ਲੁਧਿਆਣਾ, (ਸਹਿਗਲ/ਨਰਿੰਦਰ) : ਪੰਜਾਬ ’ਚ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ, ਜਿਥੇ ਕੋਰੋਨਾ ਦੇ ਪਾਜ਼ੇਟਿਵ ਕੇਸਾਂ ਦੀ ਗਿਣਤੀ ਵੱਧ ਰਹੀ ਹੈ, ਉਥੇ ਹੀ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਵੀ ਸਿਲਸਿਲਾ ਜਾਰੀ ਹੈ। ਲੁਧਿਆਣਾ ’ਚ ਵੀ ਕੋਰੋਨਾ ਬੇਕਾਬੂ ਹੁੰਦਾ ਜਾ ਰਿਹਾ ਹੈ ਅਤੇ ਕੋਰੋਨਾ ਵਾਇਰਸ ਕਾਰਨ 3 ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ’ਚ ਇਕ 70 ਸਾਲਾਂ ਬਜ਼ੁਰਗ ਐਸ. ਪੀ. ਐਸ. ਹਸਪਤਾਲ ’ਚ ਦਾਖਲ ਸੀ, ਜੋ ਕਿ ਸ਼ਿਵਪੁਰੀ ਦਾ ਰਹਿਣ ਵਾਲਾ ਸੀ। ਦੂਜਾ 63 ਸਾਲਾਂ ਮਰੀਜ਼ ਵੀ ਸਥਾਨਕ ਹਸਪਤਾਲ ’ਚ ਦਾਖਲ ਸੀ, ਜਿਸ ਨੂੰ ਸਾਹ ਲੈਣ ਦੀ ਦਿੱਕਤ ਸੀ ਅਤੇ ਕੋਰੋਨਾ ਕਾਰਨ ਉਸ ਦੀ ਵੀ ਅੱਜ ਮੌਤ ਹੋ ਗਈ। ਉਥੇ ਹੀ ਕੋਰੋਨਾ ਨਾ ਅੱਜ ਤੀਜੀ ਮੌਤ 40 ਸਾਲਾਂ ਇਕ ਮਹਿਲਾ ਦੀ ਹੋਈ, ਜੋ ਕਿ ਰਜਿੰਦਰ ਹਸਪਤਾਲ ’ਚ ਦਾਖਲ ਸੀ। ਮ੍ਰਿਤਕ ਮਹਿਲਾ ਨੂੰ 8 ਜੂਨ ਨੂੰ ਲੁਧਿਆਣਾ ਤੋਂ ਰੈਫਰ ਕਰਕੇ ਪਟਿਆਲਾ ਭੇਜਿਆ ਗਿਆ ਸੀ। ਸਿਵਲ ਸਰਜਨ ਨੇ ਅੱਜ ਉਕਤ ਤਿੰਨਾਂ ਮੌਤਾਂ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਜ਼ਿਲੇ ’ਚ ਕੋਰੋਨਾ ਵਾਇਰਸ ਕਾਰਣ ਮਰਨ ਵਾਲੇ ਲੋਕਾਂ ਦੀ ਗਿਣਤੀ 17 ਹੋ ਗਈ ਹੈ।
ਲੁਧਿਆਣਾ ’ਚ ਨਹੀਂ ਰੁਕ ਰਿਹੈ ਕੋਰੋਨਾ, 26 ਨਵੇਂ ਮਰੀਜ਼ਾਂ ਦੀ ਹੋਈ ਪੁਸ਼ਟੀ
NEXT STORY