ਨੈਸ਼ਨਲ ਡੈਸਕ: ਆਮ ਜਨਤਾ ਨੂੰ ਦਸੰਬਰ ਮਹੀਨੇ ਦੇ ਪਹਿਲੇ ਦਿਨ ਵੱਡਾ ਝਟਕਾ ਲੱਗਾ ਹੈ। ਯਾਨੀ ਕਿ ਰੋਜ਼ਾਨਾ ਘਰਾਂ ਵਿਚ ਇਸਤੇਮਾਲ ਹੋਣ ਵਾਲਾ ਐੱਲ.ਪੀ.ਜੀ. ਗੈਸ ਸਿਲੰਡਰ ਅੱਜ ਮਹਿੰਗਾ ਹੋ ਗਿਆ ਹੈ। 1 ਦਸੰਬਰ, 2024 ਤੋਂ 19 ਕਿਲੋ ਦੇ ਵਾਲੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ ਗਿਆ ਹੈ। ਯਾਨੀ ਤੇਲ ਮਾਰਕੀਟਿੰਗ ਕੰਪਨੀਆਂ ਵਲੋਂ ਇਹ ਸਿਲੰਡਰ ਹੁਣ 16.50 ਰੁਪਏ ਮਹਿੰਗਾ ਹੋ ਗਿਆ ਹੈ। ਇਹ ਨਵੀਆਂ ਦਰਾਂ ਦੇਸ਼ ਭਰ ਵਿਚ ਅੱਜ ਤੋਂ ਲਾਗੂ ਹੋ ਗਈਆਂ ਹਨ।
ਇਹ ਵੀ ਪੜ੍ਹੋ - 8 ਸੂਬਿਆਂ ਦੇ ਕਿਸਾਨਾਂ ਦਾ ਵੱਡਾ ਐਲਾਨ: 6 ਦਸੰਬਰ ਤੋਂ ਜਥਿਆਂ ਦੇ ਰੂਪ 'ਚ ਜਾਣਗੇ ਦਿੱਲੀ
ਇਸ ਦੌਰਾਨ ਜੇਕਰ ਅਸੀਂ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਵਿਚ ਘਰੇਲੂ (14.2 ਕਿਲੋਗ੍ਰਾਮ) ਗੈਸ ਸਿਲੰਡਰ ਦੀ ਕੀਮਤ 836 ਰੁਪਏ ਹੈ, ਜਦਕਿ 19 ਕਿਲੋ ਵਾਲੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 1,899 ਰੁਪਏ ਹੈ। ਇਸ ਦੇ ਨਾਲ ਹੀ ਘਰੇਲੂ (5 ਕਿਲੋ) ਗੈਸ ਸਿਲੰਡਰ ਦੀ ਕੀਮਤ 311.50 ਰੁਪਏ ਹੈ। ਇਸ ਤੋਂ ਇਲਾਵਾ ਦਿੱਲੀ 'ਚ 19 ਕਿਲੋ ਵਾਲੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 16.50 ਰੁਪਏ ਵਧ ਕੇ 1818.50 ਰੁਪਏ ਹੋ ਗਈ ਹੈ। ਪਹਿਲਾਂ ਇਹ 1802 ਰੁਪਏ ਵਿੱਚ ਉਪਲਬਧ ਸੀ। ਕੋਲਕਾਤਾ ਵਿੱਚ ਇਹ ₹15.5 ਦੇ ਵਾਧੇ ਨਾਲ ₹1927 ਵਿੱਚ ਮਿਲੇਗਾ, ਪਹਿਲਾਂ ਇਸਦੀ ਕੀਮਤ ₹1911.50 ਸੀ। ਮੁੰਬਈ 'ਚ ਸਿਲੰਡਰ ਦੀ ਕੀਮਤ 16.50 ਰੁਪਏ ਵਧ ਕੇ 1754.50 ਰੁਪਏ ਤੋਂ 1771 ਰੁਪਏ ਹੋ ਗਈ ਹੈ। ਚੇਨਈ ਵਿੱਚ ਸਿਲੰਡਰ 1980.50 ਰੁਪਏ ਵਿੱਚ ਉਪਲਬਧ ਹੈ।
ਇਹ ਵੀ ਪੜ੍ਹੋ - ਪਹਾੜਾਂ 'ਤੇ ਜਾਣ ਵਾਲੇ ਲੋਕ ਸਾਵਧਾਨ: ਬਰਫ਼ਬਾਰੀ ਹੋਣ ਕਾਰਨ ਸ਼੍ਰੀਨਗਰ-ਲੇਹ ਹਾਈਵੇਅ ਬੰਦ
ਦੱਸ ਦੇਈਏ ਕਿ ਦੂਜੇ ਪਾਸੇ 14.2 ਕਿਲੋਗ੍ਰਾਮ ਵਾਲੇ ਘਰੇਲੂ ਗੈਸ ਸਿਲੰਡਰ ਦੀ ਕੀਮਤ 'ਚ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕੀਤਾ ਗਿਆ। ਇਹ ਦਿੱਲੀ ਵਿੱਚ 803 ਰੁਪਏ ਅਤੇ ਮੁੰਬਈ ਵਿੱਚ 802.50 ਰੁਪਏ ਵਿੱਚ ਉਪਲਬਧ ਹੈ। ਹਾਲਾਂਕਿ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਧਣ ਨਾਲ ਮਹਿੰਗਾਈ ਦਾ ਅਸਰ ਆਮ ਆਦਮੀ ਦੀਆਂ ਜੇਬਾਂ 'ਤੇ ਵੀ ਪਵੇਗਾ, ਕਿਉਂਕਿ ਇਸ ਸਮੇਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ, ਜਿਸ ਵਿਚ ਇਸ ਸਿਲੰਡਰ ਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ - ਵੱਡਾ ਹਾਦਸਾ: ਸਮਾਗਮ ਤੋਂ ਆਉਂਦੇ ਸਮੇਂ ਟਰੈਕਟਰ 'ਚ ਵੱਜੀ ਮੰਤਰੀ ਦੇ ਕਾਫ਼ਲੇ ਦੀ ਕਾਰ, 1 ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੋਡਵੇਜ਼ ਡਰਾਈਵਰ ਦੀ ਪਤਨੀ ਨੂੰ ਨੌਕਰੀ ਦਿਵਾਉਣ ਦਾ ਲਾਇਆ ਲਾਰਾ, 80 ਹਜ਼ਾਰ ਲੈ ਕੇ ਫੜਾ 'ਤਾ ਜਾਅਲੀ ਲੈਟਰ
NEXT STORY