ਨੈਸ਼ਨਲ ਡੈਸਕ: ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਲੋਕ ਸਭਾ ਵਿਚ ਬਜਟ ਪੇਸ਼ ਕੀਤਾ ਜਾਵੇਗਾ, ਜਿਸ 'ਤੇ ਹਰ ਦੇਸ਼ਵਾਸੀ ਉਮੀਦ ਭਰੀਆਂ ਨਜ਼ਰਾਂ ਨਾਲ ਵੇਖ ਰਿਹਾ ਹੈ। ਬਜਟ ਤੋਂ ਪਹਿਲਾਂ ਲੋਕਾਂ ਲਈ ਰਾਹਤ ਦੀ ਖ਼ਬਰ ਆਈ ਹੈ। ਅੱਜ ਤੋਂ, ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿਚ 7 ਰੁਪਏ ਤਕ ਦੀ ਕਟੌਤੀ ਕਰ ਦਿੱਤੀ ਗਈ ਹੈ। ਹਾਲਾਂਕਿ ਇਹ ਘਟੀ ਹੋਈ ਕੀਮਤ ਸਿਰਫ਼ 19 ਕਿਲੋਗ੍ਰਾਮ ਵਾਲੇ ਵਪਾਰਕ ਸਿਲੰਡਰ 'ਤੇ ਲਾਗੂ ਹੋਵੇਗੀ ਤੇ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ...ਤਾਂ ਨਹੀਂ ਕੱਟਿਆ ਜਾਵੇਗਾ ਚਾਲਾਨ, ਪੰਜਾਬ 'ਚ ਜਾਰੀ ਹੋਏ ਨਵੇਂ ਹੁਕਮ
ਪਿਛਲੇ ਮਹੀਨੇ, ਇੰਡੀਅਨ ਆਇਲ ਕਾਰਪੋਰੇਸ਼ਨ (IOC) ਨੇ 6 ਮਹੀਨਿਆਂ ਬਾਅਦ 19 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ ਵਿਚ 14.5 ਰੁਪਏ ਦੀ ਕਟੌਤੀ ਕੀਤੀ ਸੀ, ਜਿਸ ਨਾਲ ਕੁਝ ਮਹਾਨਗਰਾਂ ਵਿਚ ਇਹ 16 ਰੁਪਏ ਹੋ ਗਈ ਸੀ। ਨਵੇਂ ਸਾਲ ਦੀ ਸ਼ੁਰੂਆਤ ਤੋਂ ਬਾਅਦ, 19 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ ਲਗਾਤਾਰ ਦੂਜੇ ਮਹੀਨੇ ਘੱਟ ਰਹੀ ਹੈ। ਬਜਟ 2025 ਤੋਂ ਪਹਿਲਾਂ LPG ਦੀਆਂ ਕੀਮਤਾਂ ਵਿਚ ਬਦਲਾਅ ਕੀਤਾ ਗਿਆ ਹੈ। ਬਜਟ 1 ਫਰਵਰੀ, 2025 ਨੂੰ ਪੇਸ਼ ਕੀਤਾ ਜਾਵੇਗਾ। ਵਿੱਤ ਮੰਤਰੀ ਵੱਲੋਂ ਪੈਟਰੋਲੀਅਮ ਉਤਪਾਦਾਂ 'ਤੇ ਟੈਕਸਾਂ ਵਿਚ ਬਦਲਾਅ ਦੀ ਉਮੀਦ ਹੈ। ਹਰ ਕੋਈ ਇਹ ਦੇਖਣਾ ਚਾਹੇਗਾ ਕਿ ਕੀ LPG ਜਾਂ ਹੋਰ ਪੈਟਰੋਲੀਅਮ ਉਤਪਾਦਾਂ ਸਬੰਧੀ ਕੋਈ ਰਾਹਤ ਜਾਂ ਬਦਲਾਅ ਦਾ ਐਲਾਨ ਕੀਤਾ ਜਾਂਦਾ ਹੈ ਜਾਂ ਨਹੀਂ।
ਪ੍ਰਮੁੱਖ ਸ਼ਹਿਰਾਂ ਵਿਚ LPG ਸਿਲੰਡਰ ਦੀਆਂ ਨਵੀਆਂ ਕੀਮਤਾਂ
ਅੱਜ ਤੋਂ ਸਿਰਫ਼ 19 ਕਿੱਲੋ ਵਾਲੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਘਟੀ ਹੈ। ਘਰੇਲੂ LPG ਸਿਲੰਡਰ ਦੀ ਕੀਮਤ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ। ਆਓ ਵੱਖ-ਵੱਖ ਸ਼ਹਿਰਾਂ ਵਿਚ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ 'ਤੇ ਇਕ ਝਾਤ ਮਾਰੀਏ:
ਜਲੰਧਰ:
ਕਟੌਤੀ: 7 ਰੁਪਏ
ਨਵੀਂ ਕੀਮਤ : 1894
ਦਿੱਲੀ:
ਕਟੌਤੀ: 7
ਨਵੀਂ ਕੀਮਤ: 1797
ਇਹ ਖ਼ਬਰ ਵੀ ਪੜ੍ਹੋ - ਵਿਆਹ ਤੋਂ ਕੁਝ ਦੇਰ ਮਗਰੋਂ ਲਾੜੇ ਨੇ ਲਈ ਅਜਿਹੀ ਸ਼ੈਅ... ਹਸਪਤਾਲ 'ਚ ਜਾ ਕੇ ਤੋੜਿਆ ਦਮ
ਕੋਲਕਾਤਾ:
ਕਟੌਤੀ: 4 ਰੁਪਏ
ਨਵੀਂ ਕੀਮਤ: 1907
ਮੁੰਬਈ:
ਕਟੌਤੀ: 6.5 ਰੁਪਏ
ਨਵੀਂ ਕੀਮਤ: 1749.5 ਰੁਪਏ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਰੂ ਸਾਹਿਬ ਦੀ ਹਜ਼ੂਰੀ 'ਚ 100 ਤੋਂ ਵੱਧ ਬੱਚਿਆਂ ਦੀ ਕੀਤੀ ਦਸਤਾਰ ਬੰਦੀ ਰਸਮ : ਭਾਈ ਅਮਨਦੀਪ ਸਿੰਘ
NEXT STORY