ਲੁਧਿਆਣਾ (ਬਿਊਰੋ) : ਸੂਬੇ ਵਿਚ ਪਰਾਲੀ ਸਾੜਣ ਦੀਆਂ ਘਟਨਾਵਾਂ ਵਿਚ ਦਿਨ-ਬ-ਦਿਨ ਵਾਧਾ ਹੋ ਰਿਹਾ ਹੈ। ਇਸ ਵਾਧੇ ਦੇ ਨਾਲ-ਨਾਲ ਹਵਾ ਵਿਚ ਵੀ ਪ੍ਰਦੂਸ਼ਣ ਦਾ ਪੱਧਰ ਵੱਧ ਗਿਆ ਹੈ। ਦੱਸ ਦੇਈਏ ਕਿ ਬੀਤੇ ਦਿਨ ਲੁਧਿਆਣਾ ਦੀ ਏਅਰ ਕੁਆਲਟੀ ਇੰਡੈਕਸ ਵੈਲਿਊ 222 ਦੇ ਕਰੀਬ ਮੰਨੀ ਗਈ ਹੈ, ਜਿਹੜੀ ਸੋਮਵਾਰ ਨੂੰ 166 ਸੀ। ਪੰਜਾਬ ਅਤੇ ਹਰਿਆਣਾ ਦੀ ਤਰ੍ਹਾਂ ਹੀ ਹੁਣ ਚੰਡੀਗੜ੍ਹ ਵਿਚ ਵੀ ਪਰਾਲੀ ਸਾੜਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।
ਪੜ੍ਹੋ ਇਹ ਵੀ ਖਬਰ - Navratri 2020: ਨਰਾਤਿਆਂ ’ਚ ਭੁੱਲ ਕੇ ਵੀ ਨਾ ਕਰੋ ਇਹ ਕੰਮ, ਹੋ ਸਕਦਾ ਹੈ ਨੁਕਸਾਨ
ਜ਼ਿਕਰਯੋਗ ਹੈ ਕਿ ਸਰਕਾਰ ਵਲੋਂ ਸਖ਼ਤੀ ਕੀਤੇ ਜਾਣ ਦੇ ਬਾਵਜੂਦ ਖੇਤਾਂ ਵਿਚ ਪਰਾਲੀ ਸਾੜਣ ਦੀਆਂ ਘਟਨਾਵਾਂ ਨਹੀਂ ਰੁਕ ਰਹੀਆਂ। ਦੂਜੇ ਪਾਸੇ ਲੁਧਿਆਣਾ ਸਥਿਤ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਮੁਤਾਬਕ ਮੰਗਲਵਾਰ ਨੂੰ ਸੂਬੇ ਵਿਚ ਪਰਾਲੀ ਸਾੜਣ ਦੇ ਕਰੀਬ 204 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮਾਮਲਿਆਂ ’ਚ ਪਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਤਰਨਤਾਰਨ ਜ਼ਿਲ੍ਹੇ ’ਚ ਆਏ ਹਨ, ਜੋ 58 ਹਨ। ਇਸ ਤੋਂ ਇਲਾਲਾ ਅੰਮ੍ਰਿਤਸਰ ਜ਼ਿਲ੍ਹੇ ਵਿਚ 43 ਮਾਮਲੇ ਸਾਹਮਣੇ ਆਏ। 21 ਸਤੰਬਰ ਤੋਂ ਲੈ ਕੇ 13 ਅਕਤੂਬਰ ਤੱਕ ਸੂਬੇ ਵਿਚ 3113 ਥਾਵਾਂ 'ਤੇ ਪਰਾਲੀ ਸਾੜਣ ਦੀਆਂ ਘਟਨਾਵਾਂ ਵਾਪਰੀਆਂ ਹਨ। 2018 ਵਿਚ 21 ਸਤੰਬਰ ਤੋਂ 13 ਅਕਤੂਬਰ ਵਿਚਾਲੇ ਸੂਬੇ ਵਿਚ 570 ਜਦਕਿ ਸਾਲ 2019 ਦੌਰਾਨ 872 ਮਾਮਲੇ ਸਾਹਮਣੇ ਆਏ ਸਨ।
ਪੜ੍ਹੋ ਇਹ ਵੀ ਖਬਰ - ਗੁੱਸੇ ਅਤੇ ਸ਼ੱਕੀ ਸੁਭਾਅ ਦੇ ਹੁੰਦੇ ਹਨ ਇਸ ਅੱਖਰ ਵਾਲੇ ਲੋਕ, ਜਾਣੋ ਇਨ੍ਹਾਂ ਦੀਆਂ ਹੋਰ ਵੀ ਖਾਸ ਗੱਲਾਂ
ਇਸ ਦੇ ਨਾਲ ਹੀ ਜਲੰਧਰ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੇ ਸੁਪਰ ਸਟ੍ਰਾ ਮੈਨੇਜਮੈਂਟ ਤੋਂ ਬਿਨਾਂ ਚੱਲ ਰਹੀਆਂ ਕੰਬਾਈਨਾਂ ਜ਼ਬਤ ਕਰਕੇ 50 ਹਜ਼ਾਰ ਰੁਪਏ ਜੁਰਮਾਨਾ ਲਾਇਆ ਸੀ। ਪਟਿਆਲਾ ਵਿਚ ਛੇ ਮਾਮਲਿਆਂ ਵਿਚ ਕਾਰਵਾਈ ਵਲੋਂ ਐੱਸ.ਡੀ.ਐੱਮ. ਦਫ਼ਤਰ ਦੇ ਸਾਹਮਣੇ ਧਰਨਾ ਦਿੱਤਾ ਗਿਆ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਸੀ। ਪਰਾਲੀ ਕਾਰਨ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਅੰਕੜੇ ਪੇਸ਼ ਕੀਤੇ ਗਏ ਹਨ। ਉਸ ਦੇ ਹਿਸਾਬ ਨਾਲ ਪਤਾ ਲੱਗ ਸਕਦਾ ਹੈ ਕਿ ਕਿਹੜੇ ਸ਼ਹਿਰ ’ਚ ਪ੍ਰਦੂਸ਼ਣ ਕਿਨਾ ਹੈ।
ਪੜ੍ਹੋ ਇਹ ਵੀ ਖਬਰ - 8 ਸਾਲ ਤੋਂ ਪਰਾਲੀ ਸਾੜੇ ਬਿਨਾ ਖੇਤੀ ਕਰ ਰਿਹੈ ਅਗਾਂਹਵਧੂ ਕਿਸਾਨ ਤੇ ਸਰਪੰਚ ‘ਜਸਪਾਲ ਸਿੰਘ’
ਜਾਣੋ ਕਿਹੜੇ ਸ਼ਹਿਰ ’ਚ ਕਿਨਾ ਹੈ ਪ੍ਰਦੂਸ਼ਣ
ਸ਼ਹਿਰ |
ਐਕਯੂਆਈ ਦਰ |
ਲੁਧਿਆਣਾ |
222 |
ਅੰਮਿ੍ਤਸਰ |
160 |
ਮੰਡੀ ਗੋਬਿੰਦਗੜ੍ਹ |
156 |
ਜਲੰਧਰ |
143 |
ਪਟਿਆਲਾ |
128 |
ਚੰਡੀਗੜ੍ਹ |
125 |
ਖੰਨਾ |
122 |
ਰੂਪਨਗਰ |
122 |
ਬਠਿੰਡਾ |
104 |
ਪਰਾਲੀ ਸੜਨ ਦੇ ਮਾਮਲੇ
ਅੰਮਿ੍ਤਸਰ |
1154 |
ਤਰਨਤਾਰਨ |
724 |
ਪਟਿਆਲਾ |
275 |
ਫਿਰੋਜ਼ਪੁਰ |
136 |
ਗੁਰਦਾਸਪੁਰ |
188 |
ਲੁਧਿਆਣਾ |
88 |
ਬਠਿੰਡਾ |
39 |
ਬਰਨਾਲਾ |
13 |
ਹੁਸ਼ਿਆਰਪੁਰ |
16 |
ਫ਼ਤਹਿਗੜ੍ਹ ਸਾਹਿਬ |
55 |
ਫ਼ਰੀਦਕੋਟ |
52 |
ਫ਼ਾਜ਼ਿਲਕਾ |
19 |
ਜਲੰਧਰ |
57 |
ਕਪੂਰਥਲਾ |
88 |
ਮਾਨਸਾ |
29 |
ਮੋਗਾ |
20 |
ਮੁਕਤਸਰ |
11 |
ਰੂਪਨਗਰ |
13 |
ਮੋਹਾਲੀ |
50 |
ਸੰਗਰੂਰ |
85 |
ਨਵਾਂਸ਼ਹਿਰ |
13 |
ਮਾਡਲ ਟਾਊਨ ਸਥਿਤ ਜੁੱਤੀਆਂ ਦੇ ਸ਼ੋਅਰੂਮ 'ਚ ਮਚੇ ਅੱਗ ਦੇ ਭਾਂਬੜ, ਲੱਖਾਂ ਦਾ ਨੁਕਸਾਨ
NEXT STORY