ਲੁਧਿਆਣਾ (ਹਿਤੇਸ਼)-ਰੀਅਲ ਅਸਟੇਟ ਖੇਤਰ ’ਚ ਪਲਾਟ ਹੋਲਡਰਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਜਾਣੇ ਜਾਂਦੇ ਜੀ. ਕੇ. ਗਰੁੱਪ ਵਲੋਂ ਆਪਣੇ ਗਾਹਕਾਂ ਪ੍ਰਤੀ ਸਮਾਜਕ ਜ਼ਿੰਮੇਵਾਰੀ ਨਿਭਾਉਣ ਦੀ ਦਿਸ਼ਾ ’ਚ ਨਵੀਂ ਪਹਿਲ ਕੀਤੀ ਗਈ ਹੈ। ਜਿਸ ਤਹਿਤ ਚੰਡੀਗਡ਼੍ਹ ਰੋਡ ਸਥਿਤ ਜੀ. ਕੇ. ਅਸਟੇਟ, ਮੁੰਡੀਆਂ ਕਲਾਂ ’ਚ ਓਲਡਏਜ ਕਲੱਬ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਜੀ. ਕੇ. ਗਰੁੱਪ ਦੇ ਐੱਮ. ਡੀ. ਗੁਲਸ਼ਨ ਕੁਮਾਰ ਨੇ ਦੱਸਿਆ ਕਿ ਕਾਲੋਨੀ ’ਚ ਰਹਿਣ ਵਾਲੇ ਬਜ਼ੁਰਗਾਂ ਦੀ ਸਹੂਲਤ ਨੂੰ ਧਿਆਨ ’ਚ ਰੱਖਦੇ ਹੋਏ ਓਲਡਏਜ ਕਲੱਬ ਦੇ ਨਿਰਮਾਣ ਲਈ ਡਿਜ਼ਾਈਨ ਤਿਆਰ ਕਰ ਲਿਆ ਗਿਆ ਹੈ। ਜਿੱਥੇ ਬਜ਼ੁਰਗਾਂ ਦੇ ਸੈਰ ਕਰਨ ਲਈ ਵਾਕ ਵੇ ਬਣਾਉਣ ਤੋਂ ਇਲਾਵਾ ਓਪਨ ਤੇ ਇਨਡੋਰ ਬੈਠ ਕੇ ਆਰਾਮ ਕਰਨ, ਪੇਪਰ ਰੀਡਿੰਗ ਦਾ ਪ੍ਰਬੰਧ ਕੀਤਾ ਜਾਵੇਗਾ। ਇਸੇ ਤਰ੍ਹਾਂ ਚੈੱਸ, ਕੈਰਮ ਬੋਰਡ ਵਰਗੀਆਂ ਇਨਡੋਰ ਗੇਮਾਂ ਵੀ ਖੇਡ ਸਕਦੇ ਹਨ।
ਨਗਰ ਨਿਗਮ ਦੀਆਂ ਡਿਸਪੈਂਸਰੀਆਂ ’ਚ ਨਹੀਂ ਹੈ ਡਾਕਟਰ, ਕੌਣ ਲਗਾਏਗਾ ਆਵਾਰਾ ਕੁੱਤਿਆਂ ਵਲੋਂ ਵੱਢੇ ਲੋਕਾਂ ਨੂੰ ਇੰਜੈਕਸ਼ਨ
NEXT STORY