ਲੁਧਿਆਣਾ (ਨਰਿੰਦਰ) : ਪੂਰੇ ਦੇਸ਼ 'ਚ ਇਸ ਸਮੇਂ ਦੁਸਹਿਰੇ ਦਾ ਤਿਉਹਾਰ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਪਿਛਲੇ ਸਾਲ ਹੋਏ ਅੰਮ੍ਰਿਤਸਰ ਹਾਦਸੇ ਤੋਂ ਬਾਅਦ ਸਾਰੇ ਹੀ ਜ਼ਿਲ੍ਹਾ ਪ੍ਰਸ਼ਾਸਨਾਂ ਵੱਲੋਂ ਦੁਸਹਿਰਾ ਕਮੇਟੀਆਂ ਨੂੰ ਸਖਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਖਾਸ ਕਰਕੇ ਫਾਇਰ ਸੇਫਟੀ ਦਾ ਧਿਆਨ ਰੱਖਣ ਲਈ ਅਤੇ ਲੋੜੀਂਦੇ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ ਪਰ ਲੁਧਿਆਣਾ ਦੇ ਅੱਗ ਬੁਝਾਓ ਅਮਲੇ ਕੋਲ ਮਹਿਜ਼ 17 ਗੱਡੀਆਂ ਹਨ, ਜਦੋਂ ਕਿ ਦੁਸਹਿਰਾ ਕਰੀਬ 40 ਤੋਂ ਵੱਧ ਥਾਵਾਂ 'ਤੇ ਮਨਾਇਆ ਜਾ ਰਿਹਾ ਹੈ। ਕਮੇਟੀਆਂ ਪੈਸੇ ਦੇਣ ਨੂੰ ਵੀ ਤਿਆਰ ਹਨ ਪਰ ਦਸਤੇ ਕੋਲ ਗੱਡੀਆਂ ਹੀ ਪੂਰੀਆਂ ਨਹੀਂ ਹਨ।
ਇਸ ਸਬੰਧੀ ਜਦੋਂ ਅੱਗ ਬੁਝਾਊ ਦਸਤੇ ਦੇ ਅਫਸਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਲੁਧਿਆਣਾ 'ਚ 5 ਅੱਗ ਬੁਝਾਊ ਸਟੇਸ਼ਨ ਹਨ, ਜਿਨ੍ਹਾਂ ਕੋਲ ਕੁੱਲ 17 ਗੱਡੀਆਂ ਹਨ। ਉਨ੍ਹਾਂ ਕਿਹਾ ਕਿ ਗੱਡੀਆਂ ਦੀ ਕਮੀ ਹੈ, ਜਦੋਂ ਕਿ ਪ੍ਰਸ਼ਾਸਨ ਨੇ ਕਮੇਟੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ। ਹੁਣ ਅੱਗ ਬੁਝਾਊ ਅਮਲਾ ਖੁਦ ਹੀ ਕਮੇਟੀਆਂ ਨੂੰ ਆਪਣੇ ਪ੍ਰਬੰਧ ਕਰਨ ਲਈ ਕਹਿ ਰਿਹਾ ਹੈ ਕਿ ਉਹ ਪਾਣੀ ਦੇ ਟੈਂਕ ਅਤੇ ਰੇਤੇ ਦੀਆਂ ਬਾਲਟੀਆਂ ਮੰਗਾ ਕੇ ਰੱਖਣ। ਅੱਗ ਬੁਝਾਊ ਅਮਲੇ ਦੇ ਅਫਸਰ ਨੇ ਦੱਸਿਆ ਕਿ ਜੋ ਪਹਿਲਾਂ ਫੀਸ ਦੇ ਕੇ ਗੱਡੀਆਂ ਬੁੱਕ ਕਰਵਾਏਗਾ, ਉਸੇ ਨੂੰ ਹੀ ਗੱਡੀਆਂ ਮੁਹੱਈਆ ਕਰਵਾਈਆਂ ਜਾਣਗੀਆਂ।
ਫਾਇਰ ਬ੍ਰਿਗੇਡ ਦੀ ਇਕ ਦਿਨ ਦੀ ਫੀਸ 25 ਹਜ਼ਾਰ ਰੁਪਏ ਹੈ, ਜਦੋਂ ਕਿ ਇੱਕ ਘੰਟੇ ਦੀ ਫੀਸ ਇੱਕ ਹਜ਼ਾਰ ਰੁਪਏ ਰੱਖੀ ਗਈ ਹੈ। ਉਧਰ ਦੂਜੇ ਪਾਸੇ ਕਮੇਟੀਆਂ ਦਾ ਕਹਿਣਾ ਹੈ ਕਿ ਉਹ ਪੈਸੇ ਦੇਣ ਨੂੰ ਵੀ ਤਿਆਰ ਹਨ ਪਰ ਅੱਗ ਬੁਝਾਊ ਅਮਲੇ ਕੋਲ ਲੋੜੀਂਦੀਆਂ ਗੱਡੀਆਂ ਹੀ ਨਹੀਂ ਹਨ। ਉਧਰ ਦੂਜੇ ਪਾਸੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਕਿਹਾ ਹੈ ਕਿ ਫਾਇਰ ਸੇਫਟੀ ਨੂੰ ਲੈ ਕੇ ਵਿਸਰਾ ਕਮੇਟੀਆਂ ਨੂੰ ਖਾਸ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਗੱਡੀਆਂ ਘੱਟ ਹੋਣ ਦੀ ਸੂਰਤ 'ਚ ਕਮੇਟੀਆਂ ਨੂੰ ਤਿੰਨ ਜ਼ੋਨਾਂ ਚ ਵੰਡਿਆ ਗਿਆ ਹੈ ਅਤੇ ਜ਼ਿਆਦਾ ਭੀੜ ਭਾੜ ਵਾਲੇ ਇਲਾਕੇ 'ਚ ਸੁਰੱਖਿਆ ਦੇ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਜਸਟਿਸ ਰਵੀ ਸ਼ੰਕਰ ਝਾਅ ਹੋਣਗੇ ਪੰਜਾਬ-ਹਰਿਆਣਾ ਹਾਈਕੋਰਟ ਦੇ ਨਵੇਂ ਚੀਫ ਜਸਟਿਸ
NEXT STORY