ਲੁਧਿਆਣਾ (ਸਰਬਜੀਤ ਸਿੰਘ ਸਿੱਧੂ) – ਪੰਜਾਬ ਦੀਆਂ ਕਣਕਾਂ ਦੀ ਵਾਢੀ ’ਤੇ ਕੋਰੋਨਾ ਕਾਰਣ ਲੱਗੇ ਕਰਫ਼ਿਊ ਦੀ ਸਮੱਸਿਆ ਅਤੇ ਮੌਸਮ ਦਾ ਪ੍ਰਕੋਪ ਕਹਿਰ ਢਾਹ ਰਿਹਾ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੌਸਮੀ ਤਬਦੀਲੀ ਅਤੇ ਖੇਤੀਬਾੜੀ ਮੌਸਮ ਵਿਗਿਆਨ ਵਿਭਾਗ ਦੁਆਰਾ ਅਗਲੇ 24 ਘੰਟੇ ਮੀਂਹ, ਕੁਝ ਇਲਾਕਿਆਂ ਵਿਚ ਤੇਜ਼ ਹਵਾਵਾਂ ਅਤੇ ਗੜ੍ਹਿਆਂ ਦਾ ਅਨੁਮਾਨ ਵੀ ਹੈ। ਇਸ ਬਾਰੇ ‘ਜਗ ਬਾਣੀ’ ਨਾਲ ਗੱਲ ਕਰਦਿਆਂ ਖੇਤੀਬਾੜੀ ਵਿਕਾਸ ਅਫ਼ਸਰ ਡਾ. ਗੁਰਲਵਲੀਨ ਸਿੰਘ ਰਾਣਾ ਨੇ ਦੱਸਿਆ ਕਿ ਇਸ ਸਮੇਂ ਹੋਈ ਮੌਸਮ ਦੀ ਖਰਾਬੀ ਕਾਰਣ ਅਗੇਤੀਆਂ ਕਣਕਾਂ ਜੋ ਕਿ ਪੱਕ ਗਈਆਂ ਹਨ ਉਨ੍ਹਾਂ ਦੇ ਗੜ੍ਹਿਆਂ ਜਾਂ ਹਵਾਵਾਂ ਕਾਰਨ ਛਿੱਟੇ ਚੜ੍ਹ ਸਕਦੇ ਹਨ। ਪਛੇਤੀ ਕਣਕ ਜੇਕਰ ਹਵਾ, ਮੀਂਹ ਜਾਂ ਗੜਿਆਂ ਕਾਰਨ ਡਿੱਗ ਜਾਂਦੀ ਹੈ ਤਾਂ ਦੁਧੀਆ ਹੋਣ ਕਰਕੇ ਦਾਣਾ ਖਰਾਬ ਹੋ ਜਾਵੇਗਾ। ਦੋਵੇਂ ਹਾਲਤਾਂ ਵਿਚ ਕਣਕ ਦਾ ਝਾੜ ਘਟੇਗਾ। ਉਨ੍ਹਾਂ ਕਿਹਾ ਕਿ ਕਣਕ ਦੀ ਵਾਢੀ ਸ਼ੁਰੂ ਹੋਣ ਵਾਲੀ ਹੈ, ਇਸ ਮੀਂਹ ਨਾਲ ਜ਼ਮੀਨ ਗਿੱਲੀ ਹੋ ਜਾਵੇਗੀ, ਜਿਸ ਕਰਕੇ ਕਣਕ ਦੀ ਵਾਢੀ ਵਿਚ ਦੇਰੀ ਹੋ ਸਕਦੀ ਹੈ।
ਸਰਕਾਰ ਆੜ੍ਹਤੀਆਂ ਤੇ ਮਜ਼ਦੂਰਾਂ ਦੇ ਕਰਫਿਊ ਪਾਸ ਪਹਿਲਾਂ ਜਾਰੀ ਕਰੇ : ਚੀਮਾ
NEXT STORY