ਲੁਧਿਆਣਾ (ਸੇਠੀ)- ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਟੀਮ ਲੁਧਿਆਣਾ ਵੱਲੋਂ ਚੰਡੀਗੜ੍ਹ ਏਅਰਪੋਰਟ ’ਤੇ 5 ਕਰੋੜ ਦੀ ਵਿਦੇਸ਼ੀ ਕਰੰਸੀ ਨਾਲ ਫੜਿਆ ਲੁਧਿਆਣਾ ਦਾ ਕਾਰੋਬਾਰੀ ਗਗਨ ਸਿੰਗਲਾ ਹੈ। ਦੱਸਿਆ ਜਾਂਦਾ ਹੈ ਕਿ ਗਗਨ ਸਿੰਗਲਾ ਇੰਨੀ ਵੱਡੀ ਰਾਸ਼ੀ ਲੈ ਕੇ ਦੁਬਈ ਜਾਣ ਵਾਲਾ ਸੀ। ਡੀ. ਆਈ. ਆਰ. ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਗਗਨ ਸਿੰਗਲਾ ਨੂੰ ਅਗਲੇ ਸ਼ੁੱਕਰਵਾਰ ਤੱਕ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪਤਨੀ ਨੇ ਪਤੀ ਨੂੰ ਲਗਾਤਾਰ ਕੀਤੇ 104 ਫ਼ੋਨ! ਨਾ ਚੁੱਕਣ 'ਤੇ ਮਗਰ ਜਾ ਕੇ ਵੇਖਿਆ ਤਾਂ...
ਜਾਣਕਾਰੀ ਮੁਤਾਬਕ ਗਗਨ ਸਿੰਗਲਾ ਦਾ ਲੁਧਿਆਣਾ ਫਾਸਟਨਰ ਮੈਨੂਫੈਕਚਰਿੰਗ ਤਹਿਤ ਨੱਟ ਬੋਲਟ ਬਣਾਉਣ ਦਾ ਯੂਨਿਟ ਹੈ ਪਰ ਬੀਤੇ ਕੁਝ ਸਮੇਂ ਤੋਂ ਉਸ ਦਾ ਨਾਂ ਸਮੱਗਲਿੰਗ ਅਤੇ ਹਵਾਲਾ ਕਾਰੋਬਾਰ ਨਾਲ ਜੁੜ ਰਿਹਾ ਸੀ। ਇਸ ਕਾਰਵਾਈ ’ਚ ਉਕਤ ਦੀ ਮਾਤਾ ਉਰਮਿਲਾ ਦੇਵੀ ਦਾ ਵੀ ਨਾਂ ਸਾਹਮਣੇ ਆ ਰਿਹਾ ਹੈ। ਇਸ ਤੋਂ ਪਹਿਲਾਂ ਵੀ ਸਿੰਗਲਾ ਪਰਿਵਾਰ ਦੇ ਮੈਂਬਰ ਜਨਵਰੀ ’ਚ ਗੋਲਡ ਸਮੱਗਲਿੰਗ ’ਚ ਫੜੇ ਗਏ ਸਨ, ਜਿਸ ਵਿਚ ਗਗਨ ਸਿੰਗਲਾ ਦੇ ਭਰਾ ਸ਼ਾਮਲ ਸਨ। ਟੀਮ ਵੱਲੋਂ 5 ਕਰੋੜ ਰੁਪਏ ਦੇ ਵਿਦੇਸ਼ੀ ਕਰੰਸੀ ਨਾਲ ਅਰੈਸਟ ਕਰ ਲਿਆ ਗਿਆ ਹੈ, ਤਾਂ ਹੁਣ ਉਸ ਦੇ ਹਵਾਲਾ ’ਚ ਸ਼ਾਮਲ ਹੋਣ ਦੀਆਂ ਪਰਤਾਂ ਖੁੱਲ੍ਹਦੀਆਂ ਦਿਖਾਈ ਦੇ ਰਹੀਆਂ ਹਨ।
ਧਿਆਨਦੇਣਯੋਗ ਹੈ ਕਿ ਗਗਨ ਸਿੰਗਲਾ ਨੂੰ ਚੰਡੀਗੜ੍ਹ ਏਅਰਪੋਰਟ ’ਤੇ ਬਹੁਤ ਜ਼ਿਆਦਾ ਵਿਦੇਸ਼ੀ ਕਰੰਸੀ ਨਾਲ ਗ੍ਰਿਫਤਾਰ ਕੀਤਾ ਗਿਆ। ਹੁਣ ਟੀਮਾਂ ਮਾਮਲੇ ਦੀ ਪੜਤਾਲ ਕਰ ਰਹੀਆਂ ਹਨ ਕਿ ਗਗਨ ਸਿੰਗਲਾ ਇੰਨੀ ਵੱਡੀ ਮਾਤਰਾ ’ਚ ਇਹ ਵਿਦੇਸ਼ੀ ਕਰੰਸੀ ਕਿੱਥੋਂ ਲੈ ਕੇ ਆਇਆ ਸੀ। ਨਿਯਮਾਂ ਤਹਿਤ ਕੋਈ ਵੀ ਵਿਅਕਤੀ ਵਿਦੇਸ਼ ਯਾਤਰਾ ਦੌਰਾਨ ਸਿਰਫ 5 ਲੱਖ ਦੀ ਵਿਦੇਸ਼ੀ ਕਰੰਸੀ ਕੈਰੀ ਕਰ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ - ਸਰਪੰਚੀ 'ਚ ਖੜ੍ਹੀ ਪ੍ਰਵਾਸੀ ਪਰਿਵਾਰ ਦੀ ਨੂੰਹ ਨੇ ਦਿੱਤੀ ਸਖ਼ਤ ਟੱਕਰ, ਹੈਰਾਨ ਕਰਨ ਵਾਲੇ ਨਤੀਜੇ ਆਏ ਸਾਹਮਣੇ
ਦੱਸਿਆ ਜਾਂਦਾ ਹੈ ਕਿ ਇਸ ਪੂਰੇ ਮਾਮਲੇ ’ਚ ਸ਼ਹਿਰ ਦੇ ਕਈ ਕਾਰੋਬਾਰੀ ਵੀ ਡੀ. ਆਰ. ਆਈ. ਦੀ ਰਾਡਾਰ ’ਤੇ ਹਨ। ਦੱਸ ਦਿੱਤਾ ਜਾਵੇ ਕਿ ਗਗਨ ਸਿੰਗਲਾ ਦੇ ਲੁਧਿਆਣਾ ’ਚ ਕਈ ਨਾਮੀ ਕਾਰੋਬਾਰੀਆਂ ਨਾਲ ਸਬੰਧ ਹਨ। ਡੀ. ਆਰ. ਆਈ. ਹੁਣ ਉਕਤ ਦੇ ਲੁਧਿਆਣਾ ਕਾਰੋਬਾਰੀਆਂ ਨਾਲ ਨਿੱਜੀ ਸਬੰਧਾਂ ਦੇ ਤਹਿਤ ਹਵਾਲੇ ਦੇ ਨਾਲ ਕੁਨੈਕਸ਼ਨ ਦੀ ਪੜਤਾਲ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੈਲਟ ਬਾਕਸ ’ਚ ਨੀਲੇ ਰੰਗ ਦੀ ਸਿਆਹੀ ਪਾਉਣ ਦੇ ਦੋਸ਼ ’ਚ 2 ਨਾਮਜ਼ਦ
NEXT STORY