ਲੁਧਿਆਣਾ (ਸਿਆਲ) : ਸੋਸ਼ਲ ਮੀਡੀਆ ’ਤੇ ਇਕ ਵਾਇਰਲ ਹੋਈ ਵੀਡੀਓ ਨੇ ਲੁਧਿਆਣਾ ਦੀ ਸੈਂਟਰਲ ਜੇਲ੍ਹ ਨੂੰ ਫਿਰ ਤੋਂ ਸੁਰਖੀਆਂ ਵਿਚ ਲਿਆ ਦਿੱਤਾ ਹੈ। ਜਦੋਂ ਇਸ ਵੀਡੀਓ ਦੇ ਕਥਿਤ ਤੌਰ ’ਤੇ ਜੇਲ੍ਹ ਦੀ ਕਿਸੇ ਬੈਰਕ ’ਚ ਚਲਾਏ ਜਾਣ ਦੀ ਚਰਚਾ ਛਿੜ ਗਈ। ਵਾਇਰਲ ਵੀਡੀਓ ਵਿਚ ਕੁੱਝ ਨੌਜਵਾਨ ਸ਼ਰਾਬ ਦੇ ਜਾਮ ਟਕਰਾਉਂਦੇ ਦਿਖੇ, ਜਦੋਂ ਕਿ ਉਨ੍ਹਾਂ ਦੇ ਕੋਲ ਇਕ ਐੱਲ. ਈ. ਡੀ. ਵੀ ਚੱਲ ਰਹੀ ਹੈ ਅਤੇ ਹੁੱਕੇ ਦੇ ਕਸ਼ ਵੀ ਲਗਾਏ ਜਾ ਰਹੇ ਹਨ।
ਇਹ ਵੀ ਪੜ੍ਹੋ : ਚਾਰ ਭੈਣ-ਭਰਾਵਾਂ ਦੀ ਮੌਤ ਨੇ ਖ਼ਾਲੀ ਕੀਤਾ ਭਰਿਆ ਪਰਿਵਾਰ, ਬਚਾਉਣ ਗਿਆ ਨੌਜਵਾਨ ਵੀ ਛੱਪੜ 'ਚ ਡੁੱਬਾ (ਤਸਵੀਰਾਂ)
ਇਹ ਵੀਡੀਓ ਸੈਂਟਰਲ ਜੇਲ੍ਹ ਦੀ ਹੀ ਕਿਸੇ ਬੈਰਕ ਤੋਂ ਵਾਇਰਲ ਹੋਈ ਦੱਸੀ ਜਾ ਰਹੀ ਹੈ। ਬੀਤੇ ਦਿਨੀਂ ਵੀ ਜੇਲ੍ਹ ਤੋਂ ਹੀ ਗਾਰਦ ਨੇ ਇਕ ਹੁੱਕਾ ਬਰਾਮਦ ਕੀਤਾ ਸੀ। ਵਾਇਰਲ ਹੋਈ ਇਸ ਵੀਡੀਓ ਵਿਚ ਇਨ੍ਹਾਂ ਸ਼ੱਕੀ ਲੋਕਾਂ ਦੇ ਜੇਲ੍ਹ ਦੀ ਕਿਸੇ ਬੈਰਕ ’ਚ ਬੈਠੇ ਹੋਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ, ਜਿਸ ਕਾਰਨ ਇਹ ਸਪੱਸ਼ਟ ਹੋ ਗਿਆ ਕਿ ਵਾਕਿਆ ਹੀ ਇਹ ਜੇਲ੍ਹ ਦੀ ਕਿਸੇ ਬੈਰਕ ਦੀ ਤਸਵੀਰ ਹੈ।
ਇਹ ਵੀ ਪੜ੍ਹੋ : ਰਵਨੀਤ ਬਿੱਟੂ ਨੇ ਹੁਣ 'ਨਵਜੋਤ ਸਿੱਧੂ' ਖ਼ਿਲਾਫ਼ ਕਹੀ ਵੱਡੀ ਗੱਲ, ਪਹਿਲਾਂ ਕੈਪਟਨ ਨੂੰ ਦੇ ਚੁੱਕੇ ਨੇ ਨਸੀਹਤ
ਜੇਲ੍ਹ ਸੁਪਰਡੈਂਟ ਬਲਕਾਰ ਸਿੰਘ ਭੁੱਲਰ ਨੇ ਵਾਇਰਲ ਹੋਈ ਵੀਡੀਓ ਵਿਚ ਜੇਲ੍ਹ ਦੇ ਕੁਨੈਕਸ਼ਨ ਹੋਣ ਸਬੰਧੀ ਦੱਸਿਆ ਅਤੇ ਉਨ੍ਹਾਂ ਮੰਨਿਆ ਕਿ ਉਪਰੋਕਤ ਕੈਦੀਆਂ ਦੀ ਪਛਾਣ ਹੋ ਚੁੱਕੀ ਹੈ। ਇਸ ਦੀ ਜਾਂਚ ਜੇਲ੍ਹ ਦੇ ਦੋ ਅਧਿਕਾਰੀ ਕਰ ਰਹੇ ਹਨ ਅਤੇ ਸਥਾਨਕ ਪੁਲਸ ਨੂੰ ਸਖ਼ਤ ਕਾਨੂੰਨੀ ਕਾਰਵਾਈ ਲਈ ਪੱਤਰ ਵੀ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਨਾਭਾ ਜੇਲ੍ਹ 'ਚ ਗੈਂਗਸਟਰ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼, ਪਤਨੀ ਦੇ ਨਾਜਾਇਜ਼ ਸਬੰਧਾਂ ਨੂੰ ਦੱਸਿਆ ਕਾਰਨ
ਉਨ੍ਹਾਂ ਕਿਹਾ ਕਿ ਜੇਲ੍ਹ ਵਿਚ ਇਸ ਤਰ੍ਹਾਂ ਦੀ ਲਾਪਰਵਾਹੀ ਵਿਚ ਜੇਕਰ ਕੋਈ ਮੁਲਾਜ਼ਮ ਵੀ ਸ਼ਾਮਲ ਪਾਇਆ ਗਿਆ, ਉਸ ਦੇ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੁੱਝ ਦਿਨ ਪਹਿਲਾਂ ਜੇਲ੍ਹ ਦੀ ਇਕ ਬੈਰਕ ’ਚੋਂ ਹੁੱਕਾ ਬਰਾਮਦ ਕੀਤਾ ਗਿਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਭੋਗਪੁਰ 'ਚ ਵਾਪਰਿਆ ਦਰਦਨਾਕ ਹਾਦਸਾ, ਪੁਲਸ ਮੁਲਾਜ਼ਮ ਦੀ ਮੌਕੇ 'ਤੇ ਹੀ ਮੌਤ
NEXT STORY