ਲੁਧਿਆਣਾ (ਬੇਰੀ) : ਤਾਜਪੁਰ ਰੋਡ ’ਤੇ ਸਥਿਤ ਇਲਾਕੇ ’ਚ ਸਾਢੇ ਤਿੰਨ ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀ ਨੂੰ ਥਾਣਾ ਡਵੀਜ਼ਨ ਨੰਬਰ-7 ਦੀ ਪੁਲਸ ਨੇ ਕਾਬੂ ਕਰ ਲਿਆ ਹੈ। ਮੁਲਜ਼ਮ ਮਹਿੰਦਰ ਵਾਸੀ ਗੁਰੂ ਨਾਨਕ ਨਗਰ ਹੈ, ਜਿਸ ਦੀ ਉਮਰ ਕਰੀਬ 50 ਸਾਲ ਹੈ। ਪੁਲਸ ਨੇ ਮੁਲਜ਼ਮ ਨੂੰ ਐਤਵਾਰ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਇਕ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਏ. ਐੱਸ. ਆਈ. ਕਰਨੈਲ ਸਿੰਘ ਨੇ ਦੱਸਿਆ ਕਿ ਬੱਚੀ ਦਾ ਪਿਤਾ ਮਜ਼ਦੂਰੀ ਕਰਦਾ ਹੈ।
ਐਤਵਾਰ ਦੇਰ ਸ਼ਾਮ ਬੱਚੀ ਆਪਣੇ ਘਰ ਦੇ ਬਾਹਰ ਗਲੀ ’ਚ ਖੇਡ ਰਹੀ ਸੀ। ਮੁਲਜ਼ਮ ਮਹਿੰਦਰ ਉਨ੍ਹਾਂ ਦੇ ਗੁਆਂਢ ’ਚ ਰਹਿੰਦਾ ਹੈ, ਜੋ ਬੱਚੀ ਨੂੰ ਪਨੀਰ ਖੁਆਉਣ ਦੇ ਬਹਾਨੇ ਆਪਣੇ ਨਾਲ ਲੈ ਗਿਆ ਸੀ। ਇਸ ਤੋਂ ਬਾਅਦ ਉਸ ਨੇ ਰਸੋਈ ’ਚ ਬੱਚੀ ਨਾਲ ਗਲਤ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਬੱਚੀ ਨੂੰ ਦਰਦ ਹੋਇਆ ਤਾਂ ਉਹ ਰੋਣ ਲੱਗੀ। ਘਰ ਪਹੁੰਚ ਕੇ ਜਦੋਂ ਉਸ ਦੇ ਪਰਿਵਾਰ ਵਾਲਿਆਂ ਨੇ ਬੱਚੀ ਦੇ ਰੋਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਇਸ਼ਾਰਾ ਕਰ ਦਿੱਤਾ। ਜਦੋਂ ਬੱਚੀ ਦੀ ਮਾਂ ਨੇ ਦੇਖਿਆ ਤਾਂ ਉਸ ਦੇ ਗੁਪਤ ਅੰਗਾਂ ’ਚੋਂ ਖੂਨ ਨਿਕਲ ਰਿਹਾ ਸੀ। ਫਿਰ ਬੱਚੀ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਅੰਕਲ ਨਾਲ ਗਈ ਸੀ। ਇਸ ਤੋਂ ਬਾਅਦ ਬੱਚੀ ਦੇ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਪੁਲਸ ਨੇ ਮੁਲਜ਼ਮ ਨੂੰ ਫੜ੍ਹ ਲਿਆ।
ਸ਼ਲਾਘਾਯੋਗ ਕਦਮ, ਲੋਕ ਨਹਿਰਾਂ ’ਚ ਨਾ ਵਹਾਉਣ ਪੂਜਾ ਸਮੱਗਰੀ, ਇਸ ਲਈ ਘਰ ’ਚ ਜਾ ਕਰ ਰਹੇ ਇਕੱਠੀ
NEXT STORY