ ਨੇ ਐੱਸ.ਜੀ.ਪੀ.ਸੀ. ਤੋਂ ਮੰਗੀ ਲਿਖਤੀ ਮੁਆਫੀ
NEXT STORY