ਲੌਂਗੋਵਾਲ (ਜ.ਬ., ਵਸ਼ਿਸ਼ਟ) : ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਕਿਸਾਨਾਂ ਦੇ ਇਕ ਵਫ਼ਦ ਨੇ ਬਿਜਲੀ ਵਿਭਾਗ ਦੀ ਲੌਂਗੋਵਾਲ ਸਬ-ਡਿਵੀਜ਼ਨ ਵਿਖੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਕਿਸਾਨਾਂ ਨੇ ਜੇ. ਈ. ਕਰਮਜੀਤ ਸਿੰਘ ਰਾਹੀਂ ਐੱਸ.ਡੀ.ਓ. ਦੇ ਨਾਂ ਇਕ ਮੰਗ-ਪੱਤਰ ਸੌਂਪਦਿਆਂ ਖੇਤਾਂ ਦੀ ਬਿਜਲੀ ਸਪਲਾਈ ਦੇ ਸਮੇਂ ਵਿਚ ਤਬਦੀਲੀ ਕਰਨ ਦੀ ਜ਼ੋਰਦਾਰ ਮੰਗ ਕੀਤੀ। ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਸਮੇਂ ਖੇਤਾਂ ਦੀ ਬਿਜਲੀ ਸਪਲਾਈ ਰਾਤ 1:30 ਤੋਂ ਸਵੇਰੇ 4 ਵਜੇ ਤੱਕ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਬਿਲਕੁਲ ਗਲਤ ਹੈ ਕਿਉਂਕਿ ਜੇਕਰ ਰਾਤ ਸਮੇਂ ਸ਼ਾਰਟ-ਸਰਕਟ ਕਾਰਨ ਖੇਤਾਂ ਵਿਚ ਅੱਗ ਲੱਗਣ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਸੁੱਤੇ ਹੋਣ ਕਾਰਨ ਕਿਸੇ ਨੂੰ ਜਲਦੀ ਪਤਾ ਨਹੀਂ ਲੱਗੇਗਾ ਅਤੇ ਨੁਕਸਾਨ ਵਧ ਸਕਦਾ ਹੈ। ਇਸ ਤੋਂ ਇਲਾਵਾ ਹਰੇ ਚਾਰੇ ਦੀ ਫ਼ਸਲ ਨੂੰ ਪਾਣੀ ਲਾਉਣ ਲਈ ਵੀ ਕਿਸਾਨਾਂ ਨੂੰ ਭਾਰੀ ਦਿੱਕਤਾਂ ਆ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਬਿਜਲੀ ਸਪਲਾਈ ਦਾ ਸਮਾਂ ਬਦਲ ਕੇ ਸਵੇਰੇ 4 ਤੋਂ 7 ਵਜੇ ਤੱਕ ਕੀਤਾ ਜਾਵੇ।
ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਵਾਲੇ ਬਿੱਲਾਂ ਨੂੰ ਲੈ ਕੇ ਪਿਆ ਪੰਗਾ, ਪਾਵਰਕਾਮ ਦੇ ਫੈਸਲੇ ਨੇ ਵਧਾਈ ਚਿੰਤਾ
ਵਿਭਾਗ ਦੀ ਅਣਗਹਿਲੀ ਕਾਰਨ ਸੜੀ ਕਣਕ
ਬਲਾਕ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ ਅਤੇ ਹੋਰ ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਪਿੰਡ ਸਤੀਪੁਰਾ ਇਲਾਕੇ ਵਿਚ ਬਿਜਲੀ ਦੀ ਸਪਾਰਕਿੰਗ ਕਾਰਨ ਇਕ ਗਰੀਬ ਕਿਸਾਨ ਦੀ 2 ਏਕੜ ਕਣਕ ਸੜ ਕੇ ਸਵਾਹ ਹੋ ਗਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਵਿਭਾਗ ਢਿੱਲੀਆਂ ਤਾਰਾਂ ਅਤੇ ਸੜੇ ਟਰਾਂਸਫਾਰਮਰਾਂ ਨੂੰ ਠੀਕ ਕਰਨ ਦੀ ਬਜਾਏ ਬਿਜਲੀ ਸਪਲਾਈ ਬੰਦ ਕਰਕੇ ਆਪਣੀਆਂ ਕਮੀਆਂ ਨੂੰ ਲੁਕਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਚੋਣਾਂ ਦੀ ਤਿਆਰੀ, ਚੋਣ ਕਮਿਸ਼ਨ ਨੇ ਜਾਰੀ ਕੀਤੇ ਹੁਕਮ
ਅਧਿਕਾਰੀਆਂ ਦਾ ਪੱਖ
ਇਸ ਸਬੰਧੀ ਜਦੋਂ ਐੱਸ.ਡੀ.ਓ. ਵਿਕਰਮਜੀਤ ਸਿੰਘ ਅਤੇ ਵਧੀਕ ਸਹਾਇਕ ਐੱਸ.ਡੀ.ਓ. ਕਰਮਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਦਾ ਸ਼ਡਿਊਲ ਉੱਚ ਅਧਿਕਾਰੀਆਂ ਵੱਲੋਂ ਤੈਅ ਕੀਤਾ ਜਾਂਦਾ ਹੈ ਅਤੇ ਸਥਾਨਕ ਪੱਧਰ ’ਤੇ ਇਸ ਵਿਚ ਰੱਦੋ-ਬਦਲ ਨਹੀਂ ਕੀਤੀ ਜਾ ਸਕਦੀ। ਹਾਲਾਂਕਿ, ਉਨ੍ਹਾਂ ਭਰੋਸਾ ਦਿੱਤਾ ਕਿ ਕਿਸਾਨਾਂ ਦਾ ਮੰਗ-ਪੱਤਰ ਅਤੇ ਸਬ-ਡਵੀਜ਼ਨ ਵੱਲੋਂ ਇਕ ਦਫ਼ਤਰੀ ਪੱਤਰ ਉੱਚ ਅਧਿਕਾਰੀਆਂ ਨੂੰ ਭੇਜਿਆ ਜਾਵੇਗਾ ਤਾਂ ਜੋ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਹੋ ਸਕੇ। ਵਫ਼ਦ ਵਿਚ ਅਮਰਜੀਤ ਸਿੰਘ ਬਰਾੜ, ਹਰਦੇਵ ਸਿੰਘ ਦੁੱਲਟ, ਦਰਸ਼ਨ ਸਿੰਘ, ਭੋਲਾ ਸਿੰਘ ਪਨਾਂਚ, ਨਿੱਕਾ ਸਿੰਘ, ਜੀਵਨ ਸਿੰਘ ਅਤੇ ਹਾਕਮ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।
ਇਹ ਵੀ ਪੜ੍ਹੋ : ਪੰਜਾਬ : ਪਿੰਡ 'ਚ ਅੱਧੀ ਰਾਤ ਨੂੰ ਪੈ ਗਿਆ ਰੌਲਾ, 4 ਮੁੰਡੇ ਅਤੇ 2 ਕੁੜੀਆਂ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਵਾਹਨ ਚਾਲਕਾਂ ਨਾਲ ਜੁੜੀ ਅਹਿਮ ਖ਼ਬਰ, ਜਲੰਧਰ ਸਣੇ ਇਨ੍ਹਾਂ ਵੱਡੇ ਸ਼ਹਿਰਾਂ 'ਚ...
NEXT STORY