ਲੁਧਿਆਣਾ (ਨਰਿੰਦਰ) - ਲੁਧਿਆਣਾ ਦੇ ਜਲੰਧਰ ਬਾਈਪਾਸ ਨੇੜੇ ਸਥਿਤ ਮਸਕੀਨ ਨਗਰ 'ਚ ਉਸ ਸਮੇਂ ਮਾਹੌਲ ਖਰਾਬ ਹੋ ਗਿਆ, ਜਦੋਂ ਜ਼ਮੀਨ ਨੂੰ ਲੈ ਕੇ 2 ਧਿਰਾਂ ਵਿਚਾਲੇ ਲੜਾਈ-ਝਗੜਾ ਸ਼ੁਰੂ ਹੋ ਗਿਆ। ਦੇਵੋਂ ਧਿਰਾਂ ਦੇ ਵਿਅਕਤੀਆਂ ਨੇ ਇਕ ਦੂਜੇ ਦੀ ਬੇਰਹਿਮੀ ਨਾਲ ਕੁੱਟਮਾਰ ਕਰਦੇ ਹੋਏ ਡਾਂਗਾਂ ਵਰ੍ਹਾਈਆਂ ਅਤੇ ਖੂਬ ਇੱਟਾਂ ਰੋੜੇ ਮਾਰੇ। ਇਸ ਵਿਵਾਦ ਕਾਰਨ ਦੋਵੇਂ ਧਿਰਾਂ ਦੇ ਲਈ ਲੋਕ ਗੰਭੀਰ ਤੌਰ 'ਤੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਪਹਿਲੀ ਧਿਰ ਨੇ ਦੋਸ਼ ਲਾਇਆ ਕਿ ਸਾਡੇ ਪਲਾਟ 'ਤੇ ਦੂਜੀ ਧਿਰ ਦੇ ਵਿਅਕਤੀਆਂ ਨੇ ਨਾਜਾਇਜ਼ ਤੌਰ 'ਤੇ ਕਬਜ਼ਾ ਕੀਤਾ ਹੋਇਆ ਸੀ। ਅਦਾਲਤ ਨੇ ਜ਼ਮੀਨ ਦਾ ਫੈਸਲਾ ਸਾਡੇ ਹੱਕ 'ਚ ਕੀਤਾ ਅਤੇ ਪਲਾਟ ਦੇ ਸਾਰੇ ਕਾਗਜ਼ ਵੀ ਸਾਡੇ ਕੋਲ ਹਨ। ਅਸੀਂ ਆਪਣੇ ਪਲਾਂਟ 'ਚ ਜਦੋਂ ਗੱਡੀਆਂ ਖੜ੍ਹੀਆਂ ਕਰਨ ਲਈ ਗਏ ਤਾਂ ਦੂਜੀ ਧਿਰ ਦੇ ਵਿਅਕਤੀਆਂ ਨੇ ਮੌਕਾ ਦੇਖ ਕੇ ਸਾਡੇ 'ਤੇ ਹਮਲਾ ਕਰ ਦਿੱਤਾ। ਦੂਜੇ ਪਾਸੇ ਦੂਜੀ ਧਿਰ ਦੇ ਵਿਅਕਤੀਆਂ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਪਹਿਲੀ ਧਿਰ 'ਤੇ ਹਮਲਾ ਕਰਨ ਦੇ ਦੋਸ਼ ਲਗਾ ਦਿੱਤੇ।
ਮਾਮਲੇ ਦੀ ਜਾਣਕਾਰੀ ਲੈਣ ਲਈ ਜਦੋਂ ਪੱਤਰਕਾਰ ਥਾਣਾ ਸਲੇਮ ਟਾਬਰੀ ਪੁੱਜੇ ਤਾਂ ਉਥੇ ਕੋਈ ਵੀ ਸੀਨੀਅਰ ਅਫ਼ਸਰ ਮੌਜੂਦ ਨਹੀਂ ਸੀ। ਥਾਣੇ 'ਚ ਮੌਜੂਦ ਇਕ ਮੁਲਾਜ਼ਮ ਨੇ ਕਿਹਾ ਕਿ ਸਾਰੀ ਪੁਲਸ ਛੱਠ ਪੂਜਾ ਦੇ ਬੰਦੋਬਸਤ 'ਚ ਵਿਅਸਤ ਹੈ।
ਸੁਲਤਾਨਪੁਰ ਲੋਧੀ ਜਾਣ ਵਾਲੀਆਂ ਸੰਗਤਾਂ ਲਈ ਅਹਿਮ ਖਬਰ, ਇੰਝ ਕਰੋ ਟੈਂਟ ਸਿਟੀ 'ਚ ਬੁਕਿੰਗ
NEXT STORY