ਲੁਧਿਆਣਾ (ਮਹਿਰਾ) : ਸੀ. ਐੱਮ. ਕੈ. ਅਮਰਿੰਦਰ ਸਿੰਘ ਤੇ ਹੋਰਨਾਂ ਖਿਲਾਫ ਚੱਲ ਰਹੇ ਬਹੁਚਰਚਿਤ ਸਿਟੀ ਸੈਂਟਰ ਕੇਸ ਦੀ ਸੁਣਵਾਈ ਸ਼ਨੀਵਾਰ ਲੁਧਿਆਣਾ ਦੇ ਜ਼ਿਲਾ ਤੇ ਸੈਸ਼ਨ ਅਦਾਲਤ ਦੇ ਜੱਜ ਗੁਰਬੀਰ ਸਿੰਘ ਦੀ ਅਦਾਲਤ 'ਚ ਹੋਈ। ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਵਲੋਂ ਵਿਜੀਲੈਂਸ ਪੁਲਸ ਦੀ ਕੈਂਸਲੇਸ਼ਨ ਰਿਪੋਰਟ ਖਿਲਾਫ ਅਦਾਲਤ 'ਚ ਦਾਖਲ ਕੀਤੀ ਗਈ ਅਰਜ਼ੀ 'ਤੇ ਸੈਣੀ ਦੇ ਵਕੀਲ ਨੇ ਆਪਣੀ ਬਹਿਸ ਸ਼ੁਰੂ ਕਰ ਦਿੱਤੀ ਹੈ ਜੋ ਅੱਜ ਪੂਰੀ ਨਹੀਂ ਹੋ ਸਕੀ।
ਅਦਾਲਤ ਨੇ ਬਾਕੀ ਬਹਿਸ ਲਈ ਕੇਸ ਦੀ ਅਗਲੀ ਸੁਣਵਾਈ 17 ਜਨਵਰੀ ਤੈਅ ਕੀਤੀ ਹੈ। ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਵਲੋਂ ਕੈਂਸਲੇਸ਼ਨ ਰਿਪੋਰਟ ਖਿਲਾਫ ਦਾਇਰ ਕੀਤੀ ਗਈ ਅਰਜ਼ੀ ਵਿਰੁੱਧ ਪੰਜਾਬ ਦੇ ਪ੍ਰਾਸੀਕਿਊਸ਼ਨ ਵਿਭਾਗ ਨਿਰਦੇਸ਼ਕ ਵਿਜੇ ਸਿੰਗਲਾ ਅਤੇ ਜ਼ਿਲਾ ਅਟਾਰਨੀ ਰਵਿੰਦਰ ਕੁਮਾਰ ਅਬਰੋਲ ਵਲੋਂ ਦਾਖਲ ਕੀਤੇ ਗਏ ਜਵਾਬ 'ਤੇ ਸੁਮੇਧ ਸੈਣੀ ਨੇ ਵੀ ਆਪਣਾ ਕਾਊਂਟਰ ਜਵਾਬ ਅਦਾਲਤ ਵਿਚ ਦਾਖਲ ਕੀਤਾ ਸੀ ਅਤੇ ਅਦਾਲਤ ਨੇ ਕੇਸ ਦੀ ਸੁਣਵਾਈ ਅੱਜ ਲਈ ਟਾਲ ਦਿੱਤੀ ਸੀ ਅਤੇ ਦੋਵਾਂ ਧਿਰਾਂ ਨੂੰ ਬਹਿਸ ਲਈ ਕਿਹਾ ਸੀ।
ਵਰਣਨਯੋਗ ਹੈ ਕਿ ਸੈਣੀ ਨੇ ਆਪਣੀ ਅਰਜ਼ੀ ਵਿਚ ਕਈ ਗੰਭੀਰ ਦੋਸ਼ ਲਗਾਏ ਹਨ, ਜਦੋਂ ਕਿ ਪ੍ਰਾਸੀਕਿਊਸ਼ਨ ਵਿਭਾਗ ਪੰਜਾਬ ਨੇ ਵੀ ਦੋਸ਼ ਲਾਇਆ ਹੈ ਕਿ ਸੁਮੇਧ ਸੈਣੀ ਵਲੋਂ ਅਦਾਲਤ ਵਿਚ ਦਾਖਲ ਕੀਤੀ ਗਈ ਅਰਜ਼ੀ ਤੋਂ ਇਹ ਸਾਬਤ ਹੁੰਦਾ ਹੈ ਕਿ ਉਨ੍ਹਾਂ ਨੇ ਸਿਟੀ ਸੈਂਟਰ ਕੇਸ ਦੀ ਜਾਂਚ ਨਿਰਪੱਖ ਢੰਗ ਨਾਲ ਨਹੀਂ ਕੀਤੀ ਸੀ ਅਤੇ ਸਿਆਸੀ ਰੰਜਿਸ਼ ਕਾਰਨ ਇਹ ਕੇਸ ਦਰਜ ਕੀਤਾ ਗਿਆ ਸੀ।
550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਕੇ ਸੋਮਵਾਰ ਤੋਂ ਹੋਣਗੇ ਜਾਰੀ
NEXT STORY