ਲੁਧਿਆਣਾ (ਰਾਜ): ਉਦਯੋਗਿਕ ਰਾਜਧਾਨੀ ਲੁਧਿਆਣਾ ਤੋਂ ਇਕ ਵਾਰ ਫ਼ਿਰ ਇਕ ਕੁੜੀ-ਮੁੰਡੇ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜੋ ਨਸ਼ੇ ਦੀ ਹਾਲਤ ਵਿਚ ਲੱਗ ਰਹੇ ਹਨ। ਲੁਧਿਆਣਾ ਬੱਸ ਸਟੈਂਡ ਅੱਜ ਕੱਲ ਨਸ਼ੇੜੀਆਂ ਤੇ ਦੇਹ ਵਪਾਰ ਦੇ ਸੌਦਾਗਰਾਂ ਦਾ ਟਿਕਾਣਾ ਬਣ ਚੁੱਕਿਆ ਹੈ। ਹਾਲਾਤ ਇਹ ਹਨ ਕਿ ਆਲੇ-ਦੁਆਲੇ ਦੇ ਕਸਬਿਆਂ ਤੋਂ ਆਉਣ ਵਾਲੀਆਂ ਮਾਸੂਮ ਕੁੜੀਆਂ ਨਸ਼ੇ ਦੀ ਇਸ ਦਲਦਲ ਵਿਚ ਅਜਿਹੀਆਂ ਧੱਸ ਗਈਆਂ ਹਨ ਕਿ ਉਹ ਆਪਣੀ ਇੱਜ਼ਤ ਤਕ ਦਾ ਸੌਦਾ ਕਰਨ ਲਈ ਮਜਬੂਰ ਹਨ।
ਹਾਲਾਤ ਇਸ ਕਦਰ ਵਿਗੜ ਚੁੱਕੇ ਹਨ ਕਿ ਕੁੜੀਆਂ ਨਸ਼ਾ ਕਰਨ ਮਗਰੋਂ ਸੜਕਾਂ 'ਤੇ ਬੇਸੁੱਧ ਘੁੰਮ ਰਹੀਆਂ ਹਨ। ਨਸ਼ੇ ਦੀ ਤਲਬ ਮਿਟਾਉਣ ਲਈ ਕੁੜੀਆਂ ਨੂੰ ਦੇਹ ਵਪਾਰ ਦੇ ਧੰਦੇ ਵਿਚ ਧੱਕਿਆ ਜਾ ਰਿਹਾ ਹੈ। ਹਾਲ ਹੀ ਵਿਚ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਦੋ ਵੀਡੀਓਜ਼ ਨੇ ਪੂਰੇ ਪ੍ਰਸ਼ਾਸਨ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ। ਇਕ ਵੀਡੀਓ, ਜੋ ਕਰੀਬ 2-4 ਦਿਨ ਪੁਰਾਣੀ ਦੱਸੀ ਜਾ ਰਹੀ ਹੈ, ਉਸ ਵਿਚ ਇਕ ਕੁੜੀ-ਮੁੰਡਾ ਹੋਟਲ ਦੇ ਬਾਹਰ ਸੜਕ ਵਿਚਾਲੇ ਇਸ ਕਦਰ ਨਸ਼ੇ ਵਿਚ ਟੱਲੀ ਹਨ ਕਿ ਉਨ੍ਹਾਂ ਨੂੰ ਆਪਣੇ ਸਰੀਰ ਜਾਂ ਆਲੇ-ਦੁਆਲੇ ਦੀ ਕੋਈ ਹੋਸ਼ ਨਹੀਂ ਹੈ। ਇਸ ਵੀਡੀਓ ਨੂੰ ਕਈ ਸਿਆਸੀ ਲੀਡਰਾਂ ਵੱਲੋਂ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ।
ਪੰਜਾਬ 'ਚ ਬਿਜਲੀ ਸਪਲਾਈ ਦਾ ਸਮਾਂ ਤਬਦੀਲ ਕਰਨ ਦੀ ਮੰਗ, 4 ਤੋਂ 7 ਵਜੇ ਤੱਕ...
NEXT STORY