ਲੁਧਿਆਣਾ (ਵਿੱਕੀ) : ਤਿਉਹਾਰਾਂ ਦਾ ਵਿਅਸਤ ਸੀਜ਼ਨ ਨਿਕਲਣ ਤੋਂ ਬਾਅਦ ਹੁਣ ਵਿਦਿਆਰਥੀਆਂ ਦਾ ਧਿਆਨ ਸਾਲਾਨਾ ਪ੍ਰੀਖਿਆਵਾਂ ਦੀ ਤਿਆਰੀ 'ਤੇ ਹੈ। ਦੀਵਾਲੀ ਤੋਂ ਬਾਅਦ ਆਮ ਕਰਕੇ ਬੋਰਡ ਪ੍ਰੀਖਿਆਵਾਂ ਵਿਚ ਅਪੀਅਰ ਹੋਣ ਵਾਲੇ ਵਿਦਿਆਰਥੀਆਂ ਨੂੰ ਡੇਟਸ਼ੀਟ ਦੇ ਜਾਰੀ ਹੋਣ ਦੀ ਉਡੀਕ ਰਹਿੰਦੀ ਹੈ ਤਾਂ ਕਿ ਉਹ ਆਪਣੀ ਤਿਆਰੀ ਦਾ ਸ਼ਡਿਊਲ ਬਣਾ ਸਕਣ। ਸੈਂਟ੍ਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਦੀਆਂ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ 15 ਫਰਵਰੀ ਤੋਂ ਸ਼ੁਰੂ ਹੋਣ ਦੇ ਕਿਆਸ ਲਾਏ ਜਾ ਰਹੇ ਹਨ ਕਿਉਂਕਿ ਸਾਲ 2019 ਵਿਚ ਵੀ ਬੋਰਡ ਨੇ ਯੂਨੀਵਰਸਿਟੀ ਐਡਮਿਸ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਸਾਲਾਨਾ ਐਗਜ਼ਾਮ ਦੀਆਂ ਤਰੀਕਾਂ ਨੂੰ 1 ਮਾਰਚ ਤੋਂ ਬਦਲ ਕੇ 15 ਫਰਵਰੀ ਲਈ ਸ਼ਿਫਟ ਕਰ ਦਿੱਤਾ ਸੀ, ਜਿਸ ਕਾਰਨ ਪ੍ਰੀਖਿਆਵਾਂ ਫਰਵਰੀ ਵਿਚ ਹੀ ਸ਼ੁਰੂ ਹੋ ਗਈਆਂ ਸਨ।
ਦੱਸਿਆ ਜਾ ਰਿਹਾ ਹੈ ਕਿ ਇਸ ਸਾਲ ਦੀਆਂ ਸੀ. ਬੀ. ਐੱਸ. ਈ. ਪ੍ਰੀਖਿਆਵਾਂ ਦੇ ਸ਼ਡਿਊਲ ਵਿਚ ਪਿਛਲੇ ਸਾਲ ਦੇ ਮੁਕਾਬਲੇ ਕੁਝ ਬਦਲਾਅ ਹੋਵੇਗਾ। ਹਾਲਾਂਕਿ ਇਸ ਸਬੰਧੀ ਕੋਈ ਅਧਿਕਾਰਤ ਨੋਟੀਫਿਕੇਸ਼ਨ ਤਾਂ ਜਾਰੀ ਨਹੀਂ ਹੋਇਆ ਪਰ ਬੋਰਡ ਸੂਤਰਾਂ ਦੇ ਮੁਤਾਬਕ 2020 ਦੀ ਡੇਟਸ਼ੀਟ ਮੁੱਖ ਪ੍ਰੀਖਿਆਵਾਂ ਤੋਂ ਸ਼ੁਰੂ ਹੋਵੇਗੀ ਨਾ ਕਿ ਵੋਕੇਸ਼ਨਲ ਵਿਸ਼ਿਆਂ ਤੋਂ। ਵਿਦਿਆਰਥੀਆਂ ਲਈ ਧਿਆਨ ਦੇਣ ਵਾਲੀ ਗੱਲ ਹੈ ਕਿ ਪਿਛਲੇ ਸਾਲ ਬੋਰਡ ਨੇ ਪਹਿਲੀਆਂ ਤਰੀਕਾਂ ਵਿਚ ਬਦਲਾਅ ਕਰਨ ਦੇ ਨਾਲ ਡੇਟਸ਼ੀਟ ਦੀ ਸ਼ੁਰੂਆਤ ਵੋਕੇਸ਼ਨਲ ਵਿਸ਼ਿਆਂ ਤੋਂ ਕੀਤੀ ਸੀ ਪਰ ਐਗਜ਼ਾਮ ਸ਼ੁਰੂ ਕਰਨ ਦੇ ਪਿਛਲੇ ਸਾਲ ਦੇ ਪੈਟਰਨ ਨੂੰ ਬੋਰਡ ਇਸ ਵਾਰ ਫਿਰ ਨਹੀਂ ਦੁਹਰਾਏਗਾ।
ਵਿਦਿਆਰਥੀਆਂ ਦੀ ਗਿਣਤੀ ਦੇ ਮੁਤਾਬਕ ਬਣੇਗੀ ਡੇਟਸ਼ੀਟ
ਜਾਣਕਾਰੀ ਦੇ ਮੁਤਾਬਕ ਬੋਰਡ ਇਸ ਵਾਰ ਉਨ੍ਹਾਂ ਵਿਸ਼ਿਆਂ ਦੀ ਪ੍ਰੀਖਿਆ ਪਹਿਲਾਂ ਆਯੋਜਿਤ ਕਰੇਗਾ, ਜਿਸ ਵਿਚ ਜ਼ਿਆਦਾ ਵਿਦਿਆਰਥੀ ਹਨ। ਜਿਵੇਂ ਕਿ ਜੇਕਰ ਇੰਗਲਿਸ਼ ਦਾ ਪੇਪਰ ਦੇਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੈ ਤਾਂ ਬੋਰਡ ਪਹਿਲਾਂ ਇਸੇ ਪ੍ਰੀਖਿਆ ਨੂੰ ਆਯੋਜਿਤ ਕਰੇਗਾ, ਜਦੋਂਕਿ ਬਾਕੀ ਵਿਸ਼ਿਆਂ ਦੇ ਐਗਜ਼ਾਮ ਬਾਅਦ ਵਿਚ ਹੋਣਗੇ। ਇਸੇ ਤਰ੍ਹਾਂ ਵੋਕੇਸ਼ਨਲ ਵਿਸ਼ਿਆਂ ਦੇ ਐਗਜ਼ਾਮ ਮੁੱਖ ਪ੍ਰੀਖਿਆਵਾਂ ਤੋਂ ਬਾਅਦ ਲਏ ਜਾਣਗੇ।
ਦਸੰਬਰ ਵਿਚ ਪ੍ਰੈਕਟੀਕਲ ਹੋਣ ਸਬੰਧੀ ਕੋਈ ਸੂਚਨਾ ਨਹੀਂ
ਸਾਲ 2020 ਦੇ ਐਗਜ਼ਾਮ ਲਈ ਡੇਟਸ਼ੀਟ ਤਿਆਰ ਕੀਤੀ ਜਾ ਚੁੱਕੀ ਹੈ। ਬੋਰਡ ਹੁਣ ਡਾਟਾ ਮਿਲਾਨ ਕਰਨ ਦੀ ਪ੍ਰਕਿਰਿਆ ਵਿਚ ਹੈ ਅਤੇ ਜਲਦ ਹੀ ਟਾਈਮ ਟੇਬਲ ਜਾਰੀ ਕੀਤੇ ਜਾਣ ਦੀ ਉਮੀਦ ਹੈ। ਨਾਲ ਹੀ ਦਸੰਬਰ ਵਿਚ ਸੀ.ਬੀ.ਐੱਸ.ਈ. ਬੋਰਡ ਪ੍ਰੈਕਟੀਕਲ ਹੋਣ ਸਬੰਧੀ ਅਜੇ ਤੱਕ ਕੋਈ ਖਬਰ ਨਹੀਂ ਹੈ। ਸੂਤਰਾਂ ਦੇ ਮੁਤਾਬਕ ਅਜੇ ਸਕੂਲਾਂ ਨੂੰ ਇਸ ਸਬੰਧੀ ਕੋਈ ਸੂਚਨਾ ਨਹੀਂ ਮਿਲੀ ਹੈ।
'ਪੰਜਾਬ ਦੇ ਲੋਕ ਅਕਾਲੀ ਦਲ ਤੇ ਕਾਂਗਰਸ ਨੂੰ ਨਾਕਾਰ ਤੀਸਰੇ ਬਦਲ ਦੀ ਭਾਲ 'ਚ'
NEXT STORY