ਲੁਧਿਆਣਾ,(ਸਹਿਗਲ) : ਸ਼ਹਿਰ ਦੇ ਕੰਟੇਨਮੈਂਟ ਜ਼ੋਨ ਐਲਾਨੇ ਪ੍ਰੇਮ ਨਗਰ 'ਚ ਅੱਜ ਕੋਰੋਨਾ ਦੇ 10 ਨਵੇਂ ਮਾਮਲੇ ਸਾਹਮਣੇ ਆਏ ਹਨ, ਉਥੇ ਹੀ ਦੂਜੇ ਪਾਸੇ ਸ਼ਹਿਰ ਦੇ ਹਸਪਤਾਲਾਂ 'ਚ 14 ਹੋਰ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਇਸ ਦੇ ਨਾਲ ਹੀ ਅੱਜ ਸ਼ਹਿਰ 'ਚ ਕੁੱਲ 24 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤੋਂ ਇਲਾਵਾ ਅੱਜ ਲੁਧਿਆਣਾ 'ਚ 2 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚ ਮੋਹਨ ਦਾਈ ਓਸਵਾਲ ਹਸਪਤਾਲ 'ਚ ਦਾਖਲ ਮੋਗਾ ਦਾ 50 ਸਾਲਾ ਵਿਅਕਤੀ ਅਤੇ ਦਯਾਨੰਦ ਹਸਪਤਾਲ 'ਚ ਬਰਨਾਲਾ ਦੇ ਰਹਿਣ ਵਾਲਾ 33 ਸਾਲਾ ਵਿਅਕਤੀ ਕੋਰੋਨਾ ਕਾਰਨ ਦਮ ਤੋੜ ਗਿਆ।
ਸਿਵਲ ਸਰਜਨ ਡਾਕਟਰ ਰਾਜੇਸ਼ ਕੁਮਾਰ ਬੱਗਾ ਨੇ ਉਕਤ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਪ੍ਰੇਮ ਨਗਰ ਦੇ 10 ਮਰੀਜ਼ਾਂ ਦੇ ਇਲਾਹਾਬਾਦ ਹਬੀਬਗੰਜ ਖੇਤਰ ਤੋਂ 3 ਮਰੀਜ਼ ਸੀ. ਐਮ. ਸੀ. ਹਸਪਤਾਲ ਤੋਂ 5 ਮਰੀਜ਼, ਜਿਨ੍ਹਾਂ 'ਚੋਂ 3 ਲੁਧਿਆਣਾ ਇਕ ਸੰਗਰੂਰ ਅਤੇ ਇਕ ਪਟਿਆਲਾ ਦਾ ਰਹਿਣ ਵਾਲਾ ਸੀ।
ਇਕ ਮਰੀਜ਼ ਪਠਾਨਕੋਟ 'ਚੋਂ ਸਾਹਮਣੇ ਆਇਆ ਜੋ ਲੁਧਿਆਣਾ ਦਾ ਰਹਿਣ ਵਾਲਾ ਹੈ, ਇਸ ਦੇ ਇਲਾਵਾ ਫੋਰਟਿਸ ਹਸਪਤਾਲ 'ਚ ਇਕ ਪਾਜ਼ੇਟਿਵ ਮਰੀਜ਼ ਸਾਹਮਣੇ ਆਇਆ ਹੈ ਅਤੇ ਇਕ ਹੋਰ ਮਰੀਜ਼ ਨਿਜੀ ਹਸਪਤਾਲ ਦਾ ਹੈ। ਪ੍ਰੇਮ ਨਗਰ 'ਚੋਂ ਸਾਹਮਣੇ ਆਏ ਮਰੀਜ਼ਾਂ 'ਚੋਂ 65,70,30,36,19,23,42 ਅਤੇ 36 ਸਾਲਾ ਮਰਦ ਮਰੀਜ਼ਾਂ ਤੋਂ ਇਲਾਵਾ 46 ਤੇ 30 ਸਾਲਾ ਮਹਿਲਾਵਾਂ ਵੀ ਸ਼ਾਮਲ ਹਨ।ਇਨ੍ਹਾਂ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ 'ਚੋਂ ਕੋਰੋਨਾ ਦੇ 14 ਹੋਰ ਨਵੇਂ ਮਰੀਜ਼ ਸਾਹਮਣੇ ਆਏ ਹਨ।
ਕਪੂਰਥਲਾ 'ਚ ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ, ਇਕ ਦੀ ਮੌਤ
NEXT STORY