ਲੁਧਿਆਣਾ (ਜ.ਬ.)-ਸ੍ਰੀ ਸੁਖਚੈਨ ਸਿੰਘ ਗਿੱਲ ਆਈ.ਪੀ .ਐੱਸ. ਮਾਣਯੋਗ ਕਮਿਸ਼ਨਰ ਪੁਲਸ ਕਮਿਸ਼ਨਰੇਟ ਦੀਆਂ ਹਦਾਇਤਾਂ ਅਨੁਸਾਰ ਪੀ. ਓ. ਸਟਾਫ, ਲੁਧਿਆਣਾ ਦੇ ਐੱਸ. ਆਈ. ਬਲਵਿੰਦਰ ਸਿੰਘ ਨੇ ਅੱਜ ਮੁਕੱਦਮਾ ਨੰਬਰ 96 ਮਿਤੀ 16.07.2012 ਅਧੀਨ ਥਾਣਾ ਡਵੀਜਨ ਨੰਬਰ 7 ਵਿਚ ਮਾਣਯੋਗ ਅਦਾਲਤ ਜੇ. ਪੀ. ਐੱਸ. ਖੁਰਮੀ ਏ. ਐੱਸ. ਜੇ. ਵਲੋਂ ਮਿਤੀ 15.11.2017 ਨੂੰ ਪੀ. ਓ. ਕਰਾਰ ਕੀਤੇ ਸਿਕੰਦਰ ਉਰਫ ਕਾਲੀ ਪੁੱਤਰ ਸ਼ਾਮ ਲਾਲ ਵਾਸੀ ਈ. ਡਬਲਯੂ. ਐੱਸ. ਕਾਲੋਨੀ, ਥਾਣਾ ਡਵੀਜ਼ਨ ਨੰਬਰ-7, ਲੁਧਿਆਣਾ ਹਾਲ ਵਾਸੀ ਹਰੀ ਕਾਲੋਨੀ ਨੇੜੇ ਚੀਮਾ, ਥਾਣਾ ਚੌਕ ਡਵੀਜ਼ਨ ਨੰਬਰ-6 ਲੁਧਿਆਣਾ ਅਤੇ ਮਾਣਯੋਗ ਅਦਾਲਤ ਜੇ. ਪੀ. ਐੱਸ. ਖੁਰਮੀ ਏ. ਐੱਸ. ਜੇ. ਲੁਧਿਆਣਾ ਵਲੋਂ ਮਿਤੀ 21.4.2017 ਨੂੰ ਪੀ.ਓ. ਕਰਾਰ ਕੀਤੇ ਸਲੀਮ ਪੁੱਤਰ ਸ਼ਾਮ ਲਾਲ ਵਾਸੀ 1771 ਈ. ਡਬਲਿਊ. ਐੱਸ. ਕਾਲੋਨੀ, ਥਾਣਾ ਡਵੀਜ਼ਨ ਨੰਬਰ 7, ਮੁਕੱਦਮਾ ਨੰਬਰ 78 ਮਿਤੀ 29.12.2015 ਅਧੀਨ ਥਾਣਾ ਮੋਤੀ ਨਗਰ ਲੁਧਿਆਣਾ ਵਿਚ ਮਾਣਯੋਗ ਅਦਾਲਤ ਭੁਪਿੰਦਰ ਮਿੱਤਲ ਜੇ. ਐੱਮ . ਆਈ . ਸੀ . ਵਲੋਂ ਮਿਤੀ 02.01.2019 ਨੂੰ ਪੀ. ਓ . ਕਰਾਰ ਕੀਤੇ ਅਮਨ ਕੁਮਾਰ ਉਰਫ ਭੈਂਸਾ ਪੁੱਤਰ ਵੀਰ ਸਿੰਘ ਵਾਸੀ ਮਕਾਨ ਨੰਬਰ 557,4 ਗਲੀ ਨੰਬਰ 2, ਡਾਬੀ ਕਾਲੋਨੀ ਲੁਧਿਆਣਾ ਅਤੇ ਮੁਕੱਦਮਾ ਨੰਬਰ 58 ਮਿਤੀ 20.09.2012 ਅਧੀਨ ਥਾਣਾ ਪੀ. ਏ. ਯੂ, ਲੁਧਿਆਣਾ ’ਚ ਮਾਣਯੋਗ ਅਦਾਲਤ ਸ਼ਿਵਾਨੀ ਗਰਗ ਜੇ. ਐੱਮ. ਆਈ. ਸੀ. ਲੁਧਿਆਣਾ ਵਲੋਂ ਮਿਤੀ 29.11.2018 ਨੂੰ ਪੀ. ਓ. ਕਰਾਰ ਕੀਤੇ ਸੁਮਿਤ ਸਚਦੇਵਾ ਪੁੱਤਰ ਬਲਦੇਵ ਰਾਜ ਸਚਦੇਵਾ ਵਾਸੀ 171 ਸੀ, ਕਿਚਲੀ ਨਗਰ, ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ’ਤੇ ਮਾਣਯੋਗ ਜੱਜ ਸਾਹਿਬ ਨੇ ਉਕਤ 4 ਭਗੌੜਿਆਂ ਨੂੰ 14-14 ਦਿਨ ਲਈ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਹੈ।
64ਵੀਂ ਨੈਸ਼ਨਲ ਸਕੂਲ ਚੈਂਪੀਅਨਸ਼ਿਪ
NEXT STORY